ETV Bharat / bharat

ਮੁੰਬਈ: ਆਰੇ ਕਲੋਨੀ 'ਚ ਧਾਰਾ 144 ਲਾਗੂ, ਰੁੱਖ ਵੱਢਣ ਦੇ ਵਿਰੋਧ 'ਚ ਵਾਤਾਵਰਣ ਪ੍ਰੇਮੀ - ਮੈਟਰੋ ਰੇਲ ਸਾਈਟ 'ਤੇ ਨਾਅਰੇਬਾਜ਼ੀ

ਮੁੰਬਈ ਹਾਈ ਕੋਰਟ ਨੇ ਆਰੇ ਕਲੋਨੀ ਨੂੰ ਜੰਗਲ ਘੋਸ਼ਿਤ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਆਰੇ ਕਲੋਨੀ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਵੀ ਰੁੱਖ ਵੱਢਣ ਦਾ ਕੰਮ ਸ਼ੁਰੂ ਹੋ ਗਿਆ। ਇਸ ਸਾਰੇ ਹੰਗਾਮੇ ਦੇ ਵਿਚਕਾਰ ਸ਼ਨੀਵਾਰ ਨੂੰ ਆਰੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ।

ਫ਼ੋਟੋ।
author img

By

Published : Oct 5, 2019, 11:50 AM IST

ਮੁੰਬਈ: ਮੁੰਬਈ ਹਾਈ ਕੋਰਟ ਨੇ ਆਰੇ ਕਲੋਨੀ ਨੂੰ ਜੰਗਲ ਘੋਸ਼ਿਤ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਆਰੇ ਕਲੋਨੀ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਵੀ ਰੁੱਖ ਵੱਢਣ ਦਾ ਕੰਮ ਸ਼ੁਰੂ ਹੋ ਗਿਆ। ਇਸ ਦਾ ਵਿਰੋਧ ਕਰਨ ਲਈ ਕਈ ਪ੍ਰਦਰਸ਼ਨਕਾਰੀ ਮੌਕੇ ‘ਤੇ ਪਹੁੰਚ ਗਏ। ਮੈਟਰੋ ਰੇਲ ਸਾਈਟ 'ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਨੇ ਆਰੇ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਤੇ ਬੈਰੀਕੇਡ ਲਗਾ ਦਿੱਤੇ ਹਨ।

ਇਸ ਸਾਰੇ ਹੰਗਾਮੇ ਦੇ ਵਿਚਕਾਰ ਸ਼ਨੀਵਾਰ ਨੂੰ ਆਰੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ। ਇਲਾਕੇ ਵਿੱਚ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਮੁੰਬਈ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਧਾਰਾ 353 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਏ ਹਨ। 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਵੀਡੀਓ

ਸੂਤਰਾਂ ਮੁਤਾਬਕ, ਹੁਣ ਤੱਕ 300 ਤੋਂ ਜ਼ਿਆਦਾ ਰੁੱਖ ਵੱਢ ਦਿੱਤੇ ਗਏ ਹਨ। ਰੁੱਖਾਂ ਨੂੰ ਵੱਢਣ ਲਈ ਵਧੇਰੇ ਮਸ਼ੀਨਾਂ ਨੂੰ ਸਾਈਟ 'ਤੇ ਮੰਗਵਾਈਆਂ ਗਈਆਂ ਹਨ। ਅੱਗ ਬੁਝਾਉ ਦਸਤੇ ਦੀਆਂ ਟੀਮ ਵੀ ਮੌਕੇ ‘ਤੇ ਮੌਜੂਦ ਹਨ। ਕਿਸੇ ਨੂੰ ਵੀ ਖੇਤਰ ਦੇ 3 ਕਿਲੋਮੀਟਰ ਦੇ ਘੇਰੇ ਵਿੱਚ ਜਾਣ ਦੀ ਆਗਿਆ ਨਹੀਂ ਹੈ। ਸ਼ੁੱਕਰਵਾਰ ਦੀ ਰਾਤ ਨੂੰ ਪੁਲਿਸ ਨੇ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ। ਉਸ ਖੇਤਰ 'ਚ ਮੀਡੀਆ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਮੈਟਰੋ ਰੇਲ ਸਾਈਟ 'ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲੋਕਾਂ ਦੀ ਪੁਲਿਸ ਨਾਲ ਝੜਪ ਵੀ ਹੋ ਗਈ।

ਫ਼ੋਟੋ।
ਫ਼ੋਟੋ।

ਇਸ ਦੌਰਾਨ ਰੁੱਖਾਂ ਨੂੰ ਵੱਢਣ 'ਤੇ ਕਈ ਸਾਰਿਆਂ ਮਸ਼ਹੂਰ ਹਸਤੀਆਂ ਨੇ ਵੀ ਵਿਰੋਧ ਜਤਾਇਆ ਹੈ। ਸ਼ਿਵ ਸੈਨਾ ਦੇ ਨੇਤਾ ਆਦਿੱਤਿਆ ਠਾਕਰੇ ਨੇ ਟਵੀਟ ਕਰ ਪ੍ਰਸ਼ਾਸਨ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ। ਉਨ੍ਹਾਂ ਟਵੀਟ 'ਚ ਕਿਹਾ ...

ਦੱਸਣਯੋਗ ਹੈ ਕਿ ਲੋਕ ਆਰੇ ਵਿੱਚ 2702 ਦਰੱਖਤ ਵੱਢ ਕੇ ਮੈਟਰੋ ਕਾਰ ਸ਼ੈੱਡ ਬਣਾਉਣ ਦੇ ਵਿਰੋਧ ਕਰ ਰਹੇ ਹਨ। ਸ਼ੁੱਕਰਵਾਰ ਰਾਤ 8 ਵਜੇ ਤੋਂ ਰੁੱਖ ਵੱਢਣ ਦਾ ਕੰਮ ਸ਼ੁਰੂ ਹੋ ਗਿਆ ਸੀ। ਵਾਤਾਵਰਣ ਪ੍ਰੇਮੀਆਂ ਨੇ ਆਰੇ ਕਲੋਨੀ ਪਹੁੰਚ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਵਾਤਾਵਰਣ ਪ੍ਰੇਮੀਆਂ ਮੁਤਾਬਕ, ਬੀਐਮਸੀ ਨੇ ਰੁੱਖਾਂ ਨੂੰ ਵੱਢਣ ਲਈ ਦਿੱਤੀ ਗਈ ਇਜਾਜ਼ਤ ਨੂੰ ਆਪਣੀ ਵੈਬਸਾਈਟ 'ਤੇ ਨਹੀਂ ਲਗਾਇਆ ਹੈ ਅਤੇ ਕਾਨੂੰਨ ਮੁਤਾਬਕ ਵੈਬਸਾਈਟ' ਤੇ ਆਗਿਆ ਦੀ ਕਾਪੀ ਪਾਉਣ ਦੇ 15 ਦਿਨਾਂ ਬਾਅਦ ਦਰੱਖਤਾਂ ਨੂੰ ਵੱਢਿਆ ਜਾ ਸਕਦਾ ਹੈ।

Intro:Body:

neha

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.