ਅਜ਼ਾਦੀ ਸੰਗਰਾਮ ਦੌਰਾਨ ਮਹਾਤਮਾ ਗਾਂਧੀ ਨੇ ਜਬਲਪੁਰ ਦੇ ਕਈ ਦੌਰੇ ਕੀਤੇ, ਪਰ 1933 ਦਾ ਦੌਰਾ ਬਹੁਤ ਮਹੱਤਵਪੂਰਨ ਰਿਹਾ ਜਦੋਂ ਗਾਂਧੀ ਜੀ ਨੇ ਛੂਤਛਾਤ ਦਾ ਸ਼ਿਕਾਰ ਲੋਕਾਂ ਲਈ ਪਹਿਲੀ ਵਾਰ ਹਰੀਜਨ ਸ਼ਬਦ ਦਾ ਇਸਤੇਮਾਲ ਕੀਤਾ ਸੀ। ਇਹ ਸ਼ਬਦ ਨੂੰ ਵਰਤਣ ਦੀ ਪ੍ਰੇਰਣਾ ਗਾਂਧੀ ਜੀ ਨੂੰ ਜਬਲਪੁਰ ਦੇ ਸਾਥੀਆ ਕੂੰਆਂ ਚੌਂਕ ਮੰਦਿਰ ਤੋਂ ਮਿਲੀ, ਜਿਥੇ ਇਸ ਨਾਮ ਨਾਲ ਪੁਕਾਰੇ ਜਾਂਦੇ ਅਣਛੂਤ ਲੋਕਾਂ ਨੂੰ ਮੰਦਰ ਵਿਚ ਜਾਣ ਦੀ ਆਜ਼ਾਦੀ ਸੀ। ਆਪਣੀ ਇਸ ਯਾਤਰਾ ਦੌਰਾਨ ਮਹਾਤਮਾ ਗਾਂਧੀ ਜਬਲਪੁਰ ਵਿੱਚ ਕਰੀਬ ਇੱਕ ਹਫਤਾ ਰਹੇ ਸਨ। ਜਬਲਪੁਰ ਵਿੱਚ ਉਹ ਰਾਜਿੰਦਰ ਸਿੰਘ ਦੇ ਮਹਿਮਾਨ ਸਨ। ਗਾਂਧੀ ਜੀ ਦੀ ਜਬਲਪੁਰ ਵਿੱਚ ਹਫਤੇ ਦੀ ਠਹਿਰ ਦੌਰਾਨ ਹੀ ਰਾਸ਼ਟਰੀ ਕਾਂਗਰਸ ਦੀ ਇੱਕ ਵੱਡੀ ਬੈਠਕ ਜਬਲਪੁਰ ਵਿਚ ਹੋਈ ਸੀ ਅਤੇ ਹਰੀਜਨ ਅੰਦੋਲਨ ਦੀ ਸ਼ੁਰੂਆਤ ਹੋਈ।
ਮਹਾਤਮਾ ਨੂੰ ਆਪਣੀ ਜ਼ਿੰਦਗੀ ਦੇ ਵੱਡੇ ਉਤਰਾਅ ਚੜਾਅ ਜਬਲਪੁਰ ਵਿੱਚ ਹੀ ਦਰਪੇਸ਼ ਹੋਏ। ਜਦੋਂ ਇੱਕ ਪਾਸੇ ਗਾਂਧੀ ਛੂਆ ਛੂਤ ਦੇ ਸ਼ਿਕਾਰ ਲੋਕਾਂ ਦਾ ਮਸੀਹਾ ਬਣ ਕੇ ਉਭਰਿਆ, ਉਸੇ ਸਮੇ ੳਸ ਨੂੰ ਆਪਣੇ ਰਾਜਨੀਤਕ ਸਫ਼ਰ ਵਿੱਚ ਵੱਡੀ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਸੀ। 1939 ਦੀਆਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦੀ ਚੌਣ ਲਈ ਸੁਭਾਸ਼ ਚੰਦਰ ਬੋਸ ਨੇ ਆਪਣੀ ਉਮੀਦਵਾਰੀ ਐਲਾਨੀ ਸੀ, ਹਾਲਾਂਕਿ ਉਨ੍ਹਾਂ ਨੂੰ ਪਤਾ ਸੀ, ਕਿ ਉਨ੍ਹਾਂ ਦਾ ਜਿੱਤਣਾ ਅਸੰਭਵ ਹੈ, ਮਹਤਾਮਾ ਗਾਂਧੀ ਨੇ ਸੁਭਾਸ਼ ਚੰਦਰ ਬੋਸ ਦੇ ਉਲਟ ਆਂਧਰਾ ਦੇ ਨੇਤਾ ਡਾ.