ਨਵੀਂ ਦਿੱਲੀ: ਪੰਜਾਬ ਦੇ ਨਵਾਂ ਸ਼ਹਿਰ ਤੋਂ ਕਾਂਗਰਸ ਦੇ ਵਿਧਾਇਕ ਅੰਗਦ ਸਿੰਘ ਸੈਣੀ ਅਤੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਕਾਂਗਰਸ ਵਿਧਾਇਕਾ ਅਦਿਤੀ ਸਿੰਘ ਦਾ ਵਿਆਹ ਵੀਰਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਇਆ।
![ਫ਼ੋਟੋ](https://etvbharatimages.akamaized.net/etvbharat/prod-images/5142928_cc.jpg)
ਦਿੱਲੀ-ਐਨਸੀਆਰ ਦੇ ਛਤਰਪੁਰ ਦੇ ਜੋਰਬਾ ਹਾਲ ਵਿਖੇ ਆਯੋਜਿਤ ਸਮਾਰੋਹ ਵਿੱਚ ਉੱਤਰ ਪ੍ਰਦੇਸ਼ ਅਤੇ ਪੰਜਾਬ ਤੋਂ ਇਲਾਵਾ ਦਿੱਲੀ ਤੋਂ ਆਏ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਇਹ ਵਿਆਹ ਹਿੰਦੂ ਅਤੇ ਸਿੱਖ ਰੀਤੀ ਰਿਵਾਜਾਂ ਨਾਲ ਕੀਤਾ ਗਿਆ।
![ਫ਼ੋਟੋ](https://etvbharatimages.akamaized.net/etvbharat/prod-images/5142928_lll.jpg)
ਪ੍ਰੋਗਰਾਮ ਵਿੱਚ ਐਮਐਲਸੀ ਦੀਪਕ ਸਿੰਘ, ਭਾਜਪਾ ਨੇਤਾ ਜਗਦੰਬੀਕਾ ਪਾਲ, ਅੰਬੇਦਕਰ ਨਗਰ ਤੋਂ ਸੰਸਦ ਮੈਂਬਰ ਰਿਤੇਸ਼ ਪਾਂਡੇ, ਵਿਧਾਇਕ ਪ੍ਰਤੀਕ ਭੂਸ਼ਣ ਸਮੇਤ ਕਈ ਰਾਜਨੀਤਿਕ ਮੇਹਮਾਨ ਮੌਜੂਦ ਸਨ। ਦੱਸ ਦਈਏ ਕਿ ਅਦਿਤੀ ਸਿੰਘ ਰਾਏਬਰੇਲੀ ਤੋਂ ਕਾਂਗਰਸ ਵਿਧਾਇਕ ਹੈ।
![ਫ਼ੋਟੋ](https://etvbharatimages.akamaized.net/etvbharat/prod-images/5142928_pp.jpg)