ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਹਰਿਆਣਾ ਸਰਕਾਰ ਨੇ ਡਿਸਟਿਲਰੀਆਂ ਤੇ ਸ਼ਰਾਬ ਦੀਆਂ ਕੰਪਨੀਆਂ ਨੂੰ ਕੁਝ ਦਿਨਾਂ ਲਈ ਸੈਨੇਟਾਈਜ਼ਰ ਬਣਾ ਦੇਣ ਲਈ ਕਿਹਾ ਹੈ। ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਇਹ ਸੈਨੇਟਾਈਜ਼ਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਦਿੱਤਾ ਜਾਵੇਗਾ।
ਪਰ ਇਸ ਦੇ ਨਾਲ ਹੀ ਇੱਕ ਵਿਵਾਦ ਵੀ ਜੁੜ ਗਿਆ ਹੈ, ਦਰਅਸਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀਆਂ ਤਸਵੀਰਾਂ ਇਨ੍ਹਾਂ ਬੋਤਲਾਂ ਉੱਤੇ ਲਗਾਈਆ ਹੋਈਆਂ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਅਜਿਹੇ ਸਮੇਂ ਵਿੱਚ ਵੀ ਆਪਣਾ ਪ੍ਰਚਾਰ ਕਰ ਰਹੀ ਹੈ।
ਇਸ ਦੇ ਨਾਲ ਹੀ ਹਰਿਆਣਾ ਦੇ ਕਾਂਗਰਸ ਆਗੂ ਦੀਪੇਂਦਰ ਹੁੱਡਾ ਨੇ ਖੱਟਰ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ-ਜੇਜੇਪੀ ਨੂੰ ਲਗਦਾ ਹੈ ਕਿ ਦੇਸ਼ ਵਿੱਚ ਕੋਈ ਬਿਮਾਰੀ ਨਹੀਂ ਹੈ, ਉਨ੍ਹਾਂ ਦੀ ਚੋਣ ਰੈਲੀ ਚੱਲ ਰਹੀ ਹੈ। ਆਪਣੇ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਬਿਮਾਰੀ ਦੀ ਵਰਤੋਂ ਕਰਨਾ ਰਾਜਨੀਤੀ ਦਾ ਜ਼ਾਲਮ ਚਿਹਰਾ ਹੈ।
ਦੱਸਣਯੋਗ ਹੈ ਕਿ ਹਰਿਆਣਾ ਵਿੱਚ ਕੁੱਲ ਕੋਰੋਨਾ ਵਾਇਰਸ ਮਰੀਜ਼ਾ ਦੀ ਗਿਣਤੀ 29 ਹੈ। ਇਸ ਦੇ ਨਾਲ ਹੀ ਰਾਹਤ ਵਾਲੀ ਗ਼ੱਲ ਇਹ ਵੀ ਹੈ ਕਿ ਇਨ੍ਹਾਂ ਵਿੱਚੋਂ 10 ਮਰੀਜ਼ ਠੀਕ ਹੋ ਗਏ ਹਨ।