ETV Bharat / bharat

NASA ਨੇ ਭਾਰਤ ਦੀ ਕੀਤੀ ਤਸਵੀਰ ਸਾਂਝੀ, ਤਾਲਾਬੰਦੀ ਨੇ ਕੀਤੀ ਕਮਾਲ - Corona Virus

ਤਾਲਾਬੰਦੀ ਨੇ ਭਾਰਤ ਦੇ ਵਾਯੂਮੰਡਲ ਵਿੱਚ ਰਿਕਾਰਡ ਤੋੜ ਪ੍ਰਭਾਵ ਪਾਇਆ ਹੈ। ਇਹ ਕਹਿਣਾ ਹੈ ਨਾਸਾ ਦਾ, ਜਿਨ੍ਹਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

NASA
NASA
author img

By

Published : Apr 23, 2020, 10:45 AM IST

ਬੈਂਗਲੁਰੂ: ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ 25 ਮਾਰਚ ਤੋਂ ਪੂਰੇ ਭਾਰਤ ਵਿੱਚ ਤਾਲਾਬੰਦੀ ਕੀਤੀ ਗਈ ਹੈ। ਮੋਦੀ ਸਰਕਾਰ ਵਲੋਂ ਕੀਤੀ ਇਸ ਤਾਲਾਬੰਦੀ ਤੋਂ ਬਾਅਦ ਦੇਸ਼ ਦੀ ਇਕ ਸੌ ਤੀਹ ਕਰੋੜ ਦੀ ਆਬਾਦੀ ਘਰਾਂ ਵਿੱਚ ਬੰਦ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਚੱਲ ਰਹੀਆਂ ਫੈਕਟਰੀਆਂ, ਕਾਰਾਂ, ਬੱਸਾਂ, ਟਰੱਕਾਂ, ਰੇਲ ਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤਾਲਾਬੰਦੀ ਕਾਰਨ ਵਾਯੂਮੰਡਲ ਵਿੱਚ ਤਬਦੀਲੀ ਕਿੰਨੀ ਸਕਾਰਾਤਮਕ ਰਹੀ।

ਖ਼ਾਸਕਰ, ਉੱਤਰ ਭਾਰਤ ਦੇ ਮਾਹੌਲ ਵਿੱਚ ਮਨੁੱਖੀ ਗਤੀਵਿਧੀਆਂ ਦੇ ਬੰਦ ਹੋਣ ਕਾਰਨ ਸਿਰਫ਼ ਇੱਕ ਹਫ਼ਤੇ ਦੀ ਤਾਲਾਬੰਦੀ ਤੋਂ ਨਾਸਾ ਨੇ ਹਾਲ ਹੀ ਵਿੱਚ ਇੱਕ ਰਿਪੋਰਟ ਜਾਰੀ ਕਰਕੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਨਾਸਾ ਨੇ ਆਪਣੀ ਰਿਪੋਰਟ ਵਿੱਚ ਖ਼ੁਲਾਸਾ ਕੀਤਾ ਹੈ ਕਿ ਤਾਲਾਬੰਦੀ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਉੱਤਰੀ ਭਾਰਤ ਦੀ ਹਵਾ ਵਿਚਲੀ ਐਰੋਸੋਲ ਵਿੱਚ ਪਿਛਲੇ 20 ਸਾਲਾਂ ਵਿੱਚ ਪਹਿਲੀ ਵਾਰ ਇੰਨੀ ਗਿਰਾਵਟ ਆਈ ਹੈ।

ਉੱਤਰ ਭਾਰਤ ਵਿੱਚ ਐਰੋਸੋਲ ਦੇ ਪੱਧਰ ਨੂੰ ਮਾਪਿਆ ਗਿਆ ਤਾਂ ਹਵਾ ਵਿਚ ਏਅਰਬੋਰਨ ਕਣ ਦਾ ਪੱਧਰ ਪਿਛਲੇ 20 ਸਾਲਾਂ ਨਾਲੋ ਇਨ੍ਹਾਂ ਦਿਨਾਂ ਵਿੱਚ ਸਭ ਤੋਂ ਘੱਟ ਰਿਹਾ ਹੈ।

ਕੀ ਹੈ ਐਰੋਸੋਲ

ਵਿਗਿਆਨੀਆਂ ਅਨੁਸਾਰ ਕੁਝ ਐਰੋਸੋਲ ਕੁਦਰਤੀ ਸਰੋਤਾਂ ਤੋਂ ਪੈਦਾ ਹੁੰਦੇ ਹਨ। ਜਿਵੇਂ ਕਿ ਧੂੜ ਦੇ ਤੂਫ਼ਾਨ, ਜਵਾਲਾਮੁਖੀ ਫੱਟਣਾ ਤੇ ਜੰਗਲ ਦੀਆਂ ਅੱਗਾਂ ਪਰ ਬਾਕੀ ਐਰੋਸੋਲ ਮਨੁੱਖੀ ਗਤੀਵਿਧੀਆਂ ਤੋਂ ਪੈਦਾ ਹੁੰਦੇ ਹਨ, ਜਿਵੇਂ ਕਿ ਪਰਾਲੀ ਦੇ ਸੜਨ ਨਾਲ ਪੈਦਾ ਹੋਇਆ ਪ੍ਰਦੂਸ਼ਣ।

ਗੌਰ ਕੀਤਾ ਜਾਵੇ, ਕੁਝ ਮਹੀਨੇ ਪਹਿਲਾਂ, ਉੱਤਰੀ ਭਾਰਤ ਵਿੱਚ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਉਸ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਅੱਗ ਲੱਗਾਉਣ ਕਾਰਨ, ਦਿੱਲੀ ਸਣੇ ਉੱਤਰ ਭਾਰਤ ਦਾ ਪ੍ਰਦੂਸ਼ਣ ਪੱਧਰ ਅਚਾਨਕ ਵੱਧ ਗਿਆ ਸੀ। ਮਨੁੱਖ ਵਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਗਤੀਵਿਧੀਆਂ ਵਾਯੂਮੰਡਲ ਵਿੱਚ ਐਰੋਸੋਲ ਨੂੰ ਵਧਾਉਂਦੀਆਂ ਹਨ।

ਸਿਰਫ ਇੰਨਾ ਹੀ ਨਹੀਂ ਮਨੁੱਖੀ ਗਤੀਵਿਧੀਆਂ ਉੱਤਰ ਭਾਰਤ ਦੀ ਗੰਗਾ ਘਾਟੀ 'ਚ ਜ਼ਿਆਦਾਤਰ ਐਰੋਸੋਲ ਤਿਆਰ ਕਰਦੀਆਂ ਹਨ। ਸ਼ਹਿਰੀ ਖੇਤਰਾਂ ਦੇ ਆਲੇ-ਦੁਆਲੇ ਮੋਟਰ ਵਾਹਨ, ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਤੇ ਹੋਰ ਸਨਅਤੀ ਸਰੋਤ ਨਾਈਟ੍ਰੇਟਸ ਅਤੇ ਸਲਫੇਟਸ ਪੈਦਾ ਕਰਦੇ ਹਨ। ਕੋਲਾ ਜਲਣ ਉੱਤੇ ਕਾਲਿਖ ਤੇ ਹੋਰ ਕਾਰਬਨ ਨਾਲ ਭਰੇ ਕਣ ਪੈਦਾ ਕਰਦਾ ਹੈ।

2020 ਦੀ ਤਾਲਾਬੰਦੀ ਨੇ ਮਨੁੱਖ ਵਲੋਂ ਬਣਾਏ ਨਿਕਾਸ ਕੀਤੇ ਇਨ੍ਹਾਂ ਸਰੋਤਾਂ ਨੂੰ ਘਟਾ ਦਿੱਤਾ ਹੈ।

ਨਾਸਾ ਨੇ ਜਾਰੀ ਕੀਤਾ ਨਕਸ਼ਾ

ਨਾਸਾ ਦੇ ਮਾਰਸ਼ਲ ਸਪੇਸ ਫਲਾਈਟ ਸੈਂਟਰ ਦੇ ਯੂਨੀਵਰਸਿਟੀ ਸਪੇਸ ਰਿਸਰਚ ਐਸੋਸੀਏਸ਼ਨ (ਯੂਐਸਆਰਏ) ਦੇ ਵਿਗਿਆਨੀ ਪਵਨ ਗੁਪਤਾ ਨੇ ਕਿਹਾ, “ਸਾਨੂੰ ਪਤਾ ਸੀ ਕਿ ਤਾਲਾਬੰਦੀ ਦੌਰਾਨ ਅਸੀਂ ਬਹੁਤ ਸਾਰੀਆਂ ਥਾਵਾਂ 'ਤੇ ਵਾਯੂਮੰਡਲ ਦੀ ਰਚਨਾ ਵਿਚ ਤਬਦੀਲੀਆਂ ਵੇਖਾਂਗੇ। ਪਰ, ਮੈਂ ਇਸ ਸਾਲ ਇੰਡੋ-ਗੈਂਗਾ ਮੈਦਾਨ ਵਿੱਚ ਐਰੋਸੋਲ ਦੇ ਇੰਨੇ ਘੱਟ ਕਣ ਨਹੀਂ ਦੇਖੇ ਹਨ।” ਉਨ੍ਹਾਂ ਕਿਹਾ ਕਿ ਇਹ ਵਾਯੂਮੰਡਲ ਲਈ ਬਹੁਤ ਹੀ ਚੰਗਾ ਬਦਲਾਅ ਹੈ।

ਇਹ ਵੀ ਪੜ੍ਹੋ: ਸੂਬੇ 'ਚ 24 ਨਵੇਂ ਕੋਵਿਡ-19 ਪੌਜ਼ੀਟਿਵ ਮਾਮਲੇ, ਕੁੱਲ ਗਿਣਤੀ 280 ਹੋਈ

ETV Bharat Logo

Copyright © 2025 Ushodaya Enterprises Pvt. Ltd., All Rights Reserved.