ਪਟਨਾ: ਗਿਰਿਡੀਹ ਦੇ ਇੱਕ ਛੋਟੇ ਜਿਹੇ ਪਿੰਡ ਦੀ ਛੋਟੀ ਜਿਹੀ ਚੰਪਾ ਆਪਣੀ ਖੁਸ਼ਬੂ ਵਿਸ਼ਵ ਪਧੱਰ 'ਤੇ ਵਿਖੇਰ ਰਹੀ ਹੈ। ਚੰਪਾ ਹੈ ਤਾਂ ਬਹੁਤ ਛੋਟੀ ਪਰ ਇਸ ਦੇ ਇਰਾਦੇ ਬਹੁਤ ਨੇਕ ਹਨ। ਇਹ ਛੋਟੀ ਜਿਹੀ ਬੱਚੀ ਆਪਣੇ ਇਲਾਕੇ 'ਚ ਆਪਣੇ ਵਰਗੀਆਂ ਬੱਚਿਆਂ ਨੂੰ ਬਾਲ ਮਜ਼ਦੂਰੀ ਦੀ ਕਾਲ ਕੋਠਰੀ ਤੋਂ ਬਾਹਰ ਕੱਢ ਕੇ ਗਿਆਨ ਦੇ ਸਾਗਰ 'ਚ ਲਿਆਉਂਣ ਦੀ ਕੋਸ਼ਿਸ਼ ਕਰ ਰਹੀ ਹੈ। ਚੰਪਾ ਇਸ ਗੀਤ ਦੇ ਜ਼ਰੀਏ ਆਪਣੇ ਅਤੇ ਦੂਜਿਆਂ ਦੇ ਪਿਤਾ ਤੋਂ ਬੱਚਿਆਂ ਦੀ ਜ਼ਿੰਦਗੀ ਨੂੰ ਸੰਵਾਰਨ ਦੀ ਗੁਹਾਰ ਲਗਾ ਰਹੀ ਹੈ।
ਚੰਪਾ ਚਾਹੁੰਦੀ ਹੈ ਕਿ ਇਲਾਕੇ ਦੀਆਂ ਬੱਚਿਆਂ ਵੀ ਮਜ਼ਦੂਰੀ ਛੱਡ ਸਕੂਲਾਂ 'ਚ ਪੜ੍ਹਨ ਤੇ ਆਪਣਾ ਭਵਿੱਖ ਖ਼ੁਦ ਤੈਅ ਕਰਨ। ਪਹਿਲੇ ਚੰਪਾ ਮਜ਼ਦੂਰੀ ਕਰਦੀ ਸੀ ਕੈਲਾਸ਼ ਸਤਿਆਰਥੀ ਫਾਉਡੇਸ਼ਨ ਦੀ ਮਦਦ ਨਾਲ ਉਸ ਨੂੰ ਇਸ ਦਲਦਲ ਤੋਂ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਉਹ ਇਸ ਖੇਤਰ 'ਚ ਬਾਲ ਮਜ਼ਦੂਰੀ ਤੇ ਬਾਲ ਵਿਆਹ ਵਰਗੀ ਪ੍ਰਥਾ ਨੂੰ ਦੂਰ ਕਰਨ ਲਈ ਕੰਮ ਕਰਨ ਲੱਗੀ।
ਪਹਿਲਾਂ ਤਾਂ ਉਸ ਦੇ ਪਿਤਾ ਬੋਲਦੇ ਸਨ ਕਿ ਇਹ ਸਭ ਨਾ ਕਰੋਂ ਇਸ ਨਾਲ ਤੇਰਾ ਕੋਈ ਫਾਇਦਾ ਨਹੀਂ ਹੋਵੇਗਾ। ਪਰ ਜਦੋਂ ਚੰਪਾ ਨੂੰ ਉਸ ਦੇ ਵੱਲੋਂ ਕਿਤੇ ਗਏ ਕੰਮ ਨੂੰ ਦੇਖਦੇ ਹੋਏ ਬ੍ਰਿਟਿਸ਼ ਸਰਕਾਰ ਨੇ ਡਾਇਨਾ ਅਵਾਰਡ ਨਾਲ ਸਨਮਾਨਤ ਕੀਤਾ ਤਾਂ ਉਸ ਦੇ ਪਿਤਾ ਵੀ ਬਹੁਤ ਖ਼ੁਸ਼ ਹੋਏ। ਜੋ ਪਹਿਲਾਂ ਇਸ ਤਰ੍ਹਾਂ ਦੇ ਕੰਮ ਨੂੰ ਕਰਨ ਤੋਂ ਮਨ੍ਹਾ ਕਰਦੇ ਸਨ, ਉਹ ਹੁਣ ਮਨ੍ਹਾਂ ਕਰਨ ਵਾਲਿਆਂ ਤੋਂ ਮਦਦ ਕਰਨ ਦੀ ਅਪੀਲ ਕਰਦੇ ਹਨ।
ਚੰਪਾ ਨਾ ਸਿਰਫ਼ ਬਾਲ ਮਜ਼ਦੂਰੀ ਕਰਨ ਵਾਲੀ ਬੱਚਿਆਂ ਨੂੰ ਸਹੀ ਰਸਤਾ ਦਿਖਾ ਰਹੀ ਹੈ ਬਲਕਿ ਇਲਾਕੇ 'ਚ ਬਾਲ ਵਿਆਹ ਹੋਣ ਤੋਂ ਵੀ ਰੋਕਦੀ ਹੈ। ਗ਼ਰੀਬੀ ਤੋਂ ਬਾਅਦ ਵੀ ਚੰਪਾ ਦੇ ਹੌਂਸਲਿਆਂ 'ਚ ਕੋਈ ਕਮੀ ਨਹੀਂ ਆਈ ਹੈ, ਚੰਪਾ ਕਹਿੰਦੀ ਹੈ ਕਿ ਬੱਚਿਆਂ ਦੀ ਜ਼ਿੰਦਗੀ 'ਚ ਹਰ ਵੇਲੇ ਖੁਸ਼ਹਾਲੀ ਰਹੇ ਇਸਦੇ ਲਈ ਸਾਰੀਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।