ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਵਿੱਚ ਸਾਰਿਆਂ ਦਾ ਸਰਬਸੰਮਤੀ ਨਾਲ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਰੱਦ ਕੀਤਾ ਗਿਆ। ਮੋਰਚੇ ਨੇ ਅੰਦੋਲਨ ਦੀਆਂ ਪੈਂਡਿੰਗ ਮੰਗਾਂ ਵਜੋਂ ਸਾਰੇ 3 ਕਾਨੂੰਨ ਰੱਦ ਕਰਨ ਅਤੇ ਸਾਰੇ ਕਿਸਾਨਾਂ ਲਈ ਮਿਹਨਤਾਨੇ ਐਮਐਸਪੀ ਲਈ ਕਾਨੂੰਨ ਬਣਾਉਣ ਦੀ ਮੰਗ ਵੀ ਦੁਹਰਾਈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਾਨੂੰਨ ਰੱਦ ਨਾ ਹੋਣ ਤੱਕ ਸਰਕਾਰ ਦਾ ਕੋਈ ਪ੍ਰਸਤਾਵ ਸਵੀਕਾਰ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਕਿਸਾਨ ਅੰਦੋਲਨ: ਕੇਂਦਰ ਦੇ ਨਵੇਂ ਪ੍ਰਸਤਾਵ 'ਤੇ ਕਿਸਾਨ ਜਥੇਬੰਦੀਆਂ ਦਾ ਮੰਥਨ - Meeting of farmers
![ਕਿਸਾਨ ਅੰਦੋਲਨ: ਕੇਂਦਰ ਦੇ ਨਵੇਂ ਪ੍ਰਸਤਾਵ 'ਤੇ ਕਿਸਾਨ ਜਥੇਬੰਦੀਆਂ ਦਾ ਮੰਥਨ ਕਿਸਾਨ ਅੰਦੋਲਨ: ਕੇਂਦਰ ਦੇ ਨਵੇਂ ਪ੍ਰਸਤਾਵ 'ਤੇ ਕਿਸਾਨ ਜਥੇਬੰਦੀਆਂ ਦਾ ਮੰਥਨ](https://etvbharatimages.akamaized.net/etvbharat/prod-images/768-512-10319682-thumbnail-3x2-kisan.jpg?imwidth=3840)
20:44 January 21
ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਸਰਕਾਰ ਦੇ ਪ੍ਰਸਤਾਵ ਨੂੰ ਠੁਕਰਾਇਆ
18:53 January 21
ਅੱਜ ਘਾੜ ਖੇਤਰ ਦੇ ਇੱਕ ਹੋਰ ਕਿਸਾਨ ਦੀ ਹੋਈ ਮੌਤ
![ਫ਼ੋਟੋ](https://etvbharatimages.akamaized.net/etvbharat/prod-images/10319682_t.jpg)
ਅੰਦੋਲਨ ਦੌਰਾਨ ਅੱਜ ਘਾੜ ਖੇਤਰ ਦੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪਿੰਡ ਖੈਰਪੁਰ ਨਿਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਿੰਦਰ ਸਿੰਘ ਉਰਫ਼ ਗੋਲਾ ਜੋ ਕਿ ਕਿਸਾਨ ਅੰਦੋਲਨ ਵਿੱਚ ਸਿੰਘੂ ਬਾਰਡਰ ਦਿੱਲੀ ਵਿਖੇ ਗਿਆ ਸੀ, ਕੁਝ ਦਿਨ ਬਾਅਦ ਸਿਹਤ ਵਿਗੜਨ ਉੱਤੇ ਕਿਸਾਨ ਪ੍ਰਬੰਧਕਾਂ ਨੇ ਉਸ ਨੂੰ ਘਰ ਭੇਜ ਦਿੱਤਾ ਪਰ ਰਸਤੇ ਵਿੱਚ ਉਸ ਦੀ ਸਿਹਤ ਜਿਆਦਾ ਵਿਗੜਨ ਕਾਰਨ ਉਸ ਨੂੰ ਬਨੂੰੜ ਦੇ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ। ਹਸਪਤਾਲ ਵਿੱਚ ਦੋ ਦਿਨ ਰਹਿਣ ਤੋਂ ਬਾਅਦ ਪਰਿਵਾਰ ਉਸ ਨੂੰ ਘਰ ਲੈ ਕੇ ਗਿਆ ਪਰ ਉਸਦੀ ਸਿਹਤ ਦੁਬਾਰਾ ਫਿਰ ਵਿਗੜ ਗਈ ਅਤੇ ਓਹ ਪ੍ਰਾਣ ਤਿਆਗ ਗਿਆ।
