ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੁਜ਼ਫੱਰਪੁਰ ਆਸਰਾ ਘਰ ਮਾਮਲੇ 'ਚ ਸੀਬੀਆਈ ਨੂੰ 3 ਜੂਨ ਤੱਕ ਜਾਂਚ ਪੂਰੀ ਕਰਕੇ ਸਟੇਟਸ ਰਿਪੋਰਟ ਦਾਖਲ ਕਰਨ ਨੂੰ ਕਿਹਾ ਹੈ। ਸੀਬੀਆਈ 'ਤੇ ਦੋਸ਼ ਲਗਾਏ ਗਏ ਸਨ ਕਿ ਇਸ ਮਾਮਲੇ 'ਚ ਪ੍ਰਭਾਵਸ਼ਾਲੀ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੋਸ਼ਾਂ ਤੋਂ ਸੀਬੀਆਈ ਨੇ ਇਨਕਾਰ ਕਰਦਿਆਂ ਜਾਂਚ ਪੂਰੀ ਕਰਨ ਲਈ ਹੋਰ ਸਮਾਂ ਮੰਗਿਆ ਹੈ।
ਸੁਪਰੀਮ ਕੋਰਟ 'ਚ ਸੀਬੀਆਈ ਨੇ ਦੱਸਿਆ ਕਿ 11 ਕੁੜੀਆਂ ਲਾਪਤਾ ਹਨ ਜਿਨ੍ਹਾਂ ਦੇ ਕਤਲ ਦਾ ਖ਼ਦਸ਼ਾ ਹੈ। ਮੁੱਦਾ ਇਹ ਹੈ ਕਿ 35 ਕੁੜੀਆਂ ਦੇ ਨਾਂਅ ਇੱਕੋ ਜਿਹੇ ਹਨ। ਸੀਬੀਆਈ ਨੇ ਸ਼ੁੱਕਰਵਾਰ ਨੂੰ ਸਟੇਟਸ ਰਿਪੋਰਟ ਦਾਖਲ ਕਰਕੇ ਕਿਹਾ ਸੀ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਬ੍ਰਿਜੇਸ਼ ਠਾਕੁਰ ਸਣੇ ਹੋਰ ਲੋਕਾਂ ਦੀ ਕਤਲ ਮਾਮਲੇ 'ਚ ਜਾਂਚ ਹੋ ਰਹੀ ਹੈ।
ਫਿਲਹਾਲ ਉਨ੍ਹਾਂ ਲੋਕਾਂ ਵਿਰੁੱਧ ਚਾਰਜਸ਼ੀਟ ਕੀਤੀ ਗਈ ਹੈ ਜੋ ਆਸਰਾ ਘਰ ਆਉਂਦੇ ਜਾਂਦੇ ਸਨ। ਸੀਬੀਆਈ ਨੇ ਕਿਹਾ ਹੈ ਕਿ ਆਸਰਾ ਘਰ 'ਚ ਖੁਦਾਈ ਦੌਰਾਨ ਹੱਡੀਆਂ ਮਿਲੀਆਂ ਹਨ। ਇਸ ਮਾਮਲੇ 'ਚ ਹੋਏ ਕਤਲ ਦੀ ਜਾਂਚ ਅਜੇ ਜਾਰੀ ਹੈ।