ਨਾਂਦੇੜ: ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਭਗਵਾਨ ਰਾਮ ਸਿਰਫ਼ ਹਿੰਦੂਆਂ ਦੇ ਨਹੀਂ ਸਗੋਂ ਮੁਸਲਮਾਨਾਂ ਦੇ ਵੀ ਪੂਰਵਜ ਹਨ। ਇਸ ਦਾ ਪ੍ਰਗਟਾਵਾ ਰਾਮਦੇਵ ਨੇ ਮਹਾਰਾਸ਼ਟਰ ਦੇ ਨਾਂਦੇੜ 'ਚ ਕੌਮਾਂਤਰੀ ਯੋਗ ਦਿਵਸ ਮੌਕੇ ਆਯੋਜਿਤ ਕੀਤੇ ਯੋਗ ਸਮਾਗਮ ਦੌਰਾਨ ਕੀਤਾ।
ਰਾਮਦੇਵ ਨੇ ਕਿਹਾ ਕਿ ਹਿੰਦੂਆਂ ਤੇ ਮੁਕਲਮਾਨਾਂ ਦਾ ਡੀਐੱਨਏ ਇੱਕ ਹੈ ਅਤੇ ਦੋਹਾਂ ਦੇ ਪੂਰਵਜ ਇੱਕੋ ਹਨ। ਇਸ ਲਈ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਣੇ ਪੂਰਵਜਾਂ ਦਾ ਮਾਣ ਵਧਾਉਣਾ ਚਾਹੀਦਾ ਹੈ।
ਪੀਐੱਮ ਮੋਦੀ ਦੀ ਅਗਵਾਈ 'ਚ ਰਾਮ ਮੰਦਿਰ ਬਣੇਗਾ
ਰਾਮਦੇਵ ਨੇ ਦਾਅਵਾ ਕੀਤਾ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਜ਼ਰੂਰ ਬਣੇਗਾ ਅਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਣੇਗਾ। ਉਨ੍ਹਾਂ ਕਿਹਾ, "ਰਾਮ ਮੰਦਿਰ ਬਣਾਉਣ ਦੇ 2 ਹੀ ਤਰੀਕੇ ਹਨ। ਪਹਿਲਾ ਇਹ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਵਿਚੋਲਗੀ ਕਮੇਟੀ ਇਸ ਮੁੱਦੇ 'ਤੇ ਛੇਤੀ ਸੁਣਵਾਈ ਕਰ ਫ਼ੈਸਲਾ ਸੁਣਾਵੇ ਜਾਂ ਦੂਜਾ ਫ਼ਿਰ ਲੋਕ ਖ਼ੁਦ ਹੀ ਇਸ ਦੀ ਉਸਾਰੀ ਸ਼ੁਰੂ ਕਰ ਦੇਣ ਪਰ ਫਿਰ ਇਸ 'ਤੇ ਸਵਾਲ ਉੱਠਣੇ ਸ਼ੁਰੂ ਹੋ ਜਾਣਗੇ।"