ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਕੰਟੇਨਮੈਂਟ ਜ਼ੋਨ ਵਿੱਚ ਸਖਤ ਲੌਕਡਾਊਨ 30 ਨਵੰਬਰ ਤੱਕ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਮੰਗਲਵਾਰ ਨੂੰ ਇਹ ਫ਼ੈਸਲਾ ਕੀਤਾ। ਗ੍ਰਹਿ ਮੰਤਰਾਲੇ ਨੇ ਮੁੜ ਖੋਲ੍ਹੇ ਜਾਣ ਦੀਆਂ ਹਦਾਇਤਾਂ ਨੂੰ ਵਧਾਉਣ ਸਬੰਧੀ ਹੁਕਮ ਜਾਰੀ ਕੀਤਾ ਹੈ। ਮੰਤਰਾਲੇ ਅਨੁਸਾਰ, 30 ਸਤੰਬਰ ਨੂੰ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਹੁਣ ਉਹ 30 ਨਵੰਬਰ ਤੱਕ ਲਾਗੂ ਰਹਿਣਗੀਆਂ।
ਕੋਰੋਨਾ ਵਾਈਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ 24 ਮਾਰਚ ਨੂੰ ਪਹਿਲੀ ਵਾਰੀ ਲੌਕਡਾਊਨ ਲਾਗੂ ਕੀਤਾ ਸੀ। ਕਰੀਬ 3 ਮਹੀਨੇ ਤੱਕ ਸਖ਼ਤ ਲੌਕਡਾਊਨ ਲਾਗੂ ਕਰਨ ਤੋਂ ਬਾਅਦ ਇਸ ਵਿੱਚ ਢਿੱਲ ਦਿੱਤੀ ਗਈ। ਸਰਕਾਰ ਨੇ ਅਨਲੌਕ ਦੀ ਸ਼ੁਰੂਆਤ ਕੀਤੀ। ਕੰਟੇਨਮੈਂਟ ਜ਼ੋਨ ਤੋਂ ਬਾਹਰ ਸਰਕਾਰ ਨੇ ਹੁਣ ਜ਼ਿਆਦਾਤਰ ਗਤੀਵਿਧੀਆਂ ਨੂੰ ਇਜਾਜ਼ਤ ਦੇ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਬਾਕਾਇਦਾ ਐਸਓਪੀ (SOP) ਵੀ ਜਾਰੀ ਕੀਤਾ ਗਿਆ ਹੈ।
-
Lockdown shall continue to be implemented strictly in the Containment Zones till 30th November, 2020: Ministry of Home Affairs https://t.co/bfwwQDxm6R
— ANI (@ANI) October 27, 2020 " class="align-text-top noRightClick twitterSection" data="
">Lockdown shall continue to be implemented strictly in the Containment Zones till 30th November, 2020: Ministry of Home Affairs https://t.co/bfwwQDxm6R
— ANI (@ANI) October 27, 2020Lockdown shall continue to be implemented strictly in the Containment Zones till 30th November, 2020: Ministry of Home Affairs https://t.co/bfwwQDxm6R
— ANI (@ANI) October 27, 2020
ਉਥੇ, ਕੰਟੇਨਮੈਂਟ ਜ਼ੋਨ ਨੂੰ ਲੈ ਕੇ ਸਰਕਾਰ ਦੇ ਨਵੇਂ ਹੁਕਮ ਅਨੁਸਾਰ, ਖੇਤਰਾਂ ਵਿੱਚ ਸਖਤ ਰੋਕਥਾਮ ਉਪਾਵਾਂ ਨੂੰ ਲਾਗੂ ਕੀਤਾ ਜਾਵੇਗਾ ਅਤੇ ਸਿਰਫ਼ ਜ਼ਰੂਰੀ ਗਤੀਵਿਧੀਆਂ ਨੂੰ ਮਨਜੂਰੀ ਦਿੱਤੀ ਜਾਵੇਗੀ। ਕੰਟੇਨਮੈਂਟ ਜ਼ੋਨ ਸਬੰਧਿਤ ਜ਼ਿਲ੍ਹਾ ਕੁਲੈਕਟਰਾਂ ਦੀ ਵੈਬਸਾਈਟ 'ਤੇ ਅਤੇ ਰਾਜਾਂ/ਕੇਂਦਰ ਸ਼ਾਸ਼ਿਤ ਰਾਜ਼ਾਂ ਦੁਆਰਾ ਸੂਚਿਤ ਕੀਤੇ ਜਾਣਗੇ। ਇਹ ਜਾਣਕਾਰੀ ਸਿਹਤ ਮੰਤਰਾਲੇ ਨਾਲ ਵੀ ਸਾਂਝੀ ਕੀਤੀ ਜਾਵੇਗੀ।
ਰਾਜ/ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੀਆਂ ਸਰਕਾਰਾਂ ਕੇਂਦਰ ਸਰਕਾਰ ਤੋਂ ਸਲਾਹ ਲਏ ਬਿਨਾਂ ਕਿਸੇ ਵੀ ਕੰਟੇਨਮੈਂਟ ਜ਼ੋਨ ਤੋਂ ਬਾਹਰ ਲੋਕਲ ਲੌਕਡਾਊਨ ਨੂੰ ਨਹੀਂ ਕਰਨਗੀਆਂ। 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।