ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ 59 ਵੀਂ ਵਾਰ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਦੇਸ਼ ਭਗਤੀ ਤੇ ਸੇਵਾ ਦੇ ਰੰਗ 'ਚ ਰੰਗੇ ਨੌਜਵਾਨਾਂ 'ਚ ਜੋਸ਼ ਭਰਦਿਆਂ ਨੌਜਵਾਨ ਪੀੜ੍ਹੀ ਨੂੰ ਐੱਨਸੀਸੀ ਦਿਵਸ ਦੀਆਂ ਸ਼ੁਭਕਾਮਨਾਵਾਂ ਨਾਲ ਆਪਣੀ ਮਨ ਕੀ ਬਾਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਮੋਦੀ ਨੇ ਮਨ ਕੀ ਬਾਤ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਬਚਪਨ 'ਚ ਪਿੰਡ ਦੇ ਸਕੂਲ 'ਚ ਐੱਨਸੀਸੀ ਕੈਡੇਟ ਰਹੇ। ਉਨ੍ਹਾਂ ਨੂੰ ਇਸ ਦੇ ਅਨੁਸ਼ਾਸਨ ਤੇ ਯੂਨੀਰਫਾਰਮ ਬਾਰੇ ਪਤਾ ਹੈ। ਅਨੁਸ਼ਾਸਨ ਲਈ ਐੱਨਸੀਸੀ 'ਚ ਸਜ਼ਾ ਦੇ ਸਵਾਲ 'ਤੇ ਪੀਐੱਮ ਮੋਦੀ ਨੇ ਕਿਹਾ ਕਿ ਕਦੀ ਸਜ਼ਾ ਨਹੀਂ ਮਿਲੀ ਕਿਉਂਕਿ ਅਨੁਸ਼ਾਸਨ ਮੰਨਣ ਵਾਲੇ ਸਨ। ਇਕ ਵਾਰ ਗ਼ਲਤਫਹਿਮੀ ਹੋ ਗਈ ਸੀ। ਉਹ ਦਰੱਖ਼ਤ 'ਤੇ ਚੜ੍ਹ ਗਏ। ਪਤੰਗ ਦੀ ਡੋਰ 'ਚ ਇਕ ਪੰਛੀ ਫਸ ਗਿਆ ਸੀ। ਉਸ ਨੂੰ ਬਚਾਉਣ ਲਈ ਚੜ੍ਹੇ ਸਨ। ਪਹਿਲਾਂ ਲੱਗਾ ਕਿ ਕੁਝ ਕਾਰਵਾਈ ਹੋਵੇਗੀ ਪਰ ਬਾਅਦ 'ਚ ਵਾਹ-ਵਾਹ ਮਿਲੀ।
ਮੋਦੀ ਨੇ ਅਯੁੱਧਿਆ ਮਾਮਲੇ ਦਾ ਜਿਕਰ ਕਰਦੇ ਹੋਏ ਕਿਹਾ ਕਿ 9 ਨਵੰਬਰ ਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਤਾਂ 130 ਕਰੋੜ ਭਾਰਤੀਆਂ ਨੇ ਮੁੜ ਇਹ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਲਈ ਦੇਸ਼ਹਿੱਤ ਤੋਂ ਵਧ ਕੇ ਕੁਝ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ ਸਾਰੇ ਸਕੂਲ ਫਿੱਟ ਇੰਡੀਆ ਰੈਂਕਿੰਗ 'ਚ ਸ਼ਾਮਲ ਹੋਣ ਤੇ ਫਿੱਟ ਇੰਡੀਆ ਸਹਿਜ ਸੁਭਾਅ ਬਣੇ, ਇਕ ਜਨ ਅੰਦੋਲਨ ਬਣੇ। ਇਸ ਦੇ ਲਈ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ 7 ਦਸੰਬਰ ਨੂੰ 'ਆਰਮਡ ਫੋਰਸਿਜ਼ ਫਲੈਗ ਡੇਅ' ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ ਜਦੋਂ ਅਸੀਂ ਆਪਣੇ ਵੀਰ ਫ਼ੌਜੀਆਂ ਨੂੰ ਉਨ੍ਹਾਂ ਦੇ ਪਰਾਕਰਮ ਨੂੰ ਉਨ੍ਹਾਂ ਦੇ ਬਲਿਦਾਨ ਨੂੰ ਯਾਦ ਕਰਦੇ ਹਾਂ, ਪਰ ਯੋਗਦਾਨ ਵੀ ਪਾਉਂਦੇ ਹਾਂ।