ਸਿਰਸਾ: ਟਿੱਡੀਆਂ ਨੇ ਇੱਕ ਵਾਰ ਮੁੜ ਸਿਰਸਾ ਦੇ ਖੇੜੀ ਪਿੰਡ ਵਿੱਚ ਹਮਲਾ ਬੋਲਿਆ ਹੈ ਪਰ ਇਸ ਵਾਰ ਪ੍ਰਸ਼ਾਸਨ ਪਹਿਲਾਂ ਤੋਂ ਹੀ ਚੌਕਸ ਸੀ। ਦੇਰ ਰਾਤ ਟਿੱਡੀਆਂ ਵਿਰੁੱਧ ਮੁਹਿੰਮ ਚਲਾਈ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਟਿੱਡੀਆਂ ਦਾ ਖ਼ਾਤਮਾ ਕਰ ਦਿੱਤਾ ਗਿਆ।
ਪਿਛਲੇ ਦਿਨੀਂ ਸਿਰਸਾ ਦੇ ਕਈ ਪਿੰਡਾਂ ਵਿੱਚ ਟਿੱਡੀ ਦਲ ਨੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਹੀ ਜ਼ਿਲ੍ਹਾ ਪ੍ਰਸ਼ਾਸਨ ਟਿੱਡੀਆਂ ਨੂੰ ਲੈ ਕੇ ਚੌਕਸ ਹੈ। ਸ਼ੁੱਕਰਵਾਰ ਰਾਤ ਟਿੱਡੀਆਂ ਨੇ ਰਾਜਸਥਾਨ ਬਾਰਡਰ ਉੱਤੇ ਸਥਿਤ ਖੇੜੀ ਪਿੰਡ ਦੇ ਖੇਤਾਂ ਵਿੱਚ ਟਿੱਡੀ ਦਲ ਨੇ ਹਮਲਾ ਕੀਤਾ ਪਰ ਇਸ ਤੋਂ ਪਹਿਲਾਂ ਕਿ ਖੇਤਾਂ ਨੂੰ ਨੁਕਸਾਨ ਪਹੁੰਚਦਾ, ਪ੍ਰਸ਼ਾਸਨ ਨੇ ਕਿਸਾਨਾਂ ਨਾਲ ਮਿਲ ਕੇ ਟਿੱਡੀਆਂ ਦਾ ਸਫਾਇਆ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੀ 22 ਜੁਲਾਈ ਤੋਂ ਬਾਅਦ ਸਿਰਸਾ ਵਿੱਚ ਟਿੱਡੀ ਦਲ ਦੇ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਸੀ। ਅਲਰਟ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਡ੍ਰੋਨ ਨਾਲ ਟਿੱਡੀਆਂ ਉੱਤੇ ਨਿਗਰਾਨੀ ਅਤੇ ਰਸਾਇਣਾ ਦਾ ਛਿੜਕਾਅ ਕੀਤਾ ਜਾਵੇ।
ਉੱਥੇ ਹੀ ਪਿਛਲੇ ਦਿਨੀਂ ਹੋਏ ਟਿੱਡੀ ਦਲ ਦੇ ਹਮਲੇ ਵਿੱਚ ਟਿੱਡੀਆਂ ਨੇ ਸਿਰਸਾ ਦੇ ਕਿਸਾਨਾਂ ਦੀ ਲਗਭਗ 800 ਏਕੜ ਵਿੱਚ ਲੱਗੀ ਫ਼ਸਲ ਨੂੰ ਬਰਬਾਰ ਕਰ ਦਿੱਤਾ ਸੀ।
ਕਿਉਂ ਖ਼ਤਰਨਾਕ ਹੈ ਟਿੱਡੀ ਦਲ ?
- ਭਾਰਤ ਵਿੱਚ ਟਿੱਡੀਆਂ ਦੀਆਂ ਚਾਰ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ
- ਡੇਜ਼ਰਟ ਲੋਕਸਟ, ਮਾਈਗ੍ਰੇਟਰੀ ਲੋਕਸਟ, ਬੰਬੇ ਲੋਕਸਟ, ਟ੍ਰੀ ਲੋਕਸਟ ਟਿੱਡੀ ਝੁੰਡ ਵਿੱਚ ਰਹਿੰਦੀਆਂ ਹਨ ਅਤੇ ਇਕੱਠਿਆਂ ਉੱਡਦੀਆਂ ਹਨ।
- ਟਿੱਡੀ ਦਲ ਇਕੱਠਿਆਂ ਫ਼ਸਲਾਂ ਨੂੰ ਮੁਕਸਾਨ ਪਹੁੰਚਾਉਂਦਾ ਹੈ।
- ਟਿੱਡੀ ਦਲ ਇਕ ਮਲਟੀਵਲੈਂਟ ਕੀਟ ਹੈ।
- ਟਿੱਡੀ ਦਲ ਨਿੰਮ ਨੂੰ ਛੱਡ ਕੇ, ਸਾਰੀ ਬਨਸਪਤੀ ਆਪਣਾ ਭੋਜਨ ਬਣਾਉਂਦਾ ਹੈ।
- ਟਿੱਡੀ ਦਲ ਦਿਨ ਵੇਲੇ ਉੱਡਦਾ ਹੈ ਅਤੇ ਰਾਤ ਨੂੰ ਅਰਾਮ ਕਰਨ ਲਈ ਫਸਲਾਂ ਉੱਤੇ ਬੈਠਦਾ ਹੈ ਜਿਥੇ ਉਹ ਫਸਲਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ।