ETV Bharat / bharat

ਅਨੋਖਾ ਸ਼ਹਿਰ ਜਿਥੇ ਬਾਇਓ ਗੈਸ ਪਲਾਂਟ ਨੇ ਬਦਲੀ ਲੋਕਾਂ ਦੀ ਤਕਦੀਰ

ਛੱਤੀਸਗੜ੍ਹ ਦੇ ਜ਼ਿਲ੍ਹਾ ਮਹਾਸਮੁੰਦ ਵਿੱਚ ਰਾਸ਼ਟਰੀ ਬਾਇਓ ਗੈਸ ਅਤੇ ਖਾਦ ਪ੍ਰਬੰਧਨ ਪ੍ਰੋਗਰਾਮ ਸਫ਼ਲ ਹੁੰਦਾ ਨਜ਼ਰ ਆ ਰਿਹਾ ਹੈ। ਇਥੇ ਇਸ ਯੋਜਨਾ ਤਹਿਤ ਲੋਕਾਂ ਨੂੰ ਬਾਲਣ ਦੇ ਨਾਲ-ਨਾਲ ਖੇਤੀ ਕਰਨ ਲਈ ਚੰਗੀ ਖ਼ਾਦ ਵੀ ਮਿਲ ਰਹੀ ਹੈ। ਇਸ ਜ਼ਿਲ੍ਹੇ ਨੂੰ ਹੁਣ ਬਾਇਓ ਗੈਸ ਜ਼ਿਲ੍ਹੇ ਵਜੋਂ ਵੀ ਜਾਣਿਆ ਜਾਂਦਾ ਹੈ।

ਫੋਟੋ
author img

By

Published : Aug 25, 2019, 2:00 PM IST

ਮਹਾਸਮੁੰਦ : ਰਾਸ਼ਟਰੀ ਬਾਇਓ ਗੈਸ ਅਤੇ ਖਾਦ ਪ੍ਰਬੰਧਨ ਤਹਿਤ ਇਥੇ ਹਜ਼ਾਰਾਂ ਲੋਕਾਂ ਦੀ ਤਕਦੀਰ ਅਤੇ ਤਸਵੀਰ ਦੋਵੇਂ ਹੀ ਬਦਲ ਗਈਆਂ ਹਨ। ਜ਼ਿਲ੍ਹੇ ਦੇ ਕਈ ਪਿੰਡਾ 'ਚ ਰੋਟੀ ਪਕਾਉਣ ਲਈ ਜੰਗਲ 'ਚ ਭੱਟਕਣ ਵਾਲੇ ਪਿੰਡਵਾਸੀ ਅਤੇ ਜੈਵਿਕ ਖਾਦ ਲਈ ਦਰ-ਦਰ ਭੱਟਕਣ ਵਾਲੇ ਕਿਸਾਨਾਂ ਨੂੰ ਇਸ ਯੋਜਨਾ ਨਾਲ ਕਈ ਲਾਭ ਮਿਲ ਰਹੇ ਹਨ।

2001 'ਚ ਸ਼ੁਰੂ ਕੀਤੀ ਗਈ ਯੋਜਨਾ

ਮਹਾਮਸੁੰਦ ਜ਼ਿਲ੍ਹੇ 'ਚ ਸਾਲ 2001 ਵਿੱਚ ਰਾਸ਼ਟਰੀ ਬਾਇਓ ਗੈਸ ਅਤੇ ਖਾਦ ਪ੍ਰਬੰਧ ਯੋਜਨਾ ਸ਼ੁਰੂ ਕੀਤੀ ਗਈ ਸੀ। ਉਸ ਸਮੇਂ ਤੋਂ ਹੁਣ ਤੱਕ ਲਗਭਗ 9 ਹਜ਼ਾਰ ਤੋਂ ਵੱਧ ਲੋਕ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਇਸ ਯੋਜਨਾ ਰਾਹੀਂ ਲੋਕੀ ਦੁੱਗਣਾ ਲਾਭ ਲੈ ਰਹੇ ਹਨ। ਜਿਥੇ ਇੱਕ ਪਾਸੇ ਪਸ਼ੂਆਂ ਦੇ ਗੋਹੇ ਤੋਂ ਉਨ੍ਹਾਂ ਨੂੰ ਖਾਣਾ ਪਕਾਉਣ ਲਈ ਗੈਸ ਮਿਲ ਰਹੀ ਹੈ ਉਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਵੀ ਖੇਤੀ ਕਰਨ ਲਈ ਵਧੀਆ ਅਤੇ ਜੈਵਿਕ ਖਾਦ ਅਸਾਨੀ ਨਾਲ ਮਿਲ ਰਹੀ ਹੈ। ਇਸ ਖਾਦ ਰਾਹੀਂ ਉਹ ਅਸਾਨੀ ਨਾਲ ਜੈਵਿਕ ਸਬਜ਼ੀਆਂ ਆਦਿ ਦੀ ਖੇਤੀ ਕਰ ਰਹੇ ਹਨ।

