ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ 'ਚ ਜਿਆਦਾਤਰ ਨਿਊਜ਼ ਚੈਨਲ ਮਹਾਗਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕਰ ਰਹੇ ਹਨ, ਪਰ ਐਨਡੀਏ ਦੇ ਨੇਤਾ ਕਹਿ ਰਹੇ ਨੇ ਕਿ 10 ਨਵੰਬਰ ਦਾ ਇੰਤਜ਼ਾਰ ਕਰੋ। ਸਾਰਾ ਕੁੱਝ ਪਲਟ ਜਾਵੇਗਾ। ਇਸ ਮੁੱਦੇ 'ਤੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਇੱਕ ਨਿੱਜੀ ਨਿਊਜ਼ ਚੈਨਲ 'ਤੇ ਐਨਡੀਏ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਐਗਜ਼ਿਟ ਪੋਲ 'ਚ ਮਹਿਜ਼ ਜਨਤਾ ਸ਼ਾਮਲ ਹੁੰਦੀ ਹੈ, ਪਰ ਵਿਨਿੰਗ ਮੂਡ ਸਾਈਲੈਂਟ ਵੋਟਰ ਤੈਅ ਕਰਦੇ ਹਨ।
ਪਛੜੀ ਜਾਂ ਉੱਚ ਜਾਤੀ ਨੂੰ ਦਿੱਤੀ ਜਾਵੇ ਕਮਾਨ
ਅਸ਼ਵਨੀ ਚੌਬੇ ਨੇ ਕਿਹਾ ਕਿ ਐਨਡੀਏ ਦੀ ਸਰਕਾਰ ਬਣੇਗੀ, ਤਾਂ ਮੇਰੀ ਨਿੱਜੀ ਸਲਾਹ ਹੈ ਕਿ ਅਤਿ ਪਿਛੜੀ ਜਾਂ ਉੱਚ ਜਾਤੀ ਨੂੰ ਕਮਾਨ ਦਿੱਤੀ ਜਾਵੇ। ਨਤੀਜੇ ਤੋਂ ਪਹਿਲਾਂ ਹੀ ਅਸ਼ਵਨੀ ਨੇ ਇਸ਼ਾਰਿਆਂ 'ਚ ਦੱਸਿਆ ਕਿ ਨਿਤੀਸ਼ ਕੁਮਾਰ ਤਾਂ ਦਿੱਲੀ 'ਚ ਵੀ ਫਿੱਟ ਹੋ ਜਾਣਗੇ। ਹਲਾਂਕਿ ਇਹ ਫੈਸਲਾ ਨਿਤੀਸ਼ ਕੁਮਾਰ ਨੇ ਲੈਣਾ ਹੈ ਕਿ ਉਹ ਕਿਸੇ ਨੂੰ ਜ਼ਿੰਮੇਵਾਰੀ ਸੌਪਣਗੇ ਜਾਂ ਨਹੀਂ।
10 ਨਵੰਬਰ ਨੂੰ ਆਉਣਗੇ ਚੋਣ ਨਤੀਜੇ
ਦੱਸਣਯੋਗ ਹੈ ਕਿ ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ‘ਤੇ ਵੋਟਿੰਗ ਪੂਰੀ ਹੋ ਗਈ ਹੈ। ਕੋਰੋਨਾ ਕਾਲ 'ਚ ਹੋਈਆਂ ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਆਉਣਗੇ। ਇਸ ਤੋਂ ਪਹਿਲਾਂ ਵੱਖ-ਵੱਖ ਮੀਡੀਆ ਅਤੇ ਸਰਵੇਖਣ ਸੰਸਥਾਵਾਂ ਐਗਜ਼ਿਟ ਪੋਲ ਕਰ ਚੁੱਕੀਆਂ ਹਨ। ਬਿਹਾਰ ਚੋਣਾਂ 'ਚ ਵੱਡੇ ਨੇਤਾਵਾਂ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ। ਐਗਜਿਟ ਪੋਲ ਤੋਂ ਬਾਅਦ ਸੀਟਾਂ ਦੀ ਸਥਿਤੀ ਜੋ ਰਾਜਨੀਤਿਕ ਪਾਰਟੀਆਂ ਨੂੰ ਕੁੱਝ ਹੱਦ ਤਕ ਪ੍ਰਾਪਤ ਹੋਵੇਗੀ, ਉਹ ਸਪੱਸ਼ਟ ਹੋ ਜਾਣਗੇ। ਹਾਲਾਂਕਿ, ਅਸਲ 'ਚ, ਕਿੰਨੀਆਂ ਸੀਟਾਂ ਕਿਸ ਨੂੰ ਪ੍ਰਾਪਤ ਹੋਣਗੀਆਂ, ਇਹ ਮਹਿਜ਼ 10 ਨਵੰਬਰ ਨੂੰ ਪਤਾ ਲੱਗੇਗਾ। ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ।