ETV Bharat / bharat

ਬੱਚਾ ਚੋਰੀ ਦੀ ਫੈਲੀ ਝੂਠੀ ਅਫ਼ਵਾਹ, ਭੜਕੀ ਭੀੜ ਨੇ 3 ਲੋਕਾਂ ਨਾਲ ਕੀਤੀ ਕੁੱਟਮਾਰ -  child theif

ਬਿਹਾਰ 'ਚ ਬੱਚਾ ਚੋਰੀ ਦੀ ਅਫ਼ਵਾਹ ਫੈਲ ਗਈ ਹੈ। ਇੱਥੇ ਆਏ ਦਿਨ ਬੱਚਾ ਚੋਰੀ ਨੂੰ ਲੈ ਕੇ ਬੇਕਸੂਰਾਂ ਨੂੰ ਫੜ੍ਹ ਕੁੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੁਝ ਹੀ ਦਿਨ ਪਹਿਲਾਂ ਇੱਥੇ ਦੇ ਵੈਸ਼ਾਲੀ ਤੋਂ ਬੱਚਾ ਚੋਰੀ ਦੇ ਇਲਜ਼ਾਮ ਵਿੱਚ ਮਹਿਲਾ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇੱਥੇ ਦੇ ਗਯਾ ਤੋਂ ਬੱਚਾ ਚੋਰੀ ਦੇ ਸ਼ੱਕ ਨੂੰ ਲੈ ਕੇ 4 ਲੋਕਾਂ ਨਾਲ ਕੁੱਟਮਾਰ ਕੀਤੀ ਗਈ ਹੈ।

ਭੜਕੀ ਭੀੜ ਨੇ 3 ਲੋਕਾਂ ਨਾਲ ਕੀਤੀ ਕੁੱਟਮਾਰ
author img

By

Published : Aug 27, 2019, 3:08 PM IST

ਗਯਾ: ਬਿਹਾਰ ਵਿੱਚ ਇਨ੍ਹੀਂ ਦਿਨੀਂ ਬੱਚਾ ਚੋਰੀ ਦੀਆਂ ਅਫ਼ਵਾਹਾਂ ਲਗਾਤਾਰ ਫੈਲ ਰਹੀਆਂ ਹਨ। ਗਯਾ ਵੀ ਇਨ੍ਹਾਂ ਅਫ਼ਵਾਾਂ ਤੋਂ ਸੱਖਣਾ ਨਹੀਂ ਰਿਹਾ। ਸ਼ਰਾਰਤੀ ਅਨਸਰਾਂ ਨੇ ਬੱਚਾ ਚੋਰੀ ਦੀ ਅਫ਼ਵਾਹ ਫੈਲਾਕੇ ਚਾਰ ਲੋਕਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਇਨ੍ਹਾਂ ਚਾਰਾਂ ਨੂੰ ਇੰਨੀ ਬੇਦਰਦੀ ਨਾਲ ਕੁੱਟਿਆ ਗਿਆ ਇੱਕ ਵਿਅਕਤੀ ਦੇ ਹੱਥ-ਪੈਰ ਤੱਕ ਟੁੱਟ ਗਏ ਅਤੇ ਬਾਕੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਇਨ੍ਹਾਂ ਜ਼ਖਮੀਆਂ ਵਿੱਚ ਇੱਕ 8 ਸਾਲ ਦਾ ਬੱਚਾ ਵੀ ਸ਼ਾਮਿਲ ਹੈ।

ਗੱਡੀ 'ਤੇ ਕੀਤਾ ਪਥਰਾਅ
ਐਤਵਾਰ ਦੀ ਸ਼ਾਮ ਨੂੰ ਮੁਹੰਮਦ ਕੈਸਰ, ਮੁਹੰਮਦ ਲਿਆਕਤ ਅਤੇ ਮੁਹੰਮਦ ਗੋਲਡੀ ਆਪਣੇ 8 ਸਾਲ ਦਾ ਬੇਟੇ ਅਯਾਨ ਨਾਲ ਕਾਰ ਤੋਂ ਟਨਕੁੱਪਾ ਥਾਣਾ ਖੇਤਰ ਦੇ ਤਕਿਆ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਅਜੇ ਉਹ ਮਿਹਰ ਪਿੰਡ ਦੇ ਨੇੜੇ ਹੀ ਪੁੱਜੇ ਸਨ ਕਿ ਉਦੋਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੀ ਕਾਰ ਉੱਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਪਥਰਾਅ ਵੇਖ ਕਾਰ ਚਾਲਕ ਨੇ ਗੱਡੀ ਤੇਜ਼ ਕੀਤੀ, ਪਰ ਉਦੋਂ ਤੱਕ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੁੱਟਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਲੋਕਾਂ ਦੇ ਨਾਲ ਇੱਕ ਬੱਚਾ ਵੀ ਸੀ, ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਇਨ੍ਹਾਂ ਉੱਤੇ ਸ਼ੱਕ ਹੋ ਗਿਆ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਡੰਡਿਆਂ ਨਾਲ ਇਨ੍ਹਾਂ ਦੀ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿੱਚ ਲਿਆਕਤ ਦੇ ਹੱਥ-ਪੈਰ ਟੁੱਟ ਗਏ, ਜਦੋਂ ਕਿ ਕੈਸਰ ਅਤੇ ਗੋਲਡੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਵਿੱਚ ਬੱਚੇ ਅਯਾਨ ਦਾ ਵੀ ਹੱਥ ਟੁੱਟ ਗਿਆ।

