ਪੱਛਮੀ ਬੰਗਾਲ : ਇੱਥੇ ਇੱਕ ਨੌਜਵਾਨ ਨੇ ਆਪਣੀ ਕੈਂਸਰ ਪੀੜਤ ਪ੍ਰੇਮਿਕਾ ਨਾਲ ਹਸਪਤਾਲ ਵਿੱਚ ਬੰਗਾਲੀ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ। ਨੌਜਵਾਨ ਨੇ ਆਖ਼ਰੀ ਰਸਮ ਸੰਦੂਰ ਦਾਨ ਤੋਂ ਬਾਅਦ ਲੜਕੀ ਨੇ ਆਖ਼ਰੀ ਸਾਹ ਲਏ ਅਤੇ ਆਪਣੇ ਸਾਥੀ ਨੂੰ ਅਲਵਿਦਾ ਕਹਿ ਗਈ।
ਜਾਣਕਾਰੀ ਮੁਤਾਬਕ ਨੌਜਵਾਨ ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਤੇ ਉਸ ਦੀ ਪਤਨੀ ਸਿਲੀਗੁੜੀ ਦੇ ਵਸਨੀਕ ਸਨ। ਪਿਛਲੇ ਕਈ ਸਾਲਾਂ ਤੋਂ ਦੋਹਾਂ ਵਿਚਾਲੇ ਪ੍ਰੇਮ ਸਬੰਧ ਸਨ, ਪਰ ਕਿਸਮਤ ਨੇ ਉਨ੍ਹਾਂ ਲਈ ਕੁਝ ਹੋਰ ਹੀ ਤੈਅ ਕੀਤਾ ਸੀ। ਵਿਆਹ ਤੋਂ ਕੁਝ ਸਮਾਂ ਪਹਿਲਾਂ ਹੀ ਲੜਕੇ ਨੂੰ ਉਸ ਦੀ ਪਤਨੀ ਨੂੰ ਬੋਨ ਕੈਂਸਰ ਹੋਣ ਬਾਰੇ ਪਤਾ ਲਗਿਆ।
ਸੁਬਰਤ ਅਤੇ ਬਿੱਥੀ ਦੀ ਬਿਮਾਰੀ ਬਾਰੇ ਪਤਾ ਲੱਗਣ ਤੋਂ ਬਾਅਦ ਵੀ ਉਸ ਨੂੰ ਨਹੀਂ ਛੱਡਿਆ। ਸੁਬਰਤ ਨੇ ਬਿੱਥੀ ਨੂੰ ਹਮੇਸ਼ਾ ਜ਼ਿੰਦਗੀ ਜਿਉਣ ਲਈ ਉਤਸ਼ਾਹਤ ਕਰਦਾ ਅਤੇ ਉਸ ਦਾ ਪੂਰਾ ਸਾਥ ਦਿੱਤਾ। ਸੁਬਰਤ ਅਤੇ ਬਿੱਥੀ ਦੇ ਵਿਆਰ ਸਮਾਗਮ ਵਿੱਚ ਬਿੱਥੀ ਮਹਿਜ ਦੋ ਘੰਟਿਆ ਲਈ ਹੀ ਉਸ ਦੇ ਨਾਲ ਸੀ। ਵਿਆਹ ਦੀ ਆਖ਼ਰੀ ਰਸਮ ਸੰਦੂਰ ਦਾਨ ਪੂਰਾ ਹੁੰਦੇ ਹੀ ਬਿੱਥੀ ਨੇ ਆਖ਼ਰੀ ਸਾਹ ਲਏ ਅਤੇ ਉਸ ਦੀ ਮੌਤ ਹੋ ਗਈ।
ਬਿੱਥੀ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਬੇਸ਼ਕ ਉਨ੍ਹਾਂ ਨੇ ਆਪਣੀ ਬੇਟੀ ਨੂੰ ਖੋਹ ਦਿੱਤਾ ਹੈ, ਪਰ ਉਨ੍ਹਾਂ ਨੇ ਅੱਜ ਇੱਕ ਬੇਟਾ ਕਮਾਇਆ ਹੈ।