ETV Bharat / bharat

ਪ੍ਰਵਾਸੀ ਮਜ਼ਦੂਰਾਂ ਨੂੰ ਤੇਲੰਗਾਨਾ ਤੋਂ ਭੇਜਿਆ ਜਾਵੇਗਾ ਵਾਪਸ - ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਕਰ ਰਾਓ

ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਕਰ ਰਾਓ ਦੇ ਅਨੁਸਾਰ, ਤੇਲੰਗਾਨਾ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣ ਲਈ 1 ਹਫ਼ਤੇ ਲਈ ਰੋਜ਼ਾਨਾ 40 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।

Migrants in Hyderabad
ਮੁੱਖ ਮੰਤਰੀ ਕੇ ਚੰਦਰਸ਼ੇਕਰ ਰਾਓ
author img

By

Published : May 5, 2020, 4:24 PM IST

ਤੇਲੰਗਾਨਾ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ, ਤਾਲਾਬੰਦੀ ਨੂੰ 4 ਮਈ ਤੋਂ 2 ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਰੇਲਵੇ ਹੋਰ ਰਾਜਾਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਤਾਲਾਬੰਦੀ ਦੌਰਾਨ ਘਰ ਤੋਂ ਦੂਰ ਭੇਜਣ ਲਈ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਵਿਸ਼ੇਸ਼ ਰੇਲ ਗੱਡੀਆਂ ਚਲਾ ਰਹੀ ਹੈ।

ਇਸ ਤਰਤੀਬ ਵਿੱਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਕਰ ਰਾਓ ਨੇ ਸੋਮਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਦੇ ਅਨੁਸਾਰ, ਤੇਲੰਗਾਨਾ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣ ਲਈ ਮੰਗਲਵਾਰ ਤੋਂ ਰੋਜ਼ਾਨਾ 40 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਹ ਰੇਲ ਗੱਡੀਆਂ ਹੈਦਰਾਬਾਦ, ਖਾਮਾਮ, ਵਾਰੰਗਲ ਸਣੇ ਹੋਰ ਸਟੇਸ਼ਨਾਂ ਤੋਂ ਚਲਾਈਆਂ ਜਾਣਗੀਆਂ। ਇਨ੍ਹਾਂ ਰੇਲ ਗੱਡੀਆਂ ਰਾਹੀਂ ਬਿਹਾਰ, ਝਾਰਖੰਡ, ਓਡੀਸ਼ਾ ਅਤੇ ਪੱਛਮੀ ਬੰਗਾਲ ਸਮੇਤ ਹੋਰ ਰਾਜਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਜਾਵੇਗਾ।

ਰੇਲਵੇ ਚਲਾ ਰਿਹਾ ਮਜ਼ਦੂਰਾਂ ਲਈ ਵਿਸ਼ੇਸ਼ ਗੱਡੀਆਂ
ਤਾਲਾਬੰਦੀ ਹੋਣ ਕਾਰਨ ਲੱਖਾਂ ਪ੍ਰਵਾਸੀ ਮਜ਼ਦੂਰ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਫਸੇ ਹੋਏ ਹਨ। ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕੁਝ ਸ਼ਰਤਾਂ 'ਤੇ ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਉਨ੍ਹਾਂ ਦੇ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆ ਆਦਿ ਵਾਪਸ ਭੇਜਣ ਅਤੇ ਉਨ੍ਹਾਂ ਦੇ ਰਾਜਾਂ ਦੀ ਸਹਿਮਤੀ ਸ਼ਾਮਲ ਹੈ।

ਗ੍ਰਹਿ ਮੰਤਰਾਲੇ ਦੀ ਇਸ ਪ੍ਰਵਾਨਗੀ ਤੋਂ ਬਾਅਦ, ਰੇਲਵੇ ਮੰਤਰਾਲੇ ਨੇ 1 ਮਈ ਤੋਂ ਮਜ਼ਦੂਰ ਦਿਵਸ ਤੋਂ 'ਸ਼੍ਰਮਿਕ ਸਪੈਸ਼ਲ' ਰੇਲ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦੇ ਜ਼ਰੀਏ ਪ੍ਰਵਾਸੀ ਮਜ਼ਦੂਰ, ਵਿਦਿਆਰਥੀ ਅਤੇ ਘਰ ਤੋਂ ਦੂਰ ਦੂਜੇ ਰਾਜਾਂ ਵਿਚ ਫਸੇ ਹੋਰ ਲੋਕਾਂ ਨੂੰ ਉਨ੍ਹਾਂ ਦੇ ਸੂਬੇ ਤੱਕ ਲਿਜਾਇਆ ਜਾ ਰਿਹਾ ਹੈ। ਇਸ ਲਈ ਰੇਲਵੇ ਮੰਤਰਾਲਾ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਸਰਕਾਰ ਚੁੱਕ ਰਹੀ ਖ਼ਰਚ
ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕੋਵਿਡ -19 ਕਾਰਨ ਚੱਲ ਰਹੀ ਤਾਲਾਬੰਦੀ ਦੌਰਾਨ ਰੇਲਵੇ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਲਿਜਾਣ ਲਈ ਕਥਿਤ ਤੌਰ 'ਤੇ ਮਜ਼ਦੂਰਾਂ ਤੋਂ ਟਿਕਟ ਦੇ ਪੈਸੇ ਲੈਣ ਦੇ ਵਿਵਾਦਾਂ ਦੇ ਵਿਚਕਾਰ ਸੋਮਵਾਰ ਨੂੰ ਇਹ ਕਿਹਾ ਬਿਆਨ ਦਿੱਤਾ ਕਿ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਤੋਂ ਟਿਕਟ ਦੇ ਪੈਸੇ ਲੈਣ ਦੀ ਗੱਲ ਨਹੀਂ ਕੀਤੀ, ਕਿਉਂਕਿ ਉਨ੍ਹਾਂ ਦਾ ਆਵਾਜਾਈ ਦਾ ਖ਼ਰਚਾ 85 ਫੀਸਦੀ ਰੇਲਵੇ ਕਰ ਰਿਹਾ ਹੈ, ਜਦਕਿ ਰਾਜ ਸਰਕਾਰਾਂ 15 ਫੀਸਦੀ ਖ਼ਰਚ ਕਰ ਰਹੀਆਂ ਹਨ।

ਇਹ ਵੀ ਪੜ੍ਹੋ: 515 ਕੇਰਲ ਨਿਵਾਸੀ ਪਰਤੇ ਘਰ, 1.66 ਲੱਖ ਤੋਂ ਵੱਧ ਨੇ ਕਰਵਾਈ ਰਜਿਸਟ੍ਰੇਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.