ETV Bharat / bharat

ਈਟੀਵੀ ਭਾਰਤ ਵੱਲੋਂ ਮਹਾਤਮਾ ਗਾਂਧੀ ਜੀ ਦੇ ਜਜ਼ਬੇ ਨੂੰ ਸੰਗੀਤਮਈ ਸ਼ਰਧਾਂਜਲੀ - tribute to mahatma gandhi from etv bharat

ਜਦੋਂ ਦੇਸ਼ ਮਹਾਤਮਾ ਗਾਂਧੀ ਦੀ 150 ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਤਾਂ ਈਟੀਵੀ ਭਾਰਤ ਵੱਲੋਂ ਲੋਕਾਂ ਨੂੰ ਗਾਂਧੀ ਜੀ ਦੇ ਪਸੰਦੀਦਾ ਭਜਨ ਨਾਲ ਜੋੜਨ ਦਾ ਮੌਕਾ ਮਿਲਿਆ ਹੈ, "ਵੈਸ਼ਨਵ ਜਨ ਤੋਂ ਤੇਨੇ ਰੇ ਕਹੀਏ, ਜੇ ਪੀੜ ਪਰਾਈ ਜਾਨ ਰੇ, ਪਾਰ ਦੁਖੇ ਉਪਕਾਰ ਕਰੇ ਤੋਏ ਮਨ ਅਭਿਮਾਨ ਨਾ ਮਾਨੇ ਰੇ।"

ਫ਼ੋਟੋ
author img

By

Published : Oct 1, 2019, 9:05 PM IST

Updated : Oct 2, 2019, 8:44 AM IST

ਜਦੋਂ ਦੇਸ਼ ਮਹਾਤਮਾ ਗਾਂਧੀ ਦੀ 150 ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਤਾਂ ਈਟੀਵੀ ਭਾਰਤ ਵੱਲੋਂ ਲੋਕਾਂ ਨੂੰ ਗਾਂਧੀ ਜੀ ਦੇ ਪਸੰਦੀਦਾ ਭਜਨ ਨਾਲ ਜੋੜਨ ਦਾ ਮੌਕਾ ਮਿਲਿਆ ਹੈ, "ਵੈਸ਼ਨਵ ਜਨ ਤੋਂ ਤੇਨੇ ਰੇ ਕਹੀਏ, ਜੇ ਪੀੜ ਪਰਾਈ ਜਾਨ ਰੇ, ਪਾਰ ਦੁਖੇ ਉਪਕਾਰ ਕਰੇ ਤੋਏ ਮਨ ਅਭਿਮਾਨ ਨਾ ਮਾਨੇ ਰੇ।"

ਵੀਡੀਓ

(ਉਨ੍ਹਾਂ ਨੂੰ ਇੱਕ ਸੱਚਾ "ਵੈਸ਼ਨਵ" ਕਿਹਾ ਜਾਂਦਾ ਹੈ ਜੋ ਕਿਸੇ ਹੋਰ ਮਨੁੱਖ ਦੇ ਦੁੱਖ ਨੂੰ ਮਹਿਸੂਸ ਕਰਦੇ ਹਨ, ਤੇ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਕਦੇ ਕਿਸੇ 'ਤੇ ਉਪਕਾਰ ਕੀਤਾ ਸੀ।) ਭਾਰਤ ਜਿੰਨੇ ਵਿਸ਼ਾਲ, ਵਿਭਿੰਨ ਤੇ ਖ਼ੂਬਸੂਰਤ ਦੇਸ਼ ਵਿੱਚ, ਈਟੀਵੀ ਭਾਰਤ ਨੇ 15 ਵੀਂ ਸਦੀ ਵਿਚ ਇਕ ਗੁਜਰਾਤੀ ਕਵੀ ਨਰਸਿੰਘ ਮਹਿਤਾ ਵੱਲੋਂ ਲਿਖੇ ਭਜਨ ਰਾਹੀਂ ਲੋਕਾਂ ਨੂੰ ਜੋੜਨ ਦੀ ਕਲਪਨਾ ਕੀਤੀ।

