ETV Bharat / bharat

ਭਾਰਤ 'ਚ 24 ਦਿਨਾਂ 'ਚ ਸਾਹਮਣੇ ਆਏ 3 ਲੱਖ ਤੋਂ ਵੱਧ ਕੋਰੋਨਾ ਮਰੀਜ਼

author img

By

Published : Jun 28, 2020, 7:34 AM IST

ਭਾਰਤ 'ਚ 5,08,953 ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 15,685 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ 2,95,881 ਲੋਕ ਇਸ ਬਿਮਾਰੀ ਨਾਲ ਲੜ ਕੇ ਠੀਕ ਵੀ ਹੋਏ ਹਨ।

ਕੋਰੋਨਾ ਮਰੀਜ਼ਾਂ ਦੀ ਗਿਣਤੀ
ਕੋਰੋਨਾ ਮਰੀਜ਼ਾਂ ਦੀ ਗਿਣਤੀ

ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ 149 ਦਿਨ ਪੂਰੇ ਹੋ ਚੁੱਕੇ ਹਨ। ਲਗਭਗ 10 ਹਫਤਿਆਂ ਦੀ ਤਾਲਾਬੰਦੀ ਤੋਂ ਬਾਅਦ ਦੇਸ਼ ਹੁਣ ਅਨਲੌਕ 2.0 ਵੱਲ ਵੱਧ ਰਿਹਾ ਹੈ ਪਰ ਲਾਗ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਸਥਿਤੀ ਇਹ ਹੈ ਕਿ ਦੇਸ਼ ਵਿੱਚ 125 ਦਿਨਾਂ ਵਿੱਚ ਪਹਿਲਾਂ 2 ਲੱਖ ਮਰੀਜ਼ ਮਿਲੇ ਹਨ, ਹੁਣ 24 ਦਿਨਾਂ ਵਿੱਚ 3 ਲੱਖ ਮਰੀਜ਼ ਸਾਹਮਣੇ ਆਏ ਹਨ।

ਹੁਣ ਤੱਕ ਭਾਰਤ 'ਚ 5,08,953 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 15,685 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ 2,95,881 ਲੋਕ ਇਸ ਬਿਮਾਰੀ ਨਾਲ ਲੜ ਕੇ ਠੀਕ ਵੀ ਹੋਏ ਹਨ।

ਇਨ੍ਹਾਂ ਵਿੱਚੋਂ ਇੱਕ ਲੱਖ (ਚਾਰ ਤੋਂ ਪੰਜ ਲੱਖ ਹੋਣ ਤੱਕ) ਸਿਰਫ਼ 6 ਦਿਨ ਲਗੇ ਹਨ। ਦੇਸ਼ 'ਚ 69 ਫੀਸਦੀ ਮਰੀਜ਼ ਇੱਕ ਮਹੀਨੇ 'ਚ ਸਾਹਮਣੇ ਆਏ ਹਨ। ਮਾਹਿਰਾਂ ਦੇ ਮੁਕਾਬਕ ਜੇ ਲਾਗ ਦੀ ਰਫਤਾਰ ਰੁਕੀ ਨਹੀਂ ਤਾਂ ਅਗਲੇ 5 ਦਿਨਾਂ ਵਿੱਚ ਇੱਕ ਲੱਖ ਤੇ ਜੁਲਾਈ ਵਿੱਚ ਇਹ ਗਿਣਤੀ 10 ਲੱਖ ਤੋਂ ਪਾਰ ਜਾ ਸਕਦੀ ਹੈ।

ਦੇਸ਼ ਵਿੱਚ ਪਹਿਲੀ ਵਾਰ ਕੇਂਦਰੀ ਸਿਹਤ ਮੰਤਰਾਲੇ ਨੇ 18 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਸ਼ੁੱਕਰਵਾਰ ਨੂੰ ਭਾਰਤ ਸਮੇਤ ਵਿਸ਼ਵ ਭਰ ਵਿੱਚ 8 ਮਿਲੀਅਨ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਪਰ ਭਾਰਤ 'ਚ ਸੰਯੁਕਤ ਰਾਜ, ਬ੍ਰਾਜ਼ੀਲ ਅਤੇ ਰੂਸ ਦੇ ਮੁਕਾਬਲੇ ਵੱਧ ਮਰੀਜ਼ ਮਿਲੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.