ETV Bharat / bharat

ਚੋਣਾਂ ਦੇ ਨਤੀਜਿਆ ਤੋਂ ਪਹਿਲਾਂ ਹੀ ਮਹਾ ਗੱਠਜੋੜ ਦੋ ਫਾੜ ! - ਮਮਤਾ ਬੈਨਰਜੀ

ਲੋਕ ਸਭਾ ਚੋਣਾਂ ਦੇ 6ਵੇਂ ਗੇੜ ਲਈ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋਈ, ਆਖਰੀ ਗੇੜ ਦੀਆਂ ਚੋਣਾਂ 19 ਮਈ ਨੂੰ ਹੋਣਗੀਆਂ ਪਰ ਚੋਣਾਂ ਖਤਮ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰ 'ਚ ਦਰਾਰ ਦੀਆਂ ਖ਼ਬਰਾਂ ਆ ਰਹੀਆਂ ਹਨ।

ਫ਼ਾਈਲ ਫ਼ੋਟੋ।
author img

By

Published : May 13, 2019, 9:33 AM IST

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਦੀਆਂ ਚੋਣਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਮਹਾ ਗੱਠਜੋੜ ਵਿੱਚ ਦਰਾਰ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਸਪਾ ਦੀ ਸਪਰੀਮੋ ਮਾਇਆਵਤੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਸੱਤਵੇਂ ਗੇੜ ਦੀਆਂ ਵੋਟਾਂ ਖ਼ਤਮ ਹੋਣ ਤੋਂ ਪਹਿਲਾਂ ਦਿੱਲੀ 'ਚ ਹੋਣ ਵਾਲੀ ਮੀਟਿੰਗ ਟਾਲ ਸਕਦੇ ਹਨ।

ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਜੇ 23 ਮਈ ਨੂੰ ਆਉਣ ਵਾਲੇ ਨਤੀਜੇ ਬੀਜੇਪੀ ਵਿਰੁੱਧ ਹੁੰਦੇ ਹਨ ਤਾਂ ਸਭ ਤੋਂ ਵੱਡਾ ਮੁੱਦਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹੋਵੇਗਾ।

ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਮਾਇਆਵਤੀ ਅਤੇ ਮਮਤਾ ਬੈਨਰਜੀ ਦੋਵਾਂ ਵਿੱਚ ਹੈ। ਦੂਜੇ ਪਾਸੇ ਕਈ ਆਗੂ ਪਹਿਲਾਂ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਂਅ ਦੇ ਚੁੱਕੇ ਹਨ ਜਿਨ੍ਹਾਂ 'ਚ ਡੀਐੱਮਕੇ ਪ੍ਰਮੁੱਖ ਸਟਾਲਿਨ ਵੀ ਸ਼ਾਮਲ ਹੈ।

ਮਾਇਆਵਤੀ ਅਤੇ ਮਮਤਾ ਬੈਨਰਜੀ ਵੱਲੋਂ ਕਾਂਗਰਸ ਨਾਲ ਨੇੜਤਾ ਨਜ਼ਰਅੰਦਾਜ ਕੀਤੀ ਜਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਮਹਾਗਠਜੋੜ ਕਿੰਨਾ ਸਮਾਂ ਟਿਕਦਾ ਹੈ।

Intro:Body:

Mayawati and mamta may skip all party meet

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.