ਨਵੀਂ ਦਿੱਲੀ: ਬਾਬਰੀ ਮਸਜਿਦ ਐਕਸ਼ਨ ਕਮੇਟੀ (ਬੀ.ਐੱਮ.ਏ.ਸੀ.) ਅਗਲੇ ਹਫਤੇ ਸੁਪਰੀਮ ਕੋਰਟ ਵਿੱਚ ਬਾਬਰੀ ਮਸਜਿਦ ਦੇ ਮਲਬੇ 'ਤੇ ਦਾਅਵਾ ਪੇਸ਼ ਕਰੇਗੀ। ਮੁਸਲਿਮ ਪੱਖ ਚਾਹੁੰਦਾ ਹੈ ਕਿ 1992 ਵਿੱਚ ਢਾਹੀ ਗਈ ਬਾਬਰੀ ਮਸਜਿਦ ਦੇ ਮਲਬੇ ਨੂੰ ਉਸ ਜਗ੍ਹਾ ਤੋਂ ਹਟਾ ਦਿੱਤਾ ਜਾਵੇ।
ਕਮੇਟੀ ਦੇ ਕਨਵੀਨਰ ਜ਼ਫਰਯਾਬ ਜਿਲਾਨੀ ਨੇ ਕਿਹਾ ਕਿ ਅਸੀਂ ਆਪਣੇ ਵਕੀਲ ਰਾਜੀਵ ਧਵਨ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਅਤੇ ਉਹ ਵੀ ਸੋਚਦੇ ਹਨ ਕਿ ਸਾਨੂੰ ਮਸਜਿਦ ਦੇ ਅਵਸ਼ੇਸ਼ਾਂ ਦਾ ਦਾਅਵਾ ਕਰਨਾ ਚਾਹੀਦਾ ਹੈ। ਇਸ ਲਈ ਪ੍ਰਕਿਰਿਆ ਨੂੰ ਅੱਗੇ ਲਿਜਾਣ ਲਈ ਅਸੀਂ ਅਗਲੇ ਹਫਤੇ ਦਿੱਲੀ ਵਿੱਚ ਬੈਠਕ ਕਰਾਂਗੇ।