ਭਰਤਪੁਰ: ਜ਼ਿਲ੍ਹੇ ਦੇ ਨਗਲਾ ਕਸੋਟਾ ਪਿੰਡ ਵਿੱਚ ਉਲਕਾ ਪਿੰਡ ਡਿੱਗਣ ਨਾਲ ਸਨਸਨੀ ਫੈਲ ਗਈ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅਸਮਾਨ ਤੋਂ ਇੱਕ ਚਮਕਦੀ ਹੋਈ ਨੀਲੇ ਰੰਗ ਦੀ ਰੋਸ਼ਨੀ ਖੇਤ ਵਿੱਚ ਜਾਕੇ ਡਿੱਗੀ। ਜਿਸ ਨਾਲ ਕਰੀਬ 4 ਫੁੱਟ ਚੌੜੀ ਅਤੇ 20-22 ਫੁੱਟ ਤੋਂ ਜ਼ਿਆਦਾ ਡੂੰਘੀ ਖੱਡ ਵੀ ਹੋ ਗਈ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਵੇਲ੍ਹੇ ਵਿਕਾਸ ਨਾਂਅ ਦਾ ਇੱਕ ਪਿੰਡ ਵਾਸੀ ਖੇਤਾਂ ਵਿੱਚ ਕੰਮ ਕਰ ਰਿਹਾ ਸੀ, ਉਦੋਂ ਅਚਾਨਕ ਅਸਮਾਨ ਵਿੱਚ ਇੱਕ ਨੀਲੇ ਰੰਗ ਦੀ ਰੋਸ਼ਨੀ ਦਿਖੀ ਜੋ ਕਿ ਤੇਜ਼ੀ ਨਾਲ ਹੇਠਾਂ ਆ ਰਹੀ ਸੀ। ਵੇਖਦੇ ਹੀ ਵੇਖਦੇ ਉਹ ਨੀਲੇ ਰੰਗ ਦੀ ਰੋਸ਼ਨੀ ਵਿਕਾਸ ਦੇ ਖੇਤ ਦੇ ਨਾਲ ਵਾਲੀ ਜ਼ਮੀਨ ਉੱਤੇ ਆ ਡਿੱਗੀ।
ਵੀਡੀਓ ਵੇਖਣ ਲਈ ਕਲਿੱਕ ਕਰੋ
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਉਲਕਾ ਪਿੰਡ ਹੈ ਜੋ ਉਨ੍ਹਾਂ ਦੇ ਖੇਤ ਵਿੱਚ ਡਿੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲਗਭਗ ਪੰਦਰਾਂ ਕਿੱਲੋ ਭਾਰ ਦੇ ਉਲਕਾ ਪਿੰਡ ਦੇ ਡਿੱਗਣ ਨਾਲ ਜ਼ਮੀਨ ਉੱਤੇ 4 ਫੁੱਟ ਚੌੜੀ ਡੂੰਘੀ ਖੱਡ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਖੇਤ ਵਿੱਚ ਪਿੰਡ ਦੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਨੇ ਉੱਥੇ ਪਹੁੰਚ ਉਸ ਜਗ੍ਹਾ ਦਾ ਜਾਇਜ਼ਾ ਲਿਆ। ਫਿਲਹਾਲ ਪੁਲਿਸ ਨੇ ਕਿਹਾ ਹੈ ਕਿ ਪਿੰਡ ਦੇ ਲੋਕ ਉਸ ਖੱਡ ਤੋਂ ਦੂਰ ਰਹਿਣ ਅਤੇ ਹੁਣ ਅੱਗੇ ਦੀ ਜਾਂਚ ਜਾਰੀ ਹੈ।