17:22 January 21
ਸਿੰਘੂ ਬਾਰਡਰ 'ਤੇ ਸਰਕਾਰ ਦੇ ਪ੍ਰਸਤਾਵ ਬਾਰੇ ਫ਼ੈਸਲਾ ਲੈਣ ਲਈ ਕਿਸਾਨਾਂ ਦੀ ਮੀਟਿੰਗ ਜਾਰੀ
ਸਿੰਘੂ ਬਾਰਡਰ ਵਿਖੇ ਸਰਕਾਰ ਦੇ ਪ੍ਰਸਤਾਵ ਬਾਰੇ ਫ਼ੈਸਲਾ ਲੈਣ ਲਈ ਕਿਸਾਨ ਮੀਟਿੰਗ ਚੱਲ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਕਿਸਾਨ ਯੂਨੀਅਨਾਂ ਦੀ ਵੱਖਰੀ ਮੀਟਿੰਗ ਹੋਈ।
15:50 January 21
ਗੁਰਨਾਮ ਸਿੰਘ ਚਢੂਣੀ ਹਰਿਆਣਾ ਸੰਯੁਕਤ ਕਿਸਾਨ ਦੇ ਬਣੇ ਪ੍ਰਧਾਨ
ਵੀਰਵਾਰ ਨੂੰ ਟਿੱਕਰੀ ਬਾਰਡਰ ਉੱਤੇ ਹਰਿਆਣਾ ਦੇ ਕਈ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ। ਬੈਠਕ ਵਿੱਚ ਹਰਿਆਣਾ ਸੰਯੁਕਤ ਕਿਸਾਨ ਮੋਰਚੇ ਦਾ ਗਠਨ ਕੀਤਾ। ਗੁਰਨਾਮ ਸਿੰਘ ਚਢੂਣੀ ਨੂੰ ਹਰਿਆਣਾ ਸੰਯੁਕਤ ਕਿਸਾਨ ਦਾ ਪ੍ਰਧਾਨ ਬਣਾਇਆ ਗਿਆ ਹੈ।
13:19 January 21
ਭਲਕੇ ਸਰਕਾਰ ਨਾਲ ਮੁਲਾਕਾਤ ਤੋਂ ਬਾਅਦ, ਅਸੀਂ ਪੁਲਿਸ ਨਾਲ ਇੱਕ ਹੋਰ ਮੀਟਿੰਗ ਕਰਾਂਗੇ: ਦਰਸ਼ਨ ਪਾਲ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਨੇ ਕਿਹਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਗਣਤੰਤਰ ਦਿਵਸ 'ਤੇ ਟਰੈਕਟਰ ਪਰੇਡ ਦਿੱਲੀ ਦੇ ਬਾਹਰੀ ਰਿੰਗ ਰੋਡ 'ਤੇ ਨਹੀਂ ਹੋ ਸਕਦੀ। ਫਿਰ ਅਸੀਂ ਸਪੱਸ਼ਟ ਕੀਤੀ ਕਿ ਅਸੀਂ ਇੱਥੇ ਸਿਰਫ ਟਰੈਕਟਰ ਪਰੇਡ ਕਰਾਂਗੇ। ਕੱਲ੍ਹ ਕੇਂਦਰ ਨਾਲ ਮੁਲਾਕਾਤ ਤੋਂ ਬਾਅਦ, ਅਸੀਂ ਪੁਲਿਸ ਨਾਲ ਇੱਕ ਹੋਰ ਮੀਟਿੰਗ ਕਰਾਂਗੇ।
07:21 January 21
ਕਿਸਾਨ ਅੰਦੋਲਨ: ਕੇਂਦਰ ਦੇ ਨਵੇਂ ਪ੍ਰਸਤਾਵ 'ਤੇ ਕਿਸਾਨ ਜਥੇਬੰਦੀਆਂ ਦਾ ਮੰਥਨ
ਅੱਜ ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਬੈਠਕ ਕਰਨਗੀਆਂ। ਪਹਿਲਾਂ ਪੰਜਾਬ ਦੀ ਕਿਸਾਨ ਜਥੇਬੰਦੀਆਂ ਵਿਚਾਰ-ਵਟਾਂਦਰੇ ਕਰਨਗੀਆਂ ਉਸ ਤੋਂ ਬਾਅਦ ਸੰਯੂਕਤ ਕਿਸਾਨ ਮੋਰਚਾ ਵੱਲੋ ਅਗਲੀ ਰਣਨੀਤੀ ਉਲੀਕੀ ਜਾਵੇਗੀ। ਇਸ ਮੀਟਿੰਗ ਵਿੱਚ ਸਰਕਾਰ ਦੇ ਡੇਢ ਸਾਲ ਤੱਕ ਖੇਤੀਬਾੜੀ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਤਜ਼ਵੀਜ਼ 'ਤੇ ਚਰਚਾ ਕੀਤੀ ਜਾਵੇਗੀ। ਅੱਜ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨਾਲ ਕਿਸਾਨ ਤੇ ਸਰਕਾਰ ਦੇ ਨੁਮਾਇੰਦੇ ਵਿਚਾਰ ਚਰਚਾ ਕਰਨਗੇ। ਕਿਸਾਨਾਂ ਤੇ ਸਰਕਾਰ ਵਿਚਾਲੇ 11ਵੇਂ ਗੇੜ ਦੀ ਬੈਠਕ 22 ਜਨਵਰੀ ਨੂੰ ਹੋਵੇਗੀ।