ETV Bharat / bharat

ਮਹਿਬੂਬਾ ਨੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ, ਕੇਂਦਰ ਸਰਕਾਰ 'ਤੇ ਕਸੇ ਤੰਜ - ਨੈਸ਼ਨਲ ਕਾਨਫਰੰਸ ਦੇ ਚੇਅਰਮੈਨ ਫਾਰੂਕ ਅਬਦੁੱਲਾ

ਜੰਮੂ-ਕਸ਼ਮੀਰ ਦੇ ਸਾਬਕਾ ਮੁਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਰਿਹਾਅ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਮਹਿਬੂਬਾ ਮੁਫਤੀ ਕੇਂਦਰ ਦੀ ਸਰਕਾਰ ਦੀ ਨੀਤੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਹਟਾਉਣਾ ਗ਼ਲਤ ਕਦਮ ਸੀ। ਉਨ੍ਹਾਂ ਕਿਹਾ ਅਸੀਂ ਆਪਣੀ ਪਾਰਟੀ ਨੂੰ ਫਿਰ ਤੋਂ ਇਕੱਠਾ ਕਰ ਰਹੇ ਹਾਂ ਤਾਂ ਆਪਣੀ ਰਾਜਨੀਤਿਕ ਲੜਾਈ ਜਾਰੀ ਰੱਖ ਸਕੀਏ।

ਫ਼ੋਟੋ
ਫ਼ੋਟੋ
author img

By

Published : Oct 23, 2020, 6:40 PM IST

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸਾਬਕਾ ਮੁਖ ਮੰਤਰੀ ਮਹਿਬੂਬਾ ਮੁਫ਼ਤੀ ਸ਼ੁਕੱਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਮਹਿਬੂਬਾ ਮੁਫਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੇਂਦਰ ਸਰਕਾਰ ਦੀ ਕਮਸ਼ੀਰ ਨੀਤੀ ਦੀ ਕਾਫ਼ੀ ਆਲੋਚਨਾ ਕੀਤੀ। ਮਹਿਬੂਬਾ ਮੁਫਤੀ ਨੇ ਕਿਹਾ ਕਿ ਰਾਜ ਵਿੱਚ 5 ਅਗਸਤ 2019 ਤੋਂ ਪਹਿਲਾਂ ਵਰਗੀ ਸਥਿਤੀ ਬਹਾਲ ਹੋਣੀ ਚਾਹੀਦੀ ਹੈ।

ਪੀਡੀਪੀ ਪ੍ਰਮੁੱਖ ਮਹਿਬੂਬਾ ਨੇ ਕਿਹਾ ਕਿ ਮੈਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਇਸ ਵਿਚਕਾਰ ਕਸ਼ਮੀਰ ਵਿੱਚ ਬਹੁਤ ਕੁਝ ਹੋਇਆ ਮੇਰੀ ਪਾਰਟੀ ਖ਼ਤਮ ਨੂੰ ਕਰ ਦਿੱਤਾ ਗਿਆ।

ਮਹਿਬੂਬਾ ਮੁਫਤੀ ਨੇ ਕੇਂਦਰ ਦੀ ਸਰਕਾਰ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਈ ਲੋਕਾਂ ਦੇ ਵਿਰੁੱਧ ਐਫਆਈਆਰ ਦਰਜ ਹੋਈ ਹੈ ਜਿਸ ਵਿੱਚੋਂ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਬੇਕਸੂਰ ਹਨ।

ਉਨ੍ਹਾਂ ਕਿਹਾ ਕਿ ਅਸੀਂ ਰਾਜਨੀਤਿਕ ਰੂਪ ਤੋਂ ਫਿਰ ਤੋਂ ਇਕੱਠੇ ਹੋਵਾਂਗੇ। ਆਪਣੀ ਪਾਰਟੀ ਦੇ ਕਾਰਜਕਰਤਾਵਾਂ ਫਿਰ ਤੋਂ ਖੜਾ ਕਰਾਂਗੇ।

ਮਹਿਬੂਬਾ ਨੇ ਕਿਹਾ ਕਿ 5 ਅਗਸਤ 2019 ਨੂੰ ਜੋ ਕੁਝ ਵੀ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਸੰਵਿਧਾਨ ਦੇ ਤਹਿਤ ਜੋ ਵਿਸ਼ੇਸ਼ ਅਧਿਕਾਰ ਮਿਲੇ ਸੀ ਉਸ ਨੂੰ ਖ਼ਤਮ ਕਰ ਦਿੱਤਾ ਗਿਆ।

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਧਾਰਾ 370 ਤੇ 35ਏ ਨੂੰ ਖ਼ਤਮ ਕਰਨ ਦਾ ਫੈਸਲਾ ਸੰਵਿਧਾਨ ਸਭਾ ਕਰ ਸਕਦੀ ਹੈ ਇਸ ਲਈ ਮੈਂ ਕੇਂਦਰ ਸਰਕਾਰ ਦੀ ਉਸ ਨੀਤੀ ਦੇ ਖ਼ਿਲਾਫ਼ ਹਾਂ।

ਉਨ੍ਹਾਂ ਕਿਹਾ ਕਿ ਮੈਂ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਫਾਰੂਕ ਅਬਦੁੱਲਾ ਨੂੰ ਕਿਹਾ ਸੀ ਕਿ ਉਹ ਸਾਡੇ ਸਾਰਿਆਂ ਵਿੱਚ ਸੀਨੀਅਰ ਨੇਤਾ ਹੈ। ਉਹ ਇਸ ਬੈਠਕ ਦਾ ਲੀਡਰਸ਼ਿਪ ਕਰੇ।

ਇਸ ਤੋਂ ਪਹਿਲਾਂ 15 ਅਕੂਤਬਰ ਨੂੰ ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਦੇ ਚੇਅਰਮੈਨ ਫਾਰੂਕ ਅਬਦੁੱਲਾ ਦੀ ਰਿਹਾਇਸ਼ 'ਤੇ ਸਰਬ ਪਾਰਟੀ ਬੈਠਕ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਵੀ ਸ਼ਮੂਲੀਅਤ ਕੀਤੀ।

ਬੈਠਕ ਦੇ ਬਾਅਦ ਫਾਰੂਕ ਅਬੁਦੱਲਾ ਨੇ ਕਿਹਾ ਕਿ ਅਸੀ ਇਸ ਗਠਬੰਧਨ ਨੂੰ ਪੀਪੂਲਜ਼ ਅਲਾਇੰਸ ਫਾਰ ਗੁਪਕਾਰ ਡਿਕਲੇਰੇਸ਼ਨ ਦਾ ਨਾਂਅ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਇਹ ਮੰਗ ਹੈ ਕਿ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਉਹ ਸਾਰੇ ਅਧਿਕਾਰ ਦਿੱਤੇ ਜਾਣ ਜੋ ਉਨ੍ਹਾਂ ਤੋਂ ਖੋਏ ਗਏ ਹਨ। ਭਾਰਤ ਸਰਕਾਰ ਰਾਜ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਵਾਪਸ ਕਰੇ ਜੋ ਉਨ੍ਹਾਂ ਨੂੰ 5 ਅਗਸਤ 2019 ਤੋਂ ਪਹਿਲਾਂ ਮਿਲੇ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.