ਪੱਤਾਭੀ ਸੀਤਾਰਮਈਆ ਨੂੰ ਨੇਤਾ ਜੀ ਦੇ ਵਿਰੋਧ ਵਿੱਚ ਖੜ੍ਹਾ ਕੀਤਾ ਸੀ। ਜੋ ਨਤੀਜਾ ਆਇਆ, ਉਸ ਬਾਰੇ ਗਾਂਧੀ ਜੀ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ, ਨੇਤਾ ਜੀ ਸੁਭਾਂਸ਼ ਚੰਦਰ ਬੋਸ ਨੇ ਇਹ ਚੋਣ ਜਿੱਤ ਲਈ ਸੀ, ਜਿਸ ਨੂੰ ਗਾਂਧੀ ਜੀ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਵਜੋ ਦੇਖਿਆ ਜਾਂਦਾ ਹੈ।
ਮਹਾਤਾਮਾ ਗਾਂਧੀ ਜਬਲਪੁਰ ਵਿਖੇ ਪਹਿਲੀ ਵਾਰ 1920 ਵਿੱਚ ਆਏ ਸੀ ਜਦੋਂ ਉਹ ਨਾ ਮਿਲਵਰਤਣ ਦੀ ਲਹਿਰ ਨੂੰ ਪ੍ਰਚੰਡ ਕਰ ਰਹੇ ਸਨ। ਉਸ ਵੇਲੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਵਿਦਿਆਰਥਣ ਮੀਰਾ ਬੇਨ ਵੀ ਆਈ ਸੀ। ਉਸ ਵੇਲੇ ਗਾਂਧੀ ਜੀ ਖਚਾਨਚੀ ਚੌਂਕ ਵਿੱਚ ਸ਼ਿਆਮ ਸੁੰਦਰਭਾਰਗਵ ਦੇ ਨਿਵਾਸ 'ਤੇ ਠਹਿਰੇ ਸੀ। ਉਨ੍ਹਾਂ ਦੀ ਜਬਲਪੁਰ ਦੀ ਤੀਜੀ ਫੇਰੀ 1941 ਵਿੱਚ 27 ਫਰਵਰੀ ਦੀ ਸੀ, ਜਦੋਂ ਉਹ ਅਲਾਹਾਬਾਦ ਜਾਂਦੇ ਹੋਏ ਭੇਡਾਘਾਟ ਇਲਾਕੇ ਵਿੱਚ ਰੁੱਕੇ ਸਨ। ਸੰਨ 1942 ਵਿਚ ਗਾਂਧੀ ਜੀ ਨੇ ਜਬਲਪੁਰ ਵਿੱਚ ਬਹੁਤ ਥੌੜੇ ਸਮੇਨ ਲਈ ਠਹਿਰਾੳ ਕੀਤਾ ਸੀ। ਗਾਂਧੀ ਜੀ ਦੀਆਂ ਅਸਤੀਆਂ ਵੀ ਜਬਲਪੁਰ ਨੇੜੇ ਨਰਮਦਾ ਨਦੀ ਦੇ ਤਿਲਵਾੜਾ ਘਾਟ 'ਤੇ ਪਾਣੀ ਵਿੱਚ ਤਾਰੀਆਂ ਗਈਆ ਸਨ। ਇਸ ਸਥਾਨ ਨੂੰ ਹੁਣ ਗਾਂਧੀ ਸਮਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ।