ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਭੀਮ ਆਰਮੀ ਦੇ ਪ੍ਰਧਾਨ ਚੰਦਰਸ਼ੇਖਰ ਉੱਤੇ ਇੱਕ ਸਾਜਿਸ਼ ਤਹਿਤ ਬਸਪਾ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਲੋਕਾਂ ਨੂੰ ਅਜਿਹੇ ਸੁਆਰਥੀ ਅਨਸਰਾਂ ਤੋਂ ਬੱਚਣ ਦੀ ਅਪੀਲ ਕੀਤੀ।
ਮਾਇਆਵਤੀ ਨੇ ਟਵਿਟ ਕਰਦੇ ਹੋਏ ਕਿਹਾ, 'ਦਲਿਤਾਂ ਦਾ ਮੰਨਣਾ ਹੈ ਕਿ ਭੀਮ ਆਰਮੀ ਦੇ ਪ੍ਰਧਾਨ ਚੰਦਰਸ਼ੇਖਰ ਵਿਰੋਧੀ ਪਾਰਟੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ। ਖ਼ਾਸਕਰ ਉਨ੍ਹਾਂ ਰਾਜਾਂ ਵਿੱਚ, ਜਿੱਥੇ ਬਸਪਾ ਮਜ਼ਬੂਤ ਹੈ। ਚੋਣਾਂ ਦੇ ਨੇੜੇ ਹੋਣ ਕਾਰਨ ਪਾਰਟੀ ਦੀਆਂ ਵੋਟਾਂ 'ਤੇ ਅਸਰ ਪਾਉਣ ਲਈ ਚੰਦਰਸ਼ੇਖਰ ਨੂੰ ਜ਼ਬਰਦਸਤੀ ਜੇਲ੍ਹ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਚੰਦਰਸ਼ੇਖਰ ਯੂਪੀ ਦਾ ਵਸਨੀਕ ਹੈ ਪਰ ਉੱਤਰ ਪ੍ਰਦੇਸ਼ ਦੀ ਥਾਂ ਉਹ ਦਿੱਲੀ ਦੇ ਜਾਮਾ ਮਸਜਿਦ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ‘ਤੇ ਜ਼ਬਰਦਸਤੀ ਆਪਣੀ ਗ੍ਰਿਫ਼ਤਾਰੀ ਕਰਵਾ ਰਿਹਾ ਹੈ ਕਿਉਂਕਿ ਜਲਦ ਹੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ।
ਇਹ ਵੀ ਪੜ੍ਹੋ: ਜੰਮੂ ਕਸ਼ਮੀਰ: ਕਿਸ਼ਤਵਾੜ 'ਚ ਪੁਲਿਸ ਚੌਕੀ 'ਤੇ ਹੋਈ ਗੋਲੀਬਾਰੀ, 2 ਪੁਲਿਸ ਮੁਲਾਜ਼ਮ ਜ਼ਖਮੀ
ਇਸ ਦੇ ਨਾਲ ਹੀ ਮਾਇਆਵਤੀ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸਾਰੇ ਸੁਆਰਥੀ ਅਨਸਰਾਂ, ਸੰਗਠਨਾਂ ਅਤੇ ਪਾਰਟੀਆਂ ਨਾਲ ਹਮੇਸ਼ਾ ਚੌਕਸ ਰਹਿਣ।