ਰਾਂਚੀ: ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਡੋਰਾਂਡਾ ਥਾਣਾ ਖੇਤਰ ਵਿੱਚ ਕੌਮੀ ਹਾਕੀ ਖਿਡਾਰੀ ਅਤੇ ਏਜੀ ਦਫਤਰ ਦੇ ਲੇਖਾਕਾਰ ਗੁਰਸ਼ਰਨ ਸਿੰਘ ਨੇ ਆਪਣੇ ਹੀ ਸਰਕਾਰੀ ਕੁਆਰਟਰ ਵਿੱਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਗੁਰਸ਼ਰਨ ਸਿੰਘ ਪੰਜਾਬ ਦਾ ਰਹਿਣ ਵਾਲਾ ਸੀ ਅਤੇ ਰਾਂਚੀ ਵਿੱਚ ਸਰਕਾਰੀ ਕੁਆਰਟਰਾਂ ਵਿੱਚ ਰਹਿੰਦਾ ਸੀ। ਮ੍ਰਿਤਕ ਦੇ ਦੋਸਤ ਦੀ ਖ਼ਬਰ ਅਨੁਸਾਰ ਗੁਰਸ਼ਰਨ ਮੰਗਲਵਾਰ ਨੂੰ ਪੰਜਾਬ ਵਿੱਚ ਰਹਿੰਦੇ ਆਪਣੇ ਪਰਿਵਾਰ ਦਾ ਫੋਨ ਨਹੀਂ ਚੁੱਕ ਰਿਹਾ ਸੀ। ਗੁਰਸ਼ਰਨ ਨੇ ਜਦੋਂ ਫੋਨ ਨਹੀਂ ਚੁੱਕਿਆ, ਤਾਂ ਪਰਿਵਾਰਕ ਮੈਂਬਰਾਂ ਨੇ ਰਾਂਚੀ ਵਿਚ ਰਹਿੰਦੇ ਬੈਡਮਿੰਟਨ ਖਿਡਾਰੀ ਰੰਜਨ ਸਿੰਘ ਨੂੰ ਫੋਨ ਕੀਤਾ ਜੋ ਏਜੀ ਦਫ਼ਤਰ ਵਿਚ ਕੰਮ ਕਰ ਰਹੇ ਹਨਤੇ ਗੁਰਸ਼ਰਨ ਬਾਰੇ ਪੁੱਛਿਆ।
ਰਾਜਨ ਸਿੰਘ ਜਦੋਂ ਗੁਰਸ਼ਰਨ ਦੇ ਸਰਕਾਰੀ ਕੁਆਰਟਰਾਂ 'ਤੇ ਪਹੁੰਚਿਆ ਤਾਂ ਉਸ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਦਰਵਾਜ਼ਾ ਖੜਕਾਉਣ ਦੇ ਬਾਵਜੂਦ ਵੀ ਗੁਰਸ਼ਰਨ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਥੋੜ੍ਹਾ ਜਿਹਾ ਧੱਕਾ ਲੱਗਣ ਤੋਂ ਬਾਅਦ ਦਰਵਾਜਾ ਆਪਣੇ ਆਪ ਖੁੱਲ੍ਹ ਗਿਆ। ਰਾਜਨ ਸਿੰਘ ਨੇਂ ਅੰਦਰ ਜਾ ਕੇ ਵੇਖਿਆਂ ਤਾਂ ਗੁਰਸ਼ਰਨ ਕਮਰੇ ਵਿਚ ਪੱਖੇ ਨਾਲ ਲਟਕ ਰਿਹਾ ਸੀ।
ਇਸ ਤੋਂ ਬਾਅਦ ਰਾਜਨ ਨੇ ਪਹਿਲਾਂ ਇਸ ਮਾਮਲੇ ਬਾਰੇ ਸੁਸਾਇਟੀ ਦੀ ਦੇਖਭਾਲ ਕਰਨ ਵਾਲੇ ਨੂੰ ਅਤੇ ਫਿਰ ਡੋਰਾਂਡਾ ਥਾਣੇ ਨੂੰ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸ਼ਰਨ ਇਕ ਵਧੀਆ ਹਾਕੀ ਖਿਡਾਰੀ ਸੀ ਅਤੇ ਪੰਜਾਬ ਵੱਲੋਂ ਹਾਕੀ ਖੇਡਦਾ ਸੀ। ਉਸ ਨੇ ਏਜੀ ਦੇ ਦਫਤਰ ਵਿੱਚ ਖੇਡ ਕੋਟੇ ਤੋਂ ਨੌਕਰੀ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਸ ਨੂੰ ਰਾਂਚੀ ਤਬਦੀਲ ਕਰ ਦਿੱਤਾ ਗਿਆ।
ਇਸ ਮਾਮਲੇ ਦੀ ਜਾਂਚ ਕਰ ਰਹੇ ਐਸਆਈ ਸ਼ਸ਼ੀ ਸ਼ੇਖਰ ਨੇ ਦੱਸਿਆ ਕਿ ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਰਾਂਚੀ ਦੇ ਰਿੰਸ ਹਸਪਤਾਲ ਭੇਜ ਦਿੱਤਾ ਗਿਆ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਸਾਰਾ ਮਾਮਲਾ ਸਾਫ ਹੋ ਜਾਵੇਗਾ। ਹੁਣ ਤਕ ਦੀ ਜਾਂਚ ਵਿੱਚ ਕਿਸੇ ਵਿਵਾਦ ਦਾ ਕੋਈ ਸਵਾਲ ਸਾਹਮਣੇ ਨਹੀਂ ਆਇਆ ਹੈ ਅਤੇ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।