ਵੀਡੀਓ ਵੇਖਣ ਲਈ ਕਲਿੱਕ ਕਰੋ

ਜਦੋਂ ਭੀੜ ਬਿਨਾ ਕੁਝ ਸੋਚੇ-ਸਮਝੇ ਕਾਰ ਸਵਾਰਾਂ ਨੂੰ ਕੁੱਟਣ ਵਿੱਚ ਲੱਗੀ ਹੋਈ ਸੀ, ਉਦੋਂ ਇੱਕ ਪਿੰਡ ਦੇ ਹੀ ਨਿਵਾਸੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਤੁਰੰਤ ਮੌਕੇ ਉੱਤੇ ਪੁੱਜੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ।

ਯੂਪੀ ਵਿੱਚ ਵੀ ਫੈਲੀ ਇਹ ਅਫ਼ਵਾਹ
ਉੱਥੇ ਹੀ ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਏਟਾ ਤੋਂ ਵੀ ਬੱਚਾ ਚੋਰੀ ਦੇ ਸ਼ੱਕ ਤੋਂ ਬਾਅਦ ਭੀੜ ਵਲੋਂ ਮਹਿਲਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਮਹਿਲਾ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਸਥਾਨਕ ਮਹਿਲਾਵਾਂ ਨੇ ਇਸ ਮਹਿਲਾ ਦੀ ਬੇਰਹਿਮੀ ਨਾਲ ਕੁਟਾਈ ਕੀਤੀ। ਹਾਲਾਂਕਿ, ਪੁਲਿਸ ਨੇ ਮਾਮਲੇ ਵਿੱਚ ਐਫ਼ਆਈਆਰ ਦਰਜ ਕਰ ਲਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:Body:

ਪੰਜਾਬ ਤੋਂ ਬਾਅਦ ਹੁਣ ਬਿਹਾਰ 'ਚ ਵੀ ਬੱਚਾ ਚੋਰੀ ਦੀ ਅਫ਼ਵਾਹ ਫੈਲ ਗਈ ਹੈ। ਇੱਥੇ ਆਏ ਦਿਨ ਬੱਚਾ ਚੋਰੀ ਨੂੰ ਲੈ ਕੇ ਬੇਕਸੂਰਾਂ ਨੂੰ ਫੜ੍ਹ ਕੁੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੁਝ ਹੀ ਦਿਨ ਪਹਿਲਾਂ ਇੱਥੇ ਦੇ ਵੈਸ਼ਾਲੀ ਤੋਂ ਬੱਚਾ ਚੋਰੀ ਦੇ ਇਲਜ਼ਾਮ ਵਿੱਚ ਮਹਿਲਾ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇੱਥੇ ਦੇ ਗਯਾ ਤੋਂ ਬੱਚਾ ਚੋਰੀ ਦੇ ਸ਼ੱਕ ਨੂੰ ਲੈ ਕੇ 4 ਲੋਕਾਂ ਨਾਲ ਕੁੱਟਮਾਰ ਕੀਤੀ ਗਈ ਹੈ।

