ETV Bharat / bharat

ਲੋਕ ਸਭਾ ਚੋਣਾਂ: ਦੂਜੇ ਗੇੜ ਦੀਆਂ ਚੋਣਾਂ ਅੱਜ, ਜਾਣੋਂ ਹਰ ਅਪਡੇਟ - channai

ਅੱਜ ਲੋਕ ਸਭਾ 2019 ਦੇ ਦੂਜੇ ਗੇੜ ਦੀਆਂ ਵੋਟਾਂ ਪਾਈਆਂ ਜਾ ਰਹੀਆਂ ਹਨ। ਦੂਜੇ ਗੇੜ ਵਿੱਚ 95 ਸੀਟਾਂ ਤੇ 15.8 ਕਰੋੜ ਵੋਟਰ 1635 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।

ਵੋਟ ਪਾਉਣ ਲਈ ਕਤਾਰਾਂ 'ਚ ਖੜ੍ਹੇ ਲੋਕ
author img

By

Published : Apr 18, 2019, 10:26 AM IST

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਚੋਣਾਂ ਅੱਜ ਜਾਰੀ ਹਨ। ਇਸ ਗੇੜ ਵਿੱਚ ਦੇਸ਼ ਦੀਆਂ 95 ਲੋਕ ਸਭਾ ਸੀਟਾਂ ਲਈ ਮਤਦਾਨ ਹੋਵੇਗਾ। ਇਸ ਤੋਂ ਪਹਿਲਾਂ ਅੱਜ 97 ਸੀਟਾਂ ਲਈ ਮਤਦਾਨ ਹੋਣਾ ਸੀ ਪਰ ਤਾਮਿਲਨਾਡੂ ਦੀ ਵੋਲੇਰ ਸੀਟ ਅਤੇ ਤ੍ਰਿਪੁਰਾ ਦੀ ਪੂਰਬੀ ਸੀਟ 'ਤੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵੀਟ ਕਰਕੇ ਦੇਸ਼ ਦੀ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

  • Dear Citizens of India,

    Phase 2 of the Lok Sabha polls start today. I am sure all those whose seats are polling today will strengthen our democracy by exercising their franchise.

    I hope more youngsters head to the polling booths and vote!

    — Chowkidar Narendra Modi (@narendramodi) April 18, 2019 " class="align-text-top noRightClick twitterSection" data=" ">

ਕਾਂਗਰਸ ਲੀਡਰ ਪੀ ਚਿਦੰਬਰਮ ਨੇ ਆਪਣੇ ਪਰਿਵਾਰ ਸਣੇ ਤਾਮਿਲਨਾਡੂ ਦੇ ਸ਼ਿਵਗੰਗਾ 'ਚ ਵੋਟ ਪਾ ਦਿੱਤੀ ਹੈ।

ਕਾਂਗਰਸ ਆਗੂ ਸੁਸ਼ੀਲ ਕੁਮਾਰ ਸ਼ਿੰਦੇ ਨੇ ਵੀ ਸੋਲਾਪੁਰ ਦੇ ਵੋਟਿੰਗ ਸੈਂਟਰ 'ਚ ਵੋਟ ਪਾਈ ਹੈ।

ਅਦਾਕਾਰ ਅਤੇ ਰਜਨੀਕਾਂਤ ਨੇ ਚੇਨੱਈ 'ਚ ਆਪਣੀ ਵੋਟ ਪਾ ਦਿੱਤੀ ਹੈ।

ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਬੈਂਗਲੁਰੂ 'ਚ ਪਾਈ ਵੋਟ।

ਅਦਾਕਾਰ ਅਤੇ 'ਮੱਕਲ ਨਿਧੀ ਮਾਇਅਮ' ਪਾਰਟੀ ਦੇ ਮੁਖੀ ਕਮਲ ਹਾਸਨ ਅਤੇ ਉਨ੍ਹਾਂ ਦੀ ਧੀ ਸ਼ਰੂਤੀ ਹਾਸਨ ਨੇ ਚੇਨੱਈ ਚ ਪਾਈ ਵੋਟ।

ਪੁਡੁਚੇਰੀ ਦੇ ਉਪ-ਰਾਜਪਾਲ ਕਿਰਨ ਬੇਦੀ ਨੇ ਪਾਈ ਵੋਟ।

ਪੁਡੁਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਦੇ ਪਾਈ ਵੋਟ।

ਮਨੀਪੁਰ ਦੀ ਰਾਜਪਾਲ ਨਜਮਾ ਹੇਪਤੁੱਲਾ ਨੇ ਵੀ ਪਾਈ ਵੋਟ।

ਲੋਕ ਸਭਾ ਦੀਆਂ 543 ਸੀਟਾਂ ਲਈ 7 ਗੇੜਾਂ ਵਿੱਚ ਮਤਦਾਨ ਹੋਣਾ ਹੈ। ਪਹਿਲੇ ਗੇੜ ਦੀਆਂ ਚੋਣਾਂ 11 ਅਪ੍ਰੈਲ ਨੂੰ ਹੋਈਆਂ ਸਨ ਜਿਸ ਵਿੱਚ 91 ਸੀਟਾਂ ਲਈ ਮਤਦਾਨ ਹੋਇਆ ਸੀ। 7 ਗੇੜਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਨਤੀਜ਼ੇ 23 ਮਈ ਨੂੰ ਐਲਾਨੇ ਜਾਣਗੇ।

ਦੂਜੇ ਗੇੜ ਦੀਆਂ ਚੋਣਾਂ ਵਿੱਚ ਤਾਮਿਲਨਾਡੂ ਦੀਆਂ 39 ਤੋਂ 38 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਤਾਮਿਲਨਾਡੂ ਦੀ ਵੇਲੌਰ ਸੀਟ ਤੇ ਵੱਡੀ ਗਿਣਤੀ ਵਿੱਚ ਰੁਪਇਆ ਬਰਾਮਦ ਹੋਣ ਕਾਰਨ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਬਿਹਾਰ ਦੀਆਂ 40 ਵਿੱਚੋਂ 5 ਸੀਟਾਂ, ਜੰਮੂ-ਕਸ਼ਮੀਰ ਦੀਆਂ 6 ਵਿੱਚੋਂ 2, ਉੱਤਰ ਪ੍ਰਦੇਸ਼ ਦੀਆਂ 80 ਵਿੱਚੋਂ 8 ਕਰਨਾਟਕਾਂ ਦੀਆਂ 28 ਵਿੱਚੋਂ 14, ਮਹਾਰਾਸ਼ਟਰ ਦੀਆਂ 48 ਵਿੱਚੋਂ 10 ਅਤੇ ਪੱਛਮੀ ਬੰਗਾਲ ਦੀਆਂ 42 ਸੀਟਾਂ ਵਿੱਚੋਂ 3 ਸੀਟਾਂ ਸਮੇਤ ਆਸਾਮ ਅਤੇ ਉਡੀਸ਼ਾ ਦੀਆਂ 5-5 ਸੀਟਾਂ ਤੇ ਵੋਟਾਂ ਪਾਈਆਂ ਜਾ ਰਹੀਆਂ ਹਨ।

Intro:Body:

Election Update

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.