ਪਾਉਂਟਾ ਸਾਹਿਬ: ਜ਼ਿਲ੍ਹੇ ਦੇ ਪਾਉਂਟਾ ਸਾਹਿਬ ਤੋਂ ਗੁਰਦੁਆਰਾ ਨਾਡਾ ਸਾਹਿਬ ਜਾ ਰਹੇ ਨਗਰ ਕੀਰਤਨ ਦਾ ਮਿਸ਼ਰ ਵਾਲਾ ਕਾਦਰਿਆ ਦੇ ਮੁਸਲਿਮ ਭਾਈਚਾਰੇ ਨੇ ਸਵਾਗਤ ਕੀਤਾ। ਇਸ ਮੌਕੇ 'ਤੇ ਮੁਸਲਿਮ ਭਾਈਚਾਰੇ ਨੇ ਲੋਕਾਂ ਨੂੰ ਲੱਡੂ ਵੰਡੇ ਤੇ ਛਬੀਲ ਲਾਈ।
ਇਹ ਵੀ ਪੜ੍ਹੋ: ਘਰ ਘਰ ਰੁਜ਼ਗਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਭੱਬਾਂ ਭਾਰ
ਇਸ ਬਾਰੇ ਮਿਸ਼ਰਵਾਲਾ ਮਦਰਸਾ ਕਾਦਰਿਆ ਦੇ ਪ੍ਰਿੰਸੀਪਲ ਕਬੀਰੁੱਦੀਨ ਨੇ ਕਿਹਾ ਕਿ ਧਾਰਮਿਕ ਸੰਪ੍ਰਦਾਇ ਦੇ ਚਲਦਿਆਂ ਹਿਮਾਚਲ ਵਿੱਚ ਧਾਰਮਿਕ ਮੇਲਜੋਲ ਬਣਿਆ ਹੀ ਰਹਿੰਦਾ ਹੈ। ਇੱਥੇ ਹਰੇਕ ਭਾਈਚਾਰੇ ਦੇ ਲੋਕ ਸਾਰੇ ਧਰਮਾਂ ਦੀ ਇੱਜਤ ਕਰਦੇ ਹਨ।
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਆਇਆ ਨਗਰ ਕੀਰਤਨ ਹਿਮਾਚਲ ਪਹੁੰਚਿਆ ਸੀ ਜਿਸ ਦਾ ਮੁਸਲਿਮ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਸੀ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਿੱਚ ਦੂਜੇ ਧਰਮਾਂ ਵਿੱਚ ਇਜੱਤ ਬਣ ਰਹੀ ਹੈ।