ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਰਾਜ ਸਭਾ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਮਨਮੋਹਨ ਸਿੰਘ ਇਸ ਵਾਰ ਰਾਜਸਥਾਨ ਤੋਂ ਰਾਜ ਸਭਾ ਜਾਣਗੇ। ਦੱਸਣਯੋਗ ਹੈ ਕਿ ਪਿਛਲੀ ਵਾਰ ਮਨਮੋਹਨ ਸਿੰਘ ਨੇ ਅਸਾਮ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਇਸ ਦੌਰਾਨ ਉਨ੍ਹਾਂ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸੋਕ ਗਹਿਲੋਤ ਤੇ ਉਪ ਮੱਖ ਮੰਤਰੀ ਸਚਿਨ ਪਾਇਲਟ ਮੌਜੂਦ ਰਹੇ।
-
Jaipur: Former PM Manmohan Singh files nomination for Rajya Sabha as Congress candidate, from Rajasthan. CM Ashok Gehlot and Deputy CM Sachin Pilot also present. pic.twitter.com/4dX12RavM7
— ANI (@ANI) August 13, 2019 " class="align-text-top noRightClick twitterSection" data="
">Jaipur: Former PM Manmohan Singh files nomination for Rajya Sabha as Congress candidate, from Rajasthan. CM Ashok Gehlot and Deputy CM Sachin Pilot also present. pic.twitter.com/4dX12RavM7
— ANI (@ANI) August 13, 2019Jaipur: Former PM Manmohan Singh files nomination for Rajya Sabha as Congress candidate, from Rajasthan. CM Ashok Gehlot and Deputy CM Sachin Pilot also present. pic.twitter.com/4dX12RavM7
— ANI (@ANI) August 13, 2019
ਰਾਜਸਥਾਨ ਵਿਧਾਨ ਸਭਾ ਵਿੱਚ ਵਿਧਾਇਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਜਪਾ 'ਤੇ ਕਾਂਗਰਸ ਭਾਰੀ ਹੈ। ਰਾਜਸਥਾਨ ਵਿੱਚ ਭਾਜਪਾ ਦੇ ਮਦਨ ਲਾਲ ਸੈਣੀ ਦੇ ਦਿਹਾਂਤ ਤੋਂ ਬਾਅਦ ਖ਼ਾਲੀ ਹੋਈ ਸੀਟ ਤੋਂ ਕਾਂਗਰਸ ਉਨ੍ਹਾਂ ਨੂੰ ਰਾਜ ਸਭਾ ਭੇਜਣਾ ਚਾਹੁੰਦੀ ਹੈ। ਹਾਲਾਂਕਿ, ਉਨ੍ਹਾਂ ਦੀ ਜਿੱਤ ਪੱਕੀ ਕਰਨ ਨੂੰ ਲੈ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਨੂੰ ਬਸਪਾ ਵਿਧਾਇਕਾਂ ਨਾਲ ਚਰਚਾ ਕੀਤੀ ਸੀ।