ਕਵਿਤਾ ਇਕ ਵੈਸ਼ਨਵ ਦੇ ਜੀਵਨ ਤੇ ਆਦਰਸ਼ਾਂ ਨੂੰ ਖ਼ੂਬਸੂਰਤੀ ਨਾਲ ਦਰਸਾਉਂਦੀ ਹੈ, ਜੋ ਹਰ ਇਕ ਲਈ ਤਰਸ ਨਾਲ ਭਰਪੂਰ ਹੈ। ਨਰਸਿੰਘ ਮਹਿਤਾ ਨੇ ਦੁਨਿਆਵੀ ਜੀਵਨ ਤਿਆਗ ਦਿੱਤਾ ਤੇ ਭਗਤੀ ਲਹਿਰ ਦੇ ਪਿੱਛੇ ਜ਼ੋਰ ਦਿੱਤਾ। ਮਹਾਤਮਾ ਗਾਂਧੀ ਨੇ ਨਰਸੀ ਭਗਤ ਦੀਆਂ ਲਿਖਤਾਂ ਦੀ ਸਾਦਗੀ, ਸ਼ਰਧਾ, ਨਿਰਭੈਤਾ ਤੇ ਨਿਮਰਤਾ ਨੂੰ ਅਪਣਾਇਆ, ਜਿਹੜੇ ਸਦੀਵੀ ਕਵੀ ਮੰਨੇ ਜਾਂਦੇ ਸਨ (ਪਹਿਲੇ ਗੁਜਰਾਤੀ ਕਵੀਆਂ ਵਿਚੋਂ)।

ਉਹ ਭਜਨ ਨਾਲ ਵੱਖ-ਵੱਖ ਜਾਤੀਆਂ ਤੇ ਜਮਾਤਾਂ ਨੂੰ ਇੱਕ ਸਾਥ ਅਨੰਦ ਦੇ ਮਾਹੌਲ ਵਿੱਚ ਲੈ ਕੇ ਆਏ, ਜੋ ਕਿ ਸਮੇਂ ਦੀ ਲੋੜ ਸੀ। ਇਹ ਭਜਨ ਸਾਬਰਮਤੀ ਆਸ਼ਰਮ ਦੀ ਬਾਕਾਇਦਾ ਪ੍ਰਤੀਕ੍ਰਿਤੀ ਸੀ, ਤੇ ਇਸ ਨੂੰ ਆਜ਼ਾਦੀ ਘੁਲਾਟੀਆਂ ਵੱਲੋਂ ਅਹਿੰਸਾ ਤੇ ਭਾਈਚਾਰੇ ਦੀ ਭਾਵਨਾ ਨਾਲ ਜੋੜਿਆ ਤੇ ਪਸੰਦ ਕੀਤਾ ਗਿਆ ਸੀ, ਜਿਸ ਬਾਰੇ ਗਾਂਧੀ ਜੀ ਨੇ ਆਪਣੇ ਜੀਵਨ ਦੌਰਾਨ ਪ੍ਰਚਾਰ ਤੇ ਅਭਿਆਸ ਕੀਤਾ।

ਈਟੀਵੀ ਭਾਰਤ, ਬਹੁ-ਭਾਸ਼ਾਈ ਡਿਜੀਟਲ ਪਲੇਟਫ਼ਾਰਮ ਹੈ ਤੇ ਦੇਸ਼ ਦੇ ਵੱਡੇ ਖੇਤਰਾਂ ਵਿੱਚ ਵਸਦੇ ਭਾਰਤੀ ਲੋਕਾਂ ਦੀਆਂ ਵੰਨ-ਸੁਵੰਨਤਾ ਰੰਗਾਂ, ਸਭਿਆਚਾਰਾਂ, ਪਰੰਪਰਾਵਾਂ, ਨਸਲਾਂ ਤੇ ਆਸ਼ਾਵਾਂ ਨੂੰ ਸੱਚਮੁੱਚ ਦਰਸਾਉਂਦਾ ਹੈ। ਇੱਕ ਡਿਜੀਟਲ ਪਲੇਟਫਾਰਮ ਦੇ ਰੂਪ ਵਿੱਚ, ਈਟੀਵੀ ਭਾਰਤ ਸ਼ਹਿਰੀ ਕੇਂਦਰਾਂ ਦੀਆਂ ਸੀਮਾਵਾਂ ਨੂੰ ਪਾਰ ਕਰਕੇ ਅੱਗੇ ਲੰਘ ਜਾਂਦਾ ਹੈ ਤੇ ਇੱਕ ਹੀ ਸਮੇਂ ਵਿੱਚ ਭਾਰਤੀਆਂ ਦੀ ਸਫਲਤਾਵਾਂ ਤੇ ਜਿੱਤ ਨੂੰ ਸਾਹਮਣੇ ਲਿਆਂਦਾ ਹੈ, ਅਸੀਂ ਨਰਸਿੰਘ ਮਹਿਤਾ ਦੀਆਂ ਲਿਖਤਾਂ ਇੱਕ ਆਮ ਆਦਮੀ ਦੀਆਂ ਅਜ਼ਮਾਇਸ਼ਾਂ ਤੇ ਕਸ਼ਟਾਂ ਨੂੰ ਉਜਾਗਰ ਕਰਨ ਵਿੱਚ ਬਹੁਤ ਅੱਗੇ ਹਨ।

ਇੱਕ ਸਮੇਂ ਵਿੱਚ, ਜਦੋਂ ਮਨੁੱਖਤਾ ਨੂੰ ਸਾਥੀ ਨਾਗਰਿਕਾਂ ਲਈ ਹਮਦਰਦੀ ਦੀ ਲੋੜ ਹੁੰਦੀ ਹੈ, ਈਟੀਵੀ ਭਾਰਤ ਦਾ ਪਲੇਟਫ਼ਾਰਮ ਵਧੀਆ ਗਾਇਕਾ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਜੋ ਭਾਰਤੀ ਵਿਭਿੰਨਤਾ ਨੂੰ ਦਰਸਾਉਂਦੇ ਹਨ। ਤਾਮਿਲ (ਪੀ. ਉਨਨੀਕ੍ਰਿਸ਼ਨਨ) ਤੇਲਗੂ (ਐੱਸ ਪੀ ਬਾਲਾ ਸੁਬਰਾਮਨੀਅਨ), ਕੰਨੜ (ਪੀ.ਵਿਜੈ ਪ੍ਰਕਾਸ਼), ਗੁਜਰਾਤੀ (ਯੋਗੇਸ਼ ਗਧਵੀ), ਅਸਾਮੀ (ਪੁਲਾਕ ਬੈਨਰਜੀ), ਮਰਾਠੀ (ਵੈਸ਼ਾਲੀ ਮਾਦੇ) ਮਲਿਆਲਮ (ਕੇ ਐਸ ਚਿਤ੍ਰਾ) ਪੰਜਾਬੀ (ਸ਼ੰਕਰ ਸਾਹਨੇ), ਬੰਗਾਲੀ (ਹੈਮੰਤੀ ਸੁਕਲਾ)) ਉਡੀਆ (ਸੁਭਾਸ਼ ਚੰਦਰ ਦਾਸ) ਤੇ ਹਿੰਦੀ (ਚੰਨੂ ਲਾਲ ਮਿਸ਼ਰਾ ਤੇ ਸਲਾਮਤ ਖ਼ਾਨ) ਨੇ ਰਾਸ਼ਟਰ ਦੇ ਪਿਤਾ ਨੂੰ ਅਮੀਰ ਸ਼ਰਧਾਂਜਲੀ ਭੇਟ ਕਰਨ ਲਈ ਆਪਣੀ ਆਵਾਜ਼ ਚੁੱਕੀ।

ਇਸ ਗੀਤ ਦਾ ਸੰਗੀਤ ਪ੍ਰਸਿੱਧ ਸੰਗੀਤ ਨਿਰਦੇਸ਼ਕ ਵਾਸੂ ਰਾਓ ਸਲੂਰੀ ਦੁਆਰਾ ਤਿਆਰ ਕੀਤਾ ਗਿਆ ਸੀ ਤੇ ਅਜੀਤ ਨਾਗ ਵੱਲੋਂ ਨਿਰਦੇਸ਼ਤ ਕੀਤਾ ਗਿਆ ਸੀ। ਇਸ ਗੀਤ ਦੀ ਸ਼ੂਟਿੰਗ ਦੇਸ਼ ਦੇ ਹਰ ਹਿੱਸੇ ਵਿਚ ਕੀਤੀ ਗਈ ਹੈ, ਜਿਸ ਨਾਲ ਇਸ ਦੇ ਅਮੀਰ ਸਭਿਆਚਾਰ ਅਤੇ ਪਰੰਪਰਾ ਨੂੰ ਸੱਚਮੁੱਚ ਉਭਾਰਿਆ ਗਿਆ ਹੈ।

Intro:Body:

gandhi pkg

Conclusion:
Last Updated : Oct 2, 2019, 8:44 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.