ETV Bharat / bharat

CAPF ਕੰਟੀਨਾਂ 'ਚੋਂ ਵਿਦੇਸ਼ੀ ਸਮਾਨ ਹਟਾਉਣ ਦਾ ਫ਼ੈਸਲਾ ਲਿਆ ਵਾਪਸ - non Swadeshi items in paramilitary canteens

ਦੇਸ਼ ਵਿੱਚ ਬਣੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ CAPF ਕੰਟੀਨਾਂ 'ਚੋਂ ਵਿਦੇਸ਼ੀ ਸਮਾਨ ਹਟਾਉਣ ਦੇ ਆਦੇਸ਼ ਨੂੰ ਸਰਕਾਰ ਨੇ ਸੋਮਵਾਰ ਨੂੰ ਵਾਪਸ ਲੈ ਲਿਆ ਹੈ।

MHA puts on hold list of non-Swadeshi items for paramilitary canteens
CAPF ਕੰਟੀਨਾਂ 'ਚੋਂ ਵਿਦੇਸ਼ੀ ਸਮਾਨ ਹਟਾਉਣ ਦਾ ਫ਼ੈਸਲਾ ਲਿਆ ਵਾਪਸ
author img

By

Published : Jun 2, 2020, 5:09 AM IST

ਨਵੀਂ ਦਿੱਲੀ: ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਦੇਸ਼ ਭਰ ਵਿੱਚ ਸੀਏਪੀਐਫ ਕੰਟੀਨਾਂ ਚੋਂ ਇੱਕ ਹਜ਼ਾਰ ਤੋਂ ਵੱਧ ਵਿਦੇਸ਼ੀ ਉਤਪਾਦਾਂ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਨੂੰ ਸੋਮਵਾਰ ਨੂੰ ਵਾਪਸ ਲੈ ਲਿਆ ਹੈ।

ਇਸ ਦਾ ਕਾਰਨ ਇਹ ਹੈ ਕਿ ਇਸ ਸੂਚੀ ਵਿੱਚ ਜ਼ਿਆਦਾਤਰ ਚੀਜ਼ਾਂ ਭਾਰਤੀ ਪਾਈਆਂ ਗਈਆਂ। ਪਿਛਲੇ ਮਹੀਨੇ ਸਰਕਾਰ ਦੇ ਐਲਾਨ ਤੋਂ ਬਾਅਦ ਆਯਾਤ ਉਤਪਾਦਾਂ ਨੂੰ ਸੂਚੀ 'ਚੋਂ ਹਟਾ ਦਿੱਤਾ ਗਿਆ ਸੀ ਤੇ ਕਿਹਾ ਸੀ ਕਿ ਅਰਧ ਸੈਨਿਕ ਕੰਟੀਨ ਘਰੇਲੂ ਉਦਯੋਗਾਂ ਅਤੇ 'ਸਵੈ-ਰੁਜ਼ਗਾਰ' ਨੂੰ ਉਤਸ਼ਾਹਤ ਕਰਨ ਲਈ ਇੱਕ ਜੂਨ ਤੋਂ ਸਿਰਫ਼ ਦੇਸੀ ਜਾਂ ਭਾਰਤੀ ਉਤਪਾਦ ਵੇਚੇਗੀ।

ਸੂਚੀ ਤੋਂ ਬਾਹਰ ਹੋਈ ਕੰਪਨੀਆਂ ‘ਚ ਬਲੂ ਸਟਾਰ ਲਿਮਟਿਡ, ਬੋਰੋਸਿਲ ਗਲਾਸ ਵਰਕਸ ਲਿਮਟਿਡ, ਕੋਲਗੇਟ ਪਾਮੋਲਿਵ ਇੰਡੀਆ ਲਿਮਟਿਡ, ਡਾਬਰ ਇੰਡੀਆ ਲਿਮਟਿਡ, ਵੀਆਈਪੀ ਇੰਡਸਟਰੀਜ਼, ਯੂਰੇਕਾ ਫੋਰਬਸ, ਜ਼ਕੁਆਰ, ਐਚਯੂਐਲ (ਫੂਡਜ਼), ਨੈਸਲੇ ਇੰਡੀਆ ਆਦਿ ਸ਼ਾਮਲ ਸੀ।

ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ 13 ਮਈ ਨੂੰ ਐਲਾਨ ਕੀਤਾ ਸੀ ਕਿ ਘਰੇਲੂ ਉਦਯੋਗਾਂ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ 1 ਜੂਨ ਤੋਂ ਦੇਸ਼ ਭਰ ਦੀਆਂ ਸੀਏਪੀਐਫ ਕੰਟੀਨਾਂ ਵਿੱਚ ਦੇਸੀ ਉਤਪਾਦ ਵੇਚੇ ਜਾਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.