ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ। ਸ਼ਨਿਚਰਵਾਰ ਸਵੇਰੇ ਪੀਐੱਮ ਮੋਦੀ ਖ਼ਾਸ ਜਹਾਜ਼ ਨਾਲ ਦੇਹਰਾਦੂਨ ਹਵਾਈ ਅੱਡੇ 'ਤੇ ਪਹੁੰਚੇ। ਇਸੇ ਦੌਰਾਨ ਸੀਐੱਮ ਤ੍ਰਿਵੇਂਦਰ ਅਤੇ ਰਾਜਪਾਲ ਨੇ ਉਨ੍ਹਾਂ ਦਾ ਸੁਆਗਤ ਕੀਤਾ।
ਹਵਾਈ ਅੱਡੇ ਤੋਂ ਖ਼ਾਸ ਹੈਲੀਕਾਪਟਰ ਰਾਹੀਂ ਪੀਐੱਮ ਮੋਦੀ ਕੇਦਾਰਨਾਥ ਧਾਮ ਪਹੁੰਚੇ ਸਨ। ਪੀਐੱਮ ਦਾ ਹੈਲੀਕਾਪਟਰ ਵੀਆਈਪੀ ਹੈਲੀਪੈਡ 'ਤੇ ਉਤਰਿਆ। ਇਥੋਂ ਉਹ ਏਟੀਵੀ ਵਿੱਚ ਬੈਠ ਕੇ ਮੰਦਰ ਦੇ ਦੁਆਰ ਪਹੁੰਚੇ ਅਤੇ ਉਥੇ ਜਾ ਕੇ ਉਨ੍ਹਾਂ ਬਾਬਾ ਕੇਦਾਰ ਨਾਥ ਦੀ ਪੂਜਾ ਕੀਤੀ।
ਮੰਦਿਰ ਵਿੱਚ ਪੂਜਾ ਕਰਨ ਤੋਂ ਬਾਅਦ ਪ੍ਰਧਾਨਮੰਤਰੀ ਨਿਰਮਾਣ ਕਾਰਜ਼ਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਉਹ ਧਿਆਨ ਗੁਫ਼ਾ ਵਿੱਚ ਵੀ ਗਏ। ਪ੍ਰਧਾਨ ਮੰਤਰੀ ਰਾਤ ਵੀ ਕੇਦਾਰਨਾਥ ਹੀ ਗੁਜ਼ਾਰਣਗੇ।
ਪੀਐੱਮ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਲਗਭਗ 3 ਕਿ.ਮੀ ਵਿੱਚ ਫੈਸੀ ਕੇਦਾਰਪੁਰੀ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਐੱਸਪੀਜੀ, ਪੁਲਿਸ, ਪੀਐੱਸਸੀ, ਹੋਮਗਾਰਡ ਦੇ ਜਵਾਨ ਇਥੇ ਤੈਨਾਤ ਰਹਿਣਗੇ। ਸ਼ਾਸਨ, ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀ 2 ਦਿਨਾਂ ਤੋਂ ਇਥੇ ਲੱਗੇ ਹੋਏ ਸਨ।