ETV Bharat / bharat

ਘੱਟ ਕੀਮਤ ਵਾਲੇ ਵੈਂਟੀਲੇਟਰ ਵਰਤੋਂ ਲਈ ਹੋਏ ਤਿਆਰ

author img

By

Published : Apr 15, 2020, 2:00 PM IST

ਕੋਵਿਡ-19 ਦੇ ਵਿਰੁੱਧ ਲੜਨ ਲਈ ਬਹੁਤ ਲੋੜੀਂਦਾ ਅਤੇ ਉਡੀਕੇ ਜਾ ਰਹੇ ਵੈਂਟੀਲੇਟਰਾਂ ਦਾ ਨਿਰਮਾਣ ਬਹੁਤ ਹੀ ਲਾਗਤ-ਪ੍ਰਭਾਵੀ ਕੀਮਤ ਵਿੱਚ ਕਰਨ ‘ਚ ਸਫਲ ਹੋਏ ਹਨ। ਵੈਂਟੀਲੇਟਰ ਆਈ.ਆਈ.ਟੀ. ਰੁੜਕੀ ਦੇ ਵਿਗਿਆਨਕਾਂ ਦੁਆਰਾ ਤਿਆਰ ਕੀਤੇ ਗਏ ਹਨ।

ਘੱਟ ਕੀਮਤ ਵਾਲੇ ਵੈਂਟੀਲੇਟਰ ਵਰਤੋਂ ਲਈ ਹੋਏ ਤਿਆਰ
ਘੱਟ ਕੀਮਤ ਵਾਲੇ ਵੈਂਟੀਲੇਟਰ ਵਰਤੋਂ ਲਈ ਹੋਏ ਤਿਆਰ

ਭਾਰਤੀ ਖੋਜਕਰਤਾ ਮਹਾਂਮਾਰੀ- ਕੋਵਿਡ-19 ਦੇ ਵਿਰੁੱਧ ਲੜਨ ਲਈ ਬਹੁਤ ਲੋੜੀਂਦਾ ਅਤੇ ਉਡੀਕੇ ਜਾ ਰਹੇ ਵੈਂਟੀਲੇਟਰਾਂ ਦਾ ਨਿਰਮਾਣ ਬਹੁਤ ਹੀ ਲਾਗਤ-ਪ੍ਰਭਾਵੀ ਕੀਮਤ ਵਿੱਚ ਕਰਨ ‘ਚ ਸਫਲ ਹੋਏ ਹਨ। ਇਹ ਵੈਂਟੀਲੇਟਰ ਆਈ.ਆਈ.ਟੀ. ਰੁੜਕੀ ਦੇ ਵਿਗਿਆਨਕਾਂ ਦੁਆਰਾ ਤਿਆਰ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਇਧਰ ਉਧਰ ਲੈਕੇ ਜਾਣਾ ਬਹੁਤ ਆਸਾਨ ਹੈ। ਇਨ੍ਹਾਂ ਨੂੰ ਕੰਮ ਕਰਨ ਲਈ ਦਬਾਅ ਦੇ ਅਧੀਨ ਹਵਾ ਦੀ ਲੋੜ ਨਹੀਂ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਜਦੋਂ ਇਹ ਐਮਰਜੈਂਸੀ ਵਾਰਡ ਅਤੇ ਬਾਹਰੀ ਖੇਤਰਾਂ ਨੂੰ ਆਈ. ਸੀ. ਯੂ. ਅਤੇ ਇਲਾਜ / ਇਕੱਲਤਾ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਤਾਂ ਇਹ ਕਾਫ਼ੀ ਵਧੀਆ ਕੰਮ ਕਰਨਗੇ।

ਇਹ ਰਿਸ਼ੀਕੇਸ਼ ਦੇ ਏ.ਆਈ.ਆਈ.ਐਮ.ਐਸ. (AIIMS) ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਇਸ ਯੰਤਰ ਦਾ ਨਾਮ ‘ਪ੍ਰਾਣ- ਵਾਯੂ’ ਰੱਖਿਆ ਗਿਆ ਹੈ। ਅਮਰੀਕਾ ਵਿੱਚ ਵੀ ਭਾਰਤੀ ਇੰਜੀਨੀਅਰਾਂ ਨੇ ਇੱਕ ਘੱਟ ਕੀਮਤ ਵਾਲਾ ਵੈਂਟੀਲੇਟਰ ਤਿਆਰ ਕੀਤਾ ਹੈ। ਇਹ ਮਹਾਸ਼ਕਤੀ -ਅਮਰੀਕਾ ਵਾਸਤੇ ਬਹੁਤ ਵੱਡੀ ਰਾਹਤ ਦੀ ਗੱਲ ਹੈ, ਜਿੱਥੇ ਕੋਵਿਡ -19 ਦੇ ਪ੍ਰਕੋਪ ਕਰਕੇ ਵੈਂਟੀਲੇਟਰਾਂ ਦੀ ਭਾਰੀ ਮੰਗ ਹੈ। ਇਹ ਲਾਗਤ-ਪ੍ਰਭਾਵਸ਼ਾਲੀ ਉਪਕਰਣ ਮੈਸੇਚਿਉਸੇਟਸ ਇੰਸਟੀਟਿਊਟ ਆਫ਼ ਟੈਕਨਾਲੋਜੀ ਦੇ ਤਾਲਮੇਲ ਦੇ ਨਾਲ ਤਿਆਰ ਕੀਤੇ ਗਏ ਸਨ।

ਸੰਯੁਕਤ ਰਾਜ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਵੱਡੇ ਪੱਧਰ ਉੱਤੇ ਇਨ੍ਹਾਂ ਦਾ ਉਤਪਾਦਨ ਅੱਜ ਦੇ ਸਮੇਂ ਵਿੱਚ ਕਈ ਹਜ਼ਾਰਾਂ ਲੋਕਾਂ ਦੀ ਜਾਨ ਬਚਾ ਸਕਦਾ ਹੈ। ਇਹ ਨੂੰ ਬੈਗ ਵਾਲਵ ਰੇਜ਼ਿਸਟਰ (Bag Valve Resistor) ਅਤੇ ਹੋਰ ਉਪਕਰਣਾਂ ਦੀ ਵਰਤੋਂ ਨਾਲ ਤਿਆਰ ਕੀਤਾ ਗਿਆ ਹੈ ਜਿਸਦੀ ਕੀਮਤ ਲਗਭਗ 400- 500 ਡਾਲਰ ਹੈ। ਇਹ ਉਪਕਰਣ, ਜਿਹੜਾ ਇੱਕ ਪਲਾਸਟਿਕ ਦੀ ਥੈਲੀ ਵਾੰਗ ਹੈ ਜੋ ਮੁਸ਼ਕਲ ਅਤੇ ਐਮਰਜੈਂਸੀ ਹਾਲਤਾਂ ਵਿੱਚ ਡਾਕਟਰਾਂ ਅਤੇ ਐਮਰਜੈਂਸੀ ਪੇਸ਼ੇਵਰਾਂ ਨੂੰ ਹੱਥ ਨਾਲ ਦਬਾ ਕੇ ਮੂੰਹ ਰਾਹੀਂ ਮਰੀਜ਼ ਦੇ ਫੇਫੜਿਆਂ ਵਿੱਚ ਹਵਾ ਪਹੁੰਚਾਉਣ ਦੇ ਕੰਮ ਆਉਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.