ETV Bharat / bharat

ਜੀਐੱਸਟੀ ਬਿੱਲ ਘੁਟਾਲਾ: ਮਾਸਟਰਮਾਈਂਡ ਸਮੇਤ 36 ਲੋਕ ਗ੍ਰਿਫ਼ਤਾਰ

ਜੀਐੱਸਟੀ ਦੀ ਜਾਂਚ ਇਕਾਈ ਡੀਜੀਜੀਆਈ ਨੇ ਜਾਅਲੀ ਇਨਵੁਆਈਸ (ਬਿੱਲ) ਧੋਖਾਧੜੀ ਮਾਮਲੇ ’ਚ ਇੱਕ ਔਰਤ ਅਤੇ ਇੱਕ ਚਾਰਟਡ ਅਕਾਊਟੈਂਟ (ਸੀਏ) ਸਹਿਤ ਛੇ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਤਸਵੀਰ
ਤਸਵੀਰ
author img

By

Published : Nov 20, 2020, 3:21 PM IST

ਨਵੀਂ ਦਿੱਲੀ: ਫਰਜ਼ੀ ਜੀਐੱਸਟੀ ਬਿੱਲ ਧੋਖਾਧੜੀ ਦੇ ਖ਼ਿਲਾਫ਼ ਦੇਸ਼ ਵਿਆਪੀ ਅਭਿਆਨ ਤਹਿਤ ਜੀਐੱਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ( ਡੀਜੀਜੀਆਈ) ਨੇ ਕੁੱਲ 36 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚ ਤਿੰਨ ਚਾਰਟਡ ਅਕਾਊਟੈਂਟ ਵੀ ਸ਼ਾਮਲ ਹੈ। ਡੀਜੀਜੀਆਈ ਨੇ ਹੁਣ ਤੱਕ 1,736 ਇਕਾਈਆਂ ਖ਼ਿਲਾਫ਼ 519 ਮਾਮਲੇ ਦਰਜ ਕੀਤੇ ਹਨ।

ਸੂਤਰਾਂ ਮੁਤਾਬਕ ਪਿੱਛਲੇ ਸੱਤ ਦਿਨਾਂ ਦੌਰਾਨ ਇਸ ਅਭਿਆਨ ਤਹਿਤ ਪਹਿਲੀ ਵਾਰ ਜਾਅਲੀ ਆਟੀਸੀ ਮਾਮਲਿਆਂ ’ਚ ਚੇਨੱਈ ਦੀ ਮਹਿਲਾ ਸਰਗਨਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਦੋ ਗ੍ਰਿਫ਼ਤਾਰੀਆਂ ਐੱਨਸੀਆਰ (NCR),ਇੱਕ ਦਿੱਲੀ ’ਚ ਅਤੇ ਇੱਕ ਮੇਰਠ ਏਰੀਆ ਦੇ ਡੀਜੀਜੀਆਈ ਦੁਆਰਾ ਕੀਤੀਆਂ ਗਈਆਂ ਹਨ। ਜਦਕਿ ਦੋ ਗ੍ਰਿਫ਼ਤਾਰੀਆਂ ਹੈਦਰਾਬਾਦ ਏਰੀਆ ਦੀ ਇਕਾਈ ਨੇ ਕੀਤੀ ਹੈ। ਇਨ੍ਹਾਂ ’ਚ ਇੱਕ ਸੀਏ (CA) ਵੀ ਸ਼ਾਮਲ ਹੈ। ਅਹਿਮਦਾਬਾਦ ਤੋਂ ਵੀ ਇੱਕ ਗ੍ਰਿਫ਼ਤਾਰੀ ਹੋਈ ਹੈ।

ਸੂਤਰਾਂ ਨੇ ਦੱਸਿਆ ਕਿ 19 ਸ਼ਹਿਰਾਂ... ਚੇਨੱਈ, ਅਹਿਮਦਾਬਾਦ, ਨਾਗਪੁਰ, ਵਿਸ਼ਾਖਾਪਟਨਮ, ਸਿਲੀਗੁੜੀ, ਪਟਨਾ, ਭੋਪਾਲ, ਸੂਰਤ, ਹੈਦਰਾਬਾਦ, ਨਾਗਪੁਰ, ਰਾਏਪੁਰ, ਭੁਵਨੇਸ਼ਵਰ, ਜੈਪੁਰ, ਗਾਜ਼ੀਆਬਾਦ, ਲੁਧਿਆਣਾ, ਦਿੱਲੀ, ਬੰਗਲੁਰੂ, ਮੁੰਬਈ ਅਤੇ ਕੋਲਕਾਤਾ ਵਿੱਚ ਸਰਵੇਖਣ ਅਤੇ ਛਾਪੇ ਮਾਰੇ ਗਏ।

ਚੇਨਈ ਦੀ ਮਹਿਲਾ ਮਾਸਟਰਮਾਈਂਡ ਗ੍ਰਿਫ਼ਤਾਰ

ਅਧਿਕਾਰੀਆਂ ਅਨੁਸਾਰ ਚੇਨੱਈ ਦੀ ਸਗੀਲਾ ਐਮ ਸਾਤ ਇਨ੍ਹਾਂ ਜਾਅਲੀ ਸੰਸਥਾਵਾਂ ਨੂੰ ਹੈਂਡਲ ਕਰ ਰਹੀ ਸੀ। ਉਹ ਆਪਣੇ ਪਰਿਵਾਰਕ ਮੈਂਬਰਾਂ (