ETV Bharat / bharat

ਮੋਦੀ ਭਾਰਤ ਨੂੰ ਬਰਬਾਦ ਕਰ ਰਹੇ ਹਨ, ਭਰਮ ਛੇਤੀ ਟੁੱਟ ਜਾਵੇਗਾ: ਰਾਹੁਲ

ਟਵਿੱਟਰ ਰਾਹੀਂ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਹੋਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਰਾਸ਼ਟਰ ਨੂੰ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਪੂੰਜੀਵਾਦੀ’ ਮੀਡੀਆ ਨੇ ਇੱਕ ਭਰਮ ਪੈਦਾ ਕੀਤਾ ਹੈ, ਪਰ ਇਹ ਜਲਦੀ ਟੁੱਟ ਜਾਵੇਗਾ।

Modi ruining India, illusion will soon be broken: Rahul
ਮੋਦੀ ਭਾਰਤ ਨੂੰ ਬਰਬਾਦ ਕਰ ਰਹੇ ਹਨ, ਭਰਮ ਛੇਤੀ ਟੁੱਟ ਜਾਵੇਗਾ: ਰਾਹੁਲ
author img

By

Published : Jul 30, 2020, 5:18 PM IST

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਕੇਂਦਰ 'ਤੇ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਬਰਬਾਦ ਕਰ ਰਹੇ ਹਨ।

  • मोदी देश को बर्बाद कर रहे हैं।

    1. नोटबंदी
    2. GST
    3. कोरोना महामारी में दुर्व्यवस्था
    4. अर्थव्यवस्था और रोज़गार का सत्यानाश

    उनके पूँजीवादी मीडिया ने एक मायाजाल रचा है। ये भ्रम जल्द ही टूटेगा।https://t.co/8JWoOY1jGK

    — Rahul Gandhi (@RahulGandhi) July 30, 2020 " class="align-text-top noRightClick twitterSection" data=" ">

ਟਵਿੱਟਰ ਰਾਹੀਂ, ਗਾਂਧੀ ਨੇ ਵਣਜ ਬਾਰੇ ਸੰਸਦੀ ਪੈਨਲ ਦੀ ਬੈਠਕ ਦੀ ਇੱਕ ਖਬਰ ਸਾਂਝੀ ਕੀਤੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਕੋਵਿਡ-19 ਦੇ ਕਾਰਨ 10 ਕਰੋੜ ਨੌਕਰੀਆਂ ਖ਼ਤਰੇ ਵਿੱਚ ਹਨ।

“ਮੋਦੀ ਦੇਸ਼ ਨੂੰ ਬਰਬਾਦ ਕਰ ਰਹੇ ਹਨ,” ਰਾਹੁਲ ਗਾਂਧੀ ਨੇ ਨੋਟਬੰਦੀ, ਜੀਐਸਟੀ, ਕੋਵਿਡ-19 ਮਹਾਂਮਾਰੀ, ਅਤੇ ਆਰਥਿਕਤਾ ਅਤੇ ਨੌਕਰੀਆਂ ਦੇ ਸੰਬੰਧ ਵਿੱਚ ਤਬਾਹੀ ਦੇ ਚਾਰ ਮੁੱਦਿਆਂ ਦਾ ਜ਼ਿਕਰ ਕਰਦਿਆਂ ਲਿਖਿਆ।

ਰਾਹੁਲ ਨੇ ਅੱਗੇ ਕਿਹਾ ਕਿ ‘ਪੂੰਜੀਵਾਦੀ’ ਮੀਡੀਆ ਨੇ ਇੱਕ ਭਰਮ ਪੈਦਾ ਕੀਤਾ ਹੈ, ਪਰ ਇਹ ਜਲਦੀ ਟੁੱਟ ਜਾਵੇਗਾ। ਪਿਛਲੇ ਕੁਝ ਹਫ਼ਤਿਆਂ ਤੋਂ, ਕਾਂਗਰਸ ਨੇਤਾ ਨੇ ਮੋਦੀ ਸਰਕਾਰ 'ਤੇ ਆਪਣਾ ਹਮਲਾ ਹੋਰ ਵਧਾ ਦਿੱਤਾ ਹੈ, ਜਿਸ ਵਿੱਚ ਕਈ ਮੁੱਦਿਆਂ 'ਤੇ ਸਵਾਲ ਚੁੱਕਿਆ ਹੈ, ਜਿਸ ਵਿੱਚ ਕੇਂਦਰ ਦੀ ਕੋਵਿਡ-19 ਮਹਾਂਮਾਰੀ ਨੂੰ ਸੰਭਾਲਣਾ, ਚੀਨ ਨਾਲ ਸਰੱਹਦੀ ਤਣਾਅ ਅਤੇ ਇਥੋਂ ਤੱਕ ਕਿ ਰਾਫੇਲ ਸੌਦੇ ਵੀ ਸ਼ਾਮਲ ਹਨ।

ਰਾਹੁਲ ਦਾ ਮੋਦੀ ਸਰਕਾਰ 'ਤੇ ਤਾਜ਼ਾ ਹਮਲਾ ਉਸ ਤੋਂ ਇੱਕ ਦਿਨ ਬਾਅਦ ਆਇਆ ਜਦੋਂ ਉਸ ਨੇ ਆਫਸੈਟ ਇਕਰਾਰਨਾਮੇ ਅਤੇ ਉੱਚ ਕੀਮਤ 'ਤੇ ਸਵਾਲ ਚੁੱਕੇ, ਉੱਥੇ ਹੀ ਉਨ੍ਹਾਂ ਨੇ ਰਾਫੇਲ ਲੜਾਕੂ ਜਹਾਜ਼ਾਂ ਦੇ ਭਾਰਤ ਆਉਣ ਦਾ ਵੀ ਸਵਾਗਤ ਕੀਤਾ।

ਉਨ੍ਹਾਂ ਪੁੱਛਿਆ ਕਿ ਹਰ ਰਾਫੇਲ ਜਹਾਜ਼ ਨੂੰ ਸਰਕਾਰ ਨੇ 1,670 ਕਰੋੜ ਰੁਪਏ ਦੀ ਲਾਗਤ ਨਾਲ ਕਿਉਂ ਖਰੀਦਿਆ ਸੀ ਜਦੋਂ ਕਿ ਕਾਂਗਰਸ ਦੀ ਅਗਵਾਈ ਵਾਲੀ ਪਹਿਲਾਂ 526 ਕਰੋੜ ਰੁਪਏ ਵਿੱਚ ਸੌਦਾ ਕੀਤਾ ਸੀ ਅਤੇ ਆਫਸੈੱਟ ਇਕਰਾਰਨਾਮਾ ਪਬਲਿਕ ਸੈਕਟਰ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ (ਐਚਏਐਲ) ਦੀ ਬਜਾਏ ਦੀਵਾਲਿਆਪਨ ਦਾ ਸ਼ਿਕਾਰ ਇੱਕ ਨਿੱਜੀ ਕੰਪਨੀ ਨੂੰ ਕਿਉਂ ਦਿੱਤਾ ਗਿਆ ਸੀ?

“ਰਾਫੇਲ ਲਈ ਆਈਏਐਫ ਨੂੰ ਵਧਾਈਆਂ। ਇਸ ਦੌਰਾਨ, ਕੀ ਭਾਰਤ ਸਰਕਾਰ (ਜੀਓਆਈ) ਜਵਾਬ ਦੇ ਸਕਦੀ ਹੈ,ਹਰੇਕ ਜਹਾਜ਼ ਦੀ ਕੀਮਤ 526 ਕਰੋੜ ਰੁਪਏ ਦੀ ਬਜਾਏ 1670 ਕਰੋੜ ਰੁਪਏ ਕਿਉਂ ਹੈ? ਕਿਉਂ 126 ਜਹਾਜ਼ਾਂ ਦੀ ਥਾਂ 36 ਜਹਾਜ਼ ਖਰੀਦੇ ਗਏ? ਦੀਵਾਲਿਆਪਨ ਦਾ ਸ਼ਿਕਾਰ ਅਨਿਲ (ਅੰਬਾਨੀ ਦੀ ਫਰਮ) ਨੂੰ ਐੱਚਏਐਲ ਦੀ ਬਜਾਏ 30,000 ਕਰੋੜ ਰੁਪਏ ਦਾ ਇਕਰਾਰਨਾਮਾ ਕਿਉਂ ਦਿੱਤਾ ਗਿਆ,” ਉਨ੍ਹਾਂ ਟਵਿੱਟਰ ‘ਤੇ ਪੁੱਛਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.