ਕੋਲਕਾਤਾ: ਮਮਤਾ ਬੈਨਰਜੀ ਨੇ ਕਿਹਾ ਹੈ ਕਿ ਕੇਂਦਰ ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰਨ ਲਈ ਅਲੱਗ-ਅਲੱਗ ਏਜੰਸੀਆਂ ਦਾ ਇਸਤੇਮਾਲ ਕਰ ਰਿਹਾ ਹੈ, ਪਰ ਉਹ ਸਾਨੂੰ ਧਮਕਾ ਨਹੀਂ ਸਕਣਗੇ। ਉਨ੍ਹਾਂ ਕਿਹਾ ਕੇਂਦਰ ਸਾਨੂੰ ਉਪਦੇਸ਼ ਦੇ ਰਿਹਾ ਹੈ, ਪਰ ਹੁਣ ਤੱਕ ਪੀਐੱਮ ਕੇਅਰਜ਼ (ਪ੍ਰਧਾਨ ਮੰਤਰੀ ਰਾਹਤਕੋਸ਼ ਫ਼ੰਡ) ਦਾ ਆਡਿਟ ਕਿਉਂ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ,"ਪ੍ਰਧਾਨ ਮੰਤਰੀ ਕੇਅਰ ਫ਼ੰਡ" ਦਾ ਧੰਨ ਕਿੱਥੇ ਹੈ? ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸਦਾ ਕੀ ਹੋਇਆ? ਉਨ੍ਹਾਂ ਨੇ ਪ੍ਰੈਸ ਕਾਨਫੰਰਸ ਦੌਰਾਨ ਕਿਹਾ ਕਿ ਬੰਗਾਲ ਕਿਸੇ ਨੂੰ ਵੀ ਚੁਣੋਤੀ ਦੇ ਸਕਦਾ ਹੈ।
ਦੱਸ ਦੇਈਏ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪਿਛਲੇ ਕੁਝ ਦਿਨਾਂ ਤੋਂ ਕਈ ਮੁੱਦਿਆਂ ਨੂੰ ਲੈਕੇ ਕੇਂਦਰ ਪ੍ਰਤੀ ਹਮਲਾਵਰ ਰਹੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਆਪਣੀ ਪ੍ਰਤੀਕਿਰਿਆ ਦੌਰਾਨ ਕਿਹਾ ਕਿ ਕਿਸੀ ਵੀ ਰਾਜਨੀਤਿਕ ਦਲ ਨੇ ਖੇਤੀ ਕਾਨੂੰਨਾਂ ’ਤੇ ਕੇਂਦਰ ਸਰਕਾਰ ਨੂੰ ਸਮਰਥਨ ਨਹੀਂ ਦਿੱਤਾ ਹੈ।
ਮਮਤਾ ਨੇ ਕਿਹਾ ਦੇਸ਼ ਭਰ ’ਚ ਹੋ ਰਹੇ ਵਿਰੋਧ ਦੇ ਬਾਵਜੂਦ ਕੇਂਦਰ ਖੇਤੀ ਕਾਨੂੰਨਾਂ ਨੂੰ ਲੈ ਕੇ ਅੜਿਅਲ ਰਵੱਈਆ ਦਿਖਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਜ਼ਬਰਦਸਤੀ ਸੂਬਿਆਂ ’ਤੇ ਕਾਨੂੰਨ ਥੋਪ ਰਹੀ ਹੈ।
ਮਮਤਾ ਨੇ ਕਿਹਾ ਕਿ ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸਨਕੀ ਰਵੱਈਏ ਮੁਤਾਬਕ ਉਨ੍ਹਾਂ ਦੀ ਬੰਗਾਲ ਸਰਕਾਰ ਕੰਮ ਨਹੀਂ ਕਰੇਗੀ। ਉਨ੍ਹਾਂ ਸਵਾਲ ਕੀਤਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਕੇਂਦਰ ਨੇ ਸਾਨੂੰ ਦਿੱਤਾ ਹੀ ਕੀ ਹੈ।
ਉਨ੍ਹਾਂ ਆਰੋਪ ਲਾਇਆ ਕਿ ਕੇਂਦਰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈਕੇ ਬੰਗਾਲ ਨੂੰ ਟੀਚਾ ਬਣਾ ਰਿਹਾ ਹੈ।
ਤ੍ਰਿਣਮੂਲ ਕਾਂਗਰਸ ਦੇ ਮੁੱਖੀ ਮਮਤਾ ਨੇ ਦਾਅਵਾ ਕੀਤਾ ਕਿ ਸੂਬੇ ’ਚ ਕਾਨੂੰਨ ਅਤੇ ਪ੍ਰਸ਼ਾਸਨ ਵਿਵਸਥਾ ਨੂੰ ਲੈਕੇ ਹੋਰਨਾਂ ਰਾਜਾਂ ਦੇ ਮੁਕਾਬਲੇ ਬਹੁਤ ਵਧੀਆ ਹੈ।
ਮਮਤਾ ਨੇ ਕਿਹਾ ਕੇਂਦਰ ਸੂਬਿਆਂ ਨੂੰ ਧਮਕੀ ਦੇਣ ਲਈ ਏਜੰਸੀਆਂ ਨੂੰ ਵਰਤੋ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਕੋਲੋ ਡਰਦੇ ਨਹੀਂ ਹਾਂ, ਭਾਜਪਾ ਰਾਜਨੀਤਿਕ ਦਲ ਨਹੀਂ ਬਲਕਿ ਝੂਠਾਂ ਦਾ ਅੰਬਾਰ ਹੈ।
ਗੌਰਤਲੱਬ ਹੈ ਕਿ ਪੱਛਮੀ ਬੰਗਾਲ ਦੀ 294 ਮੈਬਰਾਂ ਵਾਲੀ ਵਿਧਾਨ ਸਭਾ ਲਈ ਅਪ੍ਰੈਲ-ਮਈ 2021 ’ਚ ਚੋਣਾਂ ਹਨ।