ਗਯਾ: ਬਿਹਾਰ ਵਿੱਚ ਇਨ੍ਹੀਂ ਦਿਨੀਂ ਬੱਚਾ ਚੋਰੀ ਦੀਆਂ ਅਫ਼ਵਾਹਾਂ ਲਗਾਤਾਰ ਫੈਲ ਰਹੀਆਂ ਹਨ। ਗਯਾ ਵੀ ਇਨ੍ਹਾਂ ਅਫ਼ਵਾਾਂ ਤੋਂ ਸੱਖਣਾ ਨਹੀਂ ਰਿਹਾ। ਸ਼ਰਾਰਤੀ ਅਨਸਰਾਂ ਨੇ ਬੱਚਾ ਚੋਰੀ ਦੀ ਅਫ਼ਵਾਹ ਫੈਲਾਕੇ ਚਾਰ ਲੋਕਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਇਨ੍ਹਾਂ ਚਾਰਾਂ ਨੂੰ ਇੰਨੀ ਬੇਦਰਦੀ ਨਾਲ ਕੁੱਟਿਆ ਗਿਆ ਇੱਕ ਵਿਅਕਤੀ ਦੇ ਹੱਥ-ਪੈਰ ਤੱਕ ਟੁੱਟ ਗਏ ਅਤੇ ਬਾਕੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਇਨ੍ਹਾਂ ਜ਼ਖਮੀਆਂ ਵਿੱਚ ਇੱਕ 8 ਸਾਲ ਦਾ ਬੱਚਾ ਵੀ ਸ਼ਾਮਿਲ ਹੈ।

ਗੱਡੀ 'ਤੇ ਕੀਤਾ ਪਥਰਾਅ

ਐਤਵਾਰ ਦੀ ਸ਼ਾਮ ਨੂੰ ਮੁਹੰਮਦ ਕੈਸਰ, ਮੁਹੰਮਦ ਲਿਆਕਤ ਅਤੇ ਮੁਹੰਮਦ ਗੋਲਡੀ ਆਪਣੇ 8 ਸਾਲ ਦਾ ਬੇਟੇ ਅਯਾਨ ਨਾਲ ਕਾਰ ਤੋਂ ਟਨਕੁੱਪਾ ਥਾਣਾ ਖੇਤਰ ਦੇ ਤਕਿਆ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਅਜੇ ਉਹ ਮਿਹਰ ਪਿੰਡ ਦੇ ਨੇੜੇ ਹੀ ਪੁੱਜੇ ਸਨ ਕਿ ਉਦੋਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੀ ਕਾਰ ਉੱਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਪਥਰਾਅ ਵੇਖ ਕਾਰ ਚਾਲਕ ਨੇ ਗੱਡੀ ਤੇਜ਼ ਕੀਤੀ, ਪਰ ਉਦੋਂ ਤੱਕ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੁੱਟਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਲੋਕਾਂ ਦੇ ਨਾਲ ਇੱਕ ਬੱਚਾ ਵੀ ਸੀ, ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਇਨ੍ਹਾਂ ਉੱਤੇ ਸ਼ੱਕ ਹੋ ਗਿਆ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਡੰਡਿਆਂ ਨਾਲ ਇਨ੍ਹਾਂ ਦੀ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿੱਚ ਲਿਆਕਤ ਦੇ ਹੱਥ-ਪੈਰ ਟੁੱਟ ਗਏ, ਜਦੋਂ ਕਿ ਕੈਸਰ ਅਤੇ ਗੋਲਡੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਵਿੱਚ ਬੱਚੇ ਅਯਾਨ ਦਾ ਵੀ ਹੱਥ ਟੁੱਟ ਗਿਆ।

ਜਦੋਂ ਭੀੜ ਬਿਨਾ ਕੁਝ ਸੋਚੇ-ਸਮਝੇ ਕਾਰ ਸਵਾਰਾਂ ਨੂੰ ਕੁੱਟਣ ਵਿੱਚ ਲੱਗੀ ਹੋਈ ਸੀ, ਉਦੋਂ ਇੱਕ ਪਿੰਡ ਦੇ ਹੀ ਨਿਵਾਸੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਤੁਰੰਤ ਮੌਕੇ ਉੱਤੇ ਪੁੱਜੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ।

ਯੂਪੀ ਵਿੱਚ ਵੀ ਫੈਲੀ ਇਹ ਅਫ਼ਵਾਹ

ਉੱਥੇ ਹੀ ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਏਟਾ ਤੋਂ ਵੀ ਬੱਚਾ ਚੋਰੀ ਦੇ ਸ਼ੱਕ ਤੋਂ ਬਾਅਦ ਭੀੜ ਵਲੋਂ ਮਹਿਲਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਮਹਿਲਾ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਸਥਾਨਕ ਮਹਿਲਾਵਾਂ ਨੇ ਇਸ ਮਹਿਲਾ ਦੀ ਬੇਰਹਿਮੀ ਨਾਲ ਕੁਟਾਈ ਕੀਤੀ। ਹਾਲਾਂਕਿ, ਪੁਲਿਸ ਨੇ ਮਾਮਲੇ ਵਿੱਚ ਐਫ਼ਆਈਆਰ ਦਰਜ ਕਰ ਲਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.