ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੁਪਰੀਮ ਕੋਰਟ ਵਿੱਚ ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਕਿਹਾ ਕਿ ਮੁਜ਼ੱਫਰਪੁਰ ਆਸਰਾ ਘਰ ਜਿਨਸੀ ਸੋਸ਼ਣ ਮਾਮਲੇ 'ਚ ਮੁੱਖ ਦੋਸ਼ੀ ਬ੍ਰਿਜੇਸ਼ ਠਾਕੁਰ ਤੇ ਉਸ ਦੇ ਸਹਿਯੋਗੀਆਂ ਨੇ 11 ਕੁੜੀਆਂ ਦਾ ਕਤਲ ਕੀਤਾ ਸੀ। ਇਸ ਦੇ ਨਾਲ ਹੀ ਇੱਕ ਹੀ ਸ਼ਮਸ਼ਾਨ ਘਾਟ ਵਿੱਚ ''ਹੱਡੀਆਂ ਦੀ ਪੋਟਲੀ'' ਬਰਾਮਦ ਹੋਈ ਹੈ।
ਦੱਸ ਦਈਏ, ਬਿਹਾਰ ਦੇ ਮੁਜ਼ੱਫਰਪੁਰ ਆਸਰਾ ਘਰ ਮਾਮਲੇ 'ਚ 34 ਕੁੜੀਆਂ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਬਿਹਾਰ ਸਰਕਾਰ ਨੂੰ ਕਈ ਵਾਰ ਫ਼ਟਕਾਰ ਲਗਾ ਚੁੱਕੀ ਹੈ। ਇਸ ਸਬੰਧੀ ਏਜੰਸੀ ਨੇ ਕਿਹਾ ਕਿ ਇੱਕ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਇੱਕ ਸ਼ਮਸ਼ਾਨਘਾਟ ਦੇ ਇੱਕ ਖ਼ਾਸ ਥਾਂ ਦੀ ਪੁਟਾਈ ਕੀਤੀ ਜਿੱਥੋਂ ਹੱਡੀਆਂ ਦੀ ਪੋਟਲੀ ਬਰਾਮਦ ਹੋਈ ਹੈ।
ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁਜ਼ੱਫਰਪੁਰ 'ਚ ਇੱਕ ਐੱਨਜੀਓ ਵਲੋਂ ਚਲਾਏ ਜਾ ਰਹੇ ਬਾਲਿਕਾ ਗ੍ਰਹਿ ਵਿੱਚ ਕਈ ਕੁੜੀਆਂ ਦਾ ਕਥਿਤ ਰੂਪ ਵਿੱਚ ਬਲਾਤਕਾਰ ਤੇ ਜਿਨਸੀ ਸੋਸ਼ਣ ਕੀਤਾ ਗਿਆ ਸੀ ਤੇ ਰਿਪੋਰਟ ਤੋਂ ਬਾਅਦ ਇਹ ਮੁੱਦਾ ਚੁੱਕਿਆ ਗਿਆ ਸੀ।