ਸਾਲ 2018-19 'ਚ ਸੂਬਾ ਸਰਕਾਰ ਨੇ ਇਥੇ 146 ਤੋਂ ਵੱਧ ਲਾਭਕਾਰੀਆਂ ਨੂੰ ਇਸ ਯੋਜਨਾ ਦਾ ਲਾਭ ਪਹੁੰਚਾਉਣ ਦੇ ਟੀਚੇ ਨੂੰ ਪੂਰਾ ਕੀਤਾ ਹੈ। ਇਸ ਦੇ ਤਹਿਤ ਪਿੰਡ ਲੋਹਾਰੀ ਅਤੇ ਕੋਸਰੰਗੀ ਵਿੱਚ ਜਿਨ੍ਹਾਂ ਲੋਕਾਂ ਕੋਲ ਆਪਣੇ ਪਸ਼ੂ ਸਨ ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਦਿੱਤਾ ਗਿਆ।

ਵੀਡੀਓ ਵੇਖਣ ਲਈ ਕਲਿੱਕ ਕਰੋ

ਕਈ ਲੋਕ ਲੈ ਰਹੇ ਯੋਜਨਾ ਦਾ ਲਾਭ

ਇਸ ਯੋਜਨਾ ਦੇ ਲਾਭਕਾਰੀਆਂ ਦਾ ਕਹਿਣਾ ਹੈ ਕਿ ਬਾਇਓ ਗੈਸ ਪਲਾਂਟ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਖਾਣਾ ਪਕਾਉਣ ਵਾਸਤੇ ਲਕੜੀਆਂ ਲੱਭਣ ਜੰਗਲ ਵਿੱਚ ਨਹੀਂ ਜਾਣਾ ਪੈਂਦਾ। ਇਸ ਨਾਲ ਜਿਥੇ ਐਲਪੀਜੀ ਗੈਸ ਦਾ ਖ਼ਰਚਾ ਬਚ ਜਾਂਦਾ ਹੈ ਉਥੇ ਹੀ ਦੂਜੇ ਪਾਸੇ ਖੇਤੀ ਲਈ ਖਾਦ ਖਰੀਦਣ ਲਈ ਰੁਪਈਆਂ ਦੀ ਬੱਚਤ ਹੁੰਦੀ ਹੈ। ਜੋ ਕਿ ਕਿਸਾਨਾਂ ਲਈ ਬੇਹਦ ਲਾਹੇਵੰਦ ਹੈ।

ਬਾਇਓ ਗੈਸ ਪਲਾਂਟ ਲਈ ਕਿਸਾਨਾਂ ਦੇ ਨਾਲ-ਨਾਲ ਘਰੇਲੂ ਔਰਤਾਂ ਵੀ ਬੇਹਦ ਖੁਸ਼ ਹਨ ਕਿਉਂਕਿ ਉਨ੍ਹਾਂ ਦਾ ਸਮਾਂ ਬੱਚਦਾ ਹੈ ਅਤੇ ਉਹ ਅਸਾਨੀ ਨਾਲ ਸਮੇਂ ਸਿਰ ਖਾਣਾ ਤਿਆਰ ਕਰ ਲੈਂਦੀਆ ਹਨ। ਲੋਕ ਇਸ ਯੋਜਨਾ ਰਾਹੀਂ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ। ਇਥੇ ਦੇ ਲੋਕ ਹੁਣ ਹੋਰ ਲੋਕਾਂ ਨੂੰ ਵੀ ਬਾਇਓ ਗੈਸ ਦੀ ਵਰਤੋਂ ਅਤੇ ਜੈਵਿਕ ਖੇਤੀ ਕਰਨ ਲਈ ਪ੍ਰੇਰਤ ਕਰ ਰਹੇ ਹਨ।

Intro:Body:

Mahasamund district is also called Biogas district

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.