ETV Bharat / bharat

ਤਿੰਨ ਤਲਾਕ ਕਾਨੂੰਨ ਦੀ ਵਰ੍ਹੇਗੰਢ ਤੋਂ ਪਹਿਲਾਂ ਮੁਸਲਿਮ ਔਰਤਾਂ ਵੱਲੋਂ ਪੀ.ਐਮ. ਮੋਦੀ ਦਾ ਧੰਨਵਾਦ - narinder modi

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 1 ਅਗਸਤ 2019 ਨੂੰ 'ਮੁਸਲਿਮ ਮਹਿਲਾ ਵਿਆਹ ਅਧਿਕਾਰ ਬਿੱਲ' ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਇੱਕ ਸਾਲ ਬਾਅਦ ਮੁਸਲਿਮ ਮਹਿਲਾਵਾਂ ਨੇ ਵੀਡੀਓ ਸ਼ੇਅਰ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

ਤਿੰਨ ਤਲਾਕ ਕਾਨੂੰਨ ਦੀ ਵਰ੍ਹੇਗੰਢ ਤੋਂ ਪਹਿਲਾਂ ਮੁਸਲਿਮ ਔਰਤਾਂ ਵੱਲੋਂ ਪੀ.ਐਮ. ਮੋਦੀ ਦਾ ਧੰਨਵਾਦ
ਤਸਵੀਰ
author img

By

Published : Jul 29, 2020, 8:23 PM IST

ਨਵੀਂ ਦਿੱਲੀ: ਤਿੰਨ ਤਲਾਕ (ਤਲਾਕ-ਏ-ਬਿਦਤ) ਦੀ ਰੋਕ ਲਈ ਕਾਨੂੰਨ ਬਣਾਉਣ ਨੂੰ ਇੱਕ ਸਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਵਿੱਚ ਮੁਸਲਿਮ ਔਰਤਾਂ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਉਨ੍ਹਾਂ ਨੇ ਕਾਨੂੰਨ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

ਦੱਸਣਯੋਗ ਹੈ ਕਿ ਮੁਸਲਿਮ 'ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ' ਪਿਛਲੇ ਸਾਲ ਜੁਲਾਈ ਵਿੱਚ ਸੰਸਦ ਦੇ ਦੋਵਾਂ ਸਦਨਾਂ ਤੋਂ ਪਾਸ ਹੋ ਗਿਆ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਬਿੱਲ ਨੂੰ 1 ਅਗਸਤ 2019 ਨੂੰ ਮੰਜੂਰੀ ਦਿੱਤੀ ਸੀ ਤੇ ਇਸ ਦੇ ਨਾਲ ਇਹ ਕਾਨੂੰਨ ਅਮਲ ਵਿੱਚ ਆ ਗਿਆ ਸੀ।

'ਥੈਂਕਸ ਮੋਦੀ ਭਾਈਜਾਨ' ਹੈਸ਼ਟੈਗ

ਸੋਸ਼ਲ ਮੀਡੀਆ ਵਿੱਚ ਕਈ ਮੁਸਲਿਮ ਮਹਿਲਾਵਾਂ ਨੇ ਥੈਂਕਸ ਮੋਦੀ ਭਾਈਜਾਨ ਹੈਸ਼ਟੈਗ ਨਾਲ ਵੀਡੀਓ ਸ਼ੇਅਰ ਕਰ ਇਸ ਕਾਨੂੰਨ ਦੇ ਨਈ ਪ੍ਰਧਾਨਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। ਨਕਵੀ ਨੇ ਬੁੱਧਵਾਰ ਨੂੰ ਆਪਣੇ ਟਵੀਟਰ, ਫ਼ੇਸਬੁਕ, ਇੰਸਟਾਗ੍ਰਾਮ ਉੱਤੇ ਮੁ਼ਸਲਿਮ ਔਰਤਾਂ ਦੀ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਅਜਿਹੀ ਹੀ ਇੱਕ ਵੀਡੀਓ ਵਿੱਚ ਹੈਦਰਾਬਾਦ ਦੀ ਸਹਾਬੀਆ ਨੇ ਕਿਹਾ, `ਤਿੰਨ ਤਲਾਕ ਮੁਸਲਿਮ ਔਰਤਾਂ ਲਈ ਇੱਕ ਵੱਡੀ ਸਮੱਸਿਆ ਸੀ। ਕਾਨੂੰਨ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਦਿੱਲੀ ਦੇ ਲਕਸ਼ਮੀ ਨਗਰ ਦੀ ਸ਼ਬਾਨਾ ਰਹਿਮਾਨ ਨੇ ਕਿਹਾ,`ਇੱਕ ਗ਼ਲਤ ਕੰਮ, ਤੀਹਰੇ ਤਾਲਕ (ਤਲਾਕ-ਏ-ਬਿਦਤ) ਦੀ ਪ੍ਰਥਾ ਨੂੰ ਕਾਨੂੰਨੀ ਅਪਰਾਧ ਬਣਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਮੁਸਲਿਮ ਔਰਤਾਂ ਇਸ ਕਾਨੂੰਨ ਦੇ ਬਣਨ ਨਾਲ ਬਹੁਤ ਸੁਰੱਖਿਅਤ ਮਹਿਸੂਸ ਕਰਦੀਆਂ ਹਨ।

ਦਿੱਲੀ ਦੀ ਰਹਿਣ ਵਾਲੀ ਤਬਸਮ ਦੇ ਅਨੁਸਾਰ, ਤਿੰਨ ਤਲਾਕ ਦੀ ਤਲਵਾਰ ਹਮੇਸ਼ਾਂ ਮੁਸਲਿਮ ਔਰਤਾਂ `ਤੇ ਲਟਕਦੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਤੀਹਰੇ ਤਾਲਕ ਦੇ ਕੁਕਰਮ ਵਿਰੁੱਧ ਬਿੱਲ ਲਿਆ ਕੇ ਮੁਸਲਿਮ ਔਰਤਾਂ ਦੇ ਜੀਵਨ ਅਧਿਕਾਰ ਨੂੰ ਯਕੀਨੀ ਬਣਾਇਆ ਹੈ।

ਮੁਸਲਿਮ ਮਹਿਲਾ ਅਧਿਕਾਰ ਦਿਵਸ

ਹਾਲ ਹੀ ਵਿੱਚ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਸੀ ਕਿ ‘ਮੁਸਲਮਾਨ ਔਰਤ ਵਿਆਹ ਅਧਿਕਾਰ ਕਾਨੂੰਨ’ ਦੇ ਲਾਗੂ ਹੋਣ ਤੋਂ ਬਾਅਦ ਦੇਸ਼ ਵਿੱਚ ਤੀਹਰੇ ਤਾਲਕ ਦੀਆਂ ਘਟਨਾਵਾਂ ਵਿੱਚ 82 ਫ਼ੀਸਦੀ ਤੋਂ ਵੀ ਜ਼ਿਆਦਾ ਕਮੀ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ 1 ਅਗਸਤ ਦੀ ਤਾਰੀਖ਼ ਨੂੰ ਇਤਿਹਾਸ ਵਿੱਚ ‘ਮੁਸਲਿਮ ਮਹਿਲਾ ਅਧਿਕਾਰ ਦਿਵਸ’ ਵਜੋਂ ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਭਾਜਪਾ ਤੀਹਰੇ ਤਾਲਾਕ ਵਿਰੋਧੀ ਕਾਨੂੰਨ ਦੀ ਪਹਿਲੀ ਵਰ੍ਹੇਗੰਢ ਨੂੰ ‘ਮੁਸਲਿਮ ਮਹਿਲਾ ਅਧਿਕਾਰ ਦਿਵਸ’ ਵਜੋਂ ਮਨਾ ਰਹੀ ਹੈ। ਇਸ ਸਬੰਧੀ ਮੁੱਖ ਸਮਾਗਮ 31 ਜੁਲਾਈ ਨੂੰ ਭਾਜਪਾ ਦੇ ਕੇਂਦਰੀ ਹੈੱਡਕੁਆਰਟਰਾਂ ਵਿਖੇ ਹੋਵੇਗਾ, ਜਿਥੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਅਤੇ ਨਕਵੀ ਡਿਜੀਟਲ ਕਾਨਫ਼ਰੰਸ ਰਾਹੀਂ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਮੁਸਲਿਮ ਔਰਤਾਂ ਨੂੰ ਸੰਬੋਧਨ ਕਰਨਗੇ। ਭਾਜਪਾ ਦੇ ਘੱਟ ਗਿਣਤੀ ਫ਼ਰੰਟ ਅਤੇ ਮਹਿਲਾ ਮੋਰਚਾ ਦੇ ਵੱਖ-ਵੱਖ ਪ੍ਰੋਗਰਾਮ ਵੀ ਦੇਸ਼ ਭਰ ਵਿੱਚ ਡਿਜੀਟਲ ਤਰੀਕੇ ਨਾਲ ਆਯੋਜਿਤ ਕੀਤੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.