ਨਵੀਂ ਦਿੱਲੀ: ਭਜਨ ਸਮਰਾਟ ਅਤੇ ਜਗਰਾਤੇ ਵਿੱਚ ਮਾਤਾ ਰਾਣੀ ਦੇ ਭਜਨ ਗਾਉਣ ਵਾਲੇ ਮਸ਼ਹੂਰ ਕਲਾਕਾਰ ਨਰਿੰਦਰ ਚੰਚਲ ਦਾ ਸ਼ੁੱਕਰਵਾਰ ਦੁਪਹਿਰ 12.30 ਵਜੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਨਰਿੰਦਰ ਚੰਚਲ 80 ਸਾਲ ਦੇ ਸੀ। ਸ਼ਨਿਚਰਵਾਰ ਨੂੰ ਲੋਧੀ ਰੋਡ ਸ਼ਮਸ਼ਾਨਘਾਟ 'ਚ ਦੁਪਹਿਰ 12.30 ਵਜੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ।
ਦੇਹ ਯਾਤਰਾ ਵਿੱਚ ਸ਼ਾਮਲ ਹੋਏ ਕਈ ਸੂਬਿਆਂ ਦੇ ਭਗਤ
ਸਵੇਰੇ ਭਜਨ ਸਮਰਾਟ ਨਰਿੰਦਰ ਚੰਚਲ ਦੀ ਦੇਹ ਨੂੰ ਅਪੋਲੋ ਹਸਪਤਾਲ ਤੋਂ ਕਰੀਬ 9 ਵਜੇ ਉਨ੍ਹਾਂ ਦੇ ਘਰ ਸਰਵ ਪ੍ਰੀਆ ਵਿਹਾਰ ਲਿਆਂਦਾ ਗਿਆ। ਸਵੇਰੇ 11 ਵਜੇ ਉਨ੍ਹਾਂ ਦੀ ਦੇਹ ਯਾਤਰਾ ਲੋਧੀ ਰੋਡ ਸ਼ਮਸਾਨਘਾਟ ਤੋਂ ਕੱਢੀ ਗਈ। ਇਸ ਵਿੱਚ ਵੱਖ-ਵੱਖ ਸੂਬਿਆਂ ਤੋਂ ਆਏ ਭਗਤ ਸ਼ਾਮਲ ਹੋਏ। ਭਗਤਾਂ ਨੇ ਚੰਚਲ ਦੀ ਅੰਤਮ ਯਾਤਰਾ 'ਤੇ ਜੈ ਮਾਤਾ ਦੇ ਨਾਅਰੇ ਲਗਾਏ। ਭਗਤ ਨੇ ਕਿਹਾ ਕਿ ਨਰਿੰਦਰ ਚੰਚਲ ਦੁਨੀਆ ਨੂੰ ਅਲਵਿਦਾ ਕਰਦੇ ਹੋਏ ਅਮਰ ਹੋ ਗਏ।
ਦੇਸ਼ ਦੀ ਵੱਡੀ ਹਸਤੀਆਂ ਨੇ ਕੀਤਾ ਟਵੀਟ
ਨਰਿੰਦਰ ਚੰਚਲ ਦੇ ਦੇਹਾਂਤ ਦੀ ਸੂਚਨਾ ਮਿਲਣ 'ਤੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਮੋਦੀ ਮੋਦੀ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਮੇਤ ਤਮਾਮ ਵੱਡੀ ਹਸਤੀਆਂ ਨੇ ਵੀ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ।