ਨਵੀਂ ਦਿੱਲੀ: ਸ਼ਹੀਦ ਹੋਏ ਮਨਿੰਦਰ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਸ਼ਹੀਦ ਹੋਣ ਤੋਂ ਪਹਿਲਾ ਆਪਣੇ ਜਜ਼ਬਾਤਾ ਨਾਲ ਭਰੇ ਹੋਏ ਗਾਣੇ ਨੂੰ ਗਾ ਰਹੇ ਸਨ। ਇਸ ਗਾਣੇ ਦੀਆਂ ਸਤਰਾਂ ਕੁਝ ਇਸ ਪ੍ਰਕਾਰ ਸਨ। 'ਸਾਨੂੰ ਹੋਏ ਨੂੰ ਆਜ਼ਾਦ ਭਾਵੇ ਹੋਗਏ ਕਈ ਸਾਲ, ਪਰ ਪੁਛਿਆ ਨਾ ਕਦੇ ਕਿਸੇ ਨੇ ਫੌਜੀਆ ਦਾ ਹਾਲ'।
ਹੋਰ ਪੜ੍ਹੋ: ਸਿਆਚਿਨ 'ਚ ਸ਼ਹੀਦ ਹੋਏ ਪੰਜਾਬੀ ਜਵਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
ਦੱਸਣਯੋਗ ਹੈ ਕਿ ਸਿਆਚਿਨ ਵਿੱਚ ਆਏ ਬਰਫ਼ੀਲੇ ਤੂਫ਼ਾਨ ਕਾਰਨ ਫੌਜ ਦੇ 4 ਜਵਾਨ ਤੇ 2 ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਸ਼ਹੀਦ ਹੋਏ ਜਵਾਨ ਗਸ਼ਤ ਕਰਨ ਵਾਲੀ ਟੀਮ ਦਾ ਹਿੱਸਾ ਸਨ। ਇਸ ਟੀਮ ਵਿੱਚ ਅੱਠ ਜਵਾਨ ਸ਼ਾਮਲ ਹਨ, ਜਿਨ੍ਹਾਂ ਚੋਂ 4 ਸ਼ਹੀਦ ਹੋ ਗਏ ਤੇ 2 ਕੁਲੀ ਵੀ ਬਰਫ਼ ਹੇਠਾਂ ਦੱਬ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਬਰਫ਼ੀਲਾ ਤੂਫ਼ਾਨ ਉੱਤਰੀ ਗਲੇਸ਼ੀਅਰ ਵਿੱਚ ਆਇਆ, ਜਿਸ ਦੀ ਉਚਾਈ ਲਗਭਗ 19, 000 ਫੀਟ ਜਾਂ ਉਸ ਤੋਂ ਵੱਧ ਹੈ।
ਹੋਰ ਪੜ੍ਹੋ: ਸਿਆਚਿਨ 'ਚ ਡਿੱਗੇ ਬਰਫ਼ ਦੇ ਤੋਦੇ, 4 ਜਵਾਨਾਂ ਸਣੇ 6 ਦੀ ਮੌਤ
ਕਾਰਕੋਰਮ ਖੇਤਰ ਵਿੱਚ ਲਗਭਗ 20 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਸਿਆਚਿਨ ਗਲੇਸ਼ੀਅਰ ਨੂੰ ਦੁਨੀਆਂ ਦਾ ਸਭ ਤੋਂ ਉੱਚਾ ਫੌਜ ਖੇਤਰ ਮੰਨਿਆ ਜਾਂਦਾ ਹੈ, ਜਿੱਥੇ ਠੰਡ ਅਤੇ ਤੇਜ਼ ਹਵਾਵਾਂ ਕਾਰਨ ਫੌਜੀਆਂ ਦੇ ਸਰੀਰ ਸੁੰਨ ਹੋ ਜਾਂਦੇ ਹਨ। ਸਿਆਚਿਨ ਗਲੇਸ਼ੀਅਰ ਪੂਰਬੀ ਕਾਰਕੋਰਮ ਦੇ ਹਿਮਾਲਿਆ ਵਿੱਚ ਸਥਿਤ ਹੈ। ਇਸ ਦੀ ਸਥਿਤੀ ਉੱਤਰ ਵੱਲ ਭਾਰਤ-ਪਾਕਿ ਕੰਟਰੋਲ ਰੇਖਾ ਨੇੜੇ ਸਥਿਤ ਹੈ। ਸਿਆਚਿਨ ਗਲੇਸ਼ੀਅਰ ਦਾ ਖੇਤਰਫਲ ਲਗਭਗ 78 ਕਿਲੋਮੀਟਰ ਹੈ। ਸਿਆਚਿਨ, ਕਾਰਕੋਰਮ ਵਿੱਚ 5 ਵੱਡੇ ਗਲੇਸ਼ੀਅਰਾਂ ਵਿਚੋਂ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਗਲੇਸ਼ੀਅਰ ਹੈ।