ETV Bharat / lifestyle

ਭਾਰ ਵਧਣ ਤੋਂ ਹੋ ਪਰੇਸ਼ਾਨ? ਇਨ੍ਹਾਂ 6 ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਤੁਸੀਂ ਮਿੰਟਾਂ 'ਚ ਕਰ ਸਕਦੇ ਹੋ ਭਾਰ ਨੂੰ ਕੰਟਰੋਲ! - WEIGHT LOSS

ਭਾਰ ਵਧਣਾ ਇੱਕ ਆਮ ਸਮੱਸਿਆ ਬਣ ਗਿਆ ਹੈ। ਖੁਰਾਕ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਕੇ ਤੁਸੀਂ ਭਾਰ ਨੂੰ ਕੰਟਰੋਲ ਕਰ ਸਕਦੇ ਹੋ।

WEIGHT LOSS
WEIGHT LOSS (Getty Images)
author img

By ETV Bharat Lifestyle Team

Published : Dec 3, 2024, 1:40 PM IST

ਅੱਜ ਦੇ ਸਮੇਂ 'ਚ ਗਲਤ ਖਾਣ-ਪੀਣ ਕਰਕੇ ਲੋਕ ਭਾਰ ਵਧਣ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਰਹੇ ਹਨ। ਭਾਰ ਨੂੰ ਕੰਟਰੋਲ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ, ਪਰ ਫਿਰ ਵੀ ਕਈ ਵਾਰ ਕੋਈ ਨਤੀਜਾ ਨਹੀਂ ਮਿਲਦਾ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰ ਕੇ ਭਾਰ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦੇ ਹੋ। ਇਨ੍ਹਾਂ ਚੀਜ਼ਾਂ ਨਾਲ ਸਿਰਫ਼ ਭਾਰ ਹੀ ਨਹੀਂ ਸਗੋਂ ਅਨਿਯਮਿਤ ਪੀਰੀਅਡਸ, ਵਾਲਾਂ ਦਾ ਝੜਨਾ, ਬਲੋਟਿੰਗ, ਬਾਂਝਪਨ, ਮੂਡ ਸਵਿੰਗ, ਡਿਪਰੈਸ਼ਨ, ਬਦਹਜ਼ਮੀ ਆਦਿ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ 'ਚ ਮਦਦ ਮਿਲ ਸਕਦੀ ਹੈ।

ਭਾਰ ਘੱਟ ਕਰਨ ਲਈ ਖੁਰਾਕ

ਅਦਰਕ: ਅਦਰਕ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕਈ ਲੋਕ ਇਸਨੂੰ ਸਬਜ਼ੀ ਵਿੱਚ ਪਾ ਕੇ ਖਾਂਦੇ ਹਨ। ਇਸ ਤੋਂ ਇਲਾਵਾ ਤੁਸੀਂ ਦਿਨ ਭਰ ਅਦਰਕ ਵਾਲੇ ਪਾਣੀ ਨੂੰ ਵੀ ਪੀ ਸਕਦੇ ਹੋ। ਇਸ ਨਾਲ ਸੋਜ ਨੂੰ ਘੱਟ ਕਰਨ ਅਤੇ ਮੈਟਾਬੋਲਿਜ਼ਮ 'ਚ ਸੁਧਾਰ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਮੇਥੀ: ਮੇਥੀ ਨੂੰ ਵੀ ਤੁਸੀਂ ਭੋਜਨ ਵਿੱਚ ਇਸਤੇਮਾਲ ਕਰ ਸਕਦੇ ਹੈ। ਇਸ ਤੋਂ ਇਲਾਵਾ, ਸਵੇਰ ਨੂੰ ਸਭ ਤੋਂ ਪਹਿਲਾ ਮੇਥੀ ਦਾ ਪਾਣੀ ਵੀ ਪੀ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾ ਇੱਕ ਚਮਚ ਮੇਥੀ ਲਓ ਅਤੇ ਫਿਰ ਰਾਤ ਭਰ ਇੱਕ ਗਲਾਸ ਪਾਣੀ 'ਚ ਪਾ ਕੇ ਭਿਓ ਦਿਓ। ਅਗਲੀ ਸਵੇਰ ਇਸਦੇ ਬੀਜਾਂ ਨੂੰ ਚਬਾਓ ਅਤੇ ਪਾਣੀ ਨੂੰ ਪੀ ਲਓ। ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਮੌਸਮ ਸਰਦੀਆਂ ਦਾ ਹੈ ਤਾਂ ਅਗਲੀ ਸਵੇਰ ਇਸ ਪਾਣੀ ਨੂੰ ਸਿੱਧਾ ਪੀਣ ਦੀ ਬਜਾਏ ਪਹਿਲਾ ਉਬਾਲੋ ਅਤੇ ਫਿਰ ਪੀਓ।

ਜੌਂ: ਜੌਂ ਚਰਬੀ ਨੂੰ ਘਟਾਉਣ ਅਤੇ ਅੰਤੜੀਆਂ ਨੂੰ ਡੀਟੌਕਸ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਲਈ ਤੁਸੀਂ ਜੌਂ ਦੀਆਂ ਰੋਟੀਆਂ, ਚਿੱਲਾ, ਪੋਪਕੌਰਨ ਅਤੇ ਖੀਰ ਬਣਾ ਕੇ ਖਾ ਸਕਦੇ ਹੋ।

ਮੂੰਗੀ: ਤੁਸੀਂ ਆਪਣੀ ਖੁਰਾਕ 'ਚ ਮੂੰਗੀ ਨੂੰ ਸ਼ਾਮਲ ਕਰ ਸਕਦੇ ਹੋ। ਇਸ ਵਿੱਚ ਆਈਰਨ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਔਰਤਾਂ ਦੀ ਸਿਹਤ ਲਈ ਜ਼ਰੂਰੀ ਹੈ। ਇਸ ਲਈ ਉਬਲੇ ਹੋਏ ਮੂੰਗ ਨੂੰ ਨਾਸ਼ਤੇ ਜਾਂ ਸਲਾਦ ਦੇ ਤੌਰ 'ਤੇ ਖਾਓ। ਇਸ ਤੋਂ ਤੁਸੀਂ ਚਿੱਲਾ ਜਾਂ ਪਰਾਠਾ ਵੀ ਬਣਾ ਸਕਦੇ ਹੋ।

ਪੁਦੀਨੇ ਦੀ ਚਾਹ: ਪੁਦੀਨੇ ਦੀ ਚਾਹ ਇਨਸੁਲਿਨ ਸੰਵੇਦਨਸ਼ੀਲਤਾ ਵਿੱਚ ਸੁਧਾਰ ਕਰਨ ਦਾ ਕੰਮ ਕਰਦੀ ਹੈ। ਇਸ ਨਾਲ ਭੋਜਨ ਦੀ ਲਾਲਸਾ ਨੂੰ ਰੋਕਿਆ ਜਾ ਸਕਦਾ ਹੈ ਅਤੇ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ। ਇਸ ਲਈ 12 ਹਫ਼ਤਿਆਂ 'ਚ ਦਿਨ ਵਿੱਚ ਇੱਕ ਵਾਰ ਪੁਦੀਨੇ ਦੀ ਚਾਹ ਜ਼ਰੂਰ ਪੀਓ।

ਪਪੀਤਾ: ਤੁਸੀਂ ਪਪੀਤੇ ਵਰਗੇ ਫਲ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਪਪੀਤਾ ਪੀਰੀਅਡਸ ਨੂੰ ਨਿਯਮਤ ਕਰਨ 'ਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.