ETV Bharat / bharat

ਭਗਵੀਂ ਜਰਸੀ ਕਾਰਨ ਹਾਰੀ ਭਾਰਤੀ ਟੀਮ: ਮਹਿਬੂਬਾ ਮੁਫ਼ਤੀ - mahbooba mufti blames india new jersey for defeat

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ ਵਿੱਚ ਭਾਰਤ ਦੀ ਹਾਰ ਲਈ ਨਵੀਂ ਜਰਸੀ ਨੂੰ ਜਿੰਮੇਵਾਰ ਠਹਿਰਾਇਆ।

ਫ਼ਾਈਲ ਫ਼ੋਟੋ।
author img

By

Published : Jul 1, 2019, 8:53 AM IST

Updated : Jul 1, 2019, 2:49 PM IST

ਸ੍ਰੀਨਗਰ: ਲੰਘੇ ਦਿਨ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ ਵਿੱਚ ਭਾਰਤ ਦੀ ਹੋਈ ਹੈ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਰਤ ਦੀ ਇਸ ਹਾਰ ਲਈ ਨਵੀਂ ਜਰਸੀ ਨੂੰ ਜਿੰਮੇਵਾਰ ਠਹਿਰਾਇਆ ਹੈ।

ਭਾਰਤ ਦੀ ਹਾਰ ਤੋਂ ਬਾਅਦ ਮਹਿਬੂਬਾ ਮੁਫ਼ਤੀ ਨੇ ਟਵੀਟ ਕਰਦਿਆਂ ਲਿਖਿਆ, "ਤੁਸੀਂ ਮੈਨੂੰ ਅੰਧ ਵਿਸ਼ਵਾਸੀ ਕਹਿ ਸਕਦੇ ਹੋ, ਪਰ ਇਸ ਜਰਸੀ ਨੇ ਹੀ ਵਿਸ਼ਵ ਕੱਪ 'ਚ ਭਾਰਤ ਦੀ ਜਿੱਤ ਦੇ ਸਿਲਸਿਲੇ ਨੂੰ ਰੋਕ ਦਿੱਤਾ ਹੈ।"

  • Call me superstitious but I’d say it’s the jersey that ended India’s winning streak in the #ICCWorldCup2019.

    — Mehbooba Mufti (@MehboobaMufti) June 30, 2019 " class="align-text-top noRightClick twitterSection" data=" ">

ਦੂਜੇ ਪਾਸੇ ਨੈਸ਼ਨਲ ਕਾਨਫਰੰਸ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਭਾਰਤੀ ਟੀਮ ਦੀ ਹਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਪਾਕਿਸਤਾਨ ਅਤੇ ਇੰਗਲੈਂਡ ਦੀ ਥਾਂ ਜੇ ਸਾਡੀ ਸੈਮੀਫਾਈਨਲ ਦੀ ਟਿਕਟ ਦਾਅ 'ਤੇ ਲੱਗੀ ਹੁੰਦੀ ਤਾਂ ਕੀ ਭਾਰਤੀ ਟੀਮ ਇਸੇ ਤਰ੍ਹਾਂ ਬੱਲੇਬਾਜ਼ੀ ਕਰਦੀ?"

  • Would the batting be as listless if our place in the semifinals was at stake here rather than England’s & Pakistan’s? #CWC19

    — Omar Abdullah (@OmarAbdullah) June 30, 2019 " class="align-text-top noRightClick twitterSection" data=" ">

ਦੱਸ ਦਈਏ ਕਿ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਦੀ ਜਰਸੀ ਦਾ ਰੰਗ ਮਿਲਦਾ-ਜੁਲਦਾ ਸੀ ਅਤੇ ਆਈਸੀਸੀ ਦੇ ਨਿਯਮਾਂ ਮੁਤਾਬਕ ਕਿਸੇ ਵੀ ਮੈਚ ਵਿੱਚ, ਜਿਸ ਦਾ ਪ੍ਰਸਾਰਣ ਟੀਵੀ 'ਤੇ ਹੁੰਦਾ ਹੈ, ਉਹ ਟੀਮਾਂ ਇੱਕ ਹੀ ਰੰਗ ਦੀ ਜਰਸੀ ਪਾ ਕੇ ਮੈਦਾਨ 'ਚ ਨਹੀਂ ਉੱਤਰ ਸਕਦੀਆਂ। ਇਹੀ ਕਾਰਨ ਹੈ ਕਿ ਬੀਤੇ ਦਿਨ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ ਵਿੱਚ ਭਾਰਤੀ ਟੀਮ ਦੀ ਜਰਸੀ ਦਾ ਰੰਗ ਬਦਲ ਦਿੱਤਾ ਗਿਆ।

Intro:Body:

jy

Conclusion:
Last Updated : Jul 1, 2019, 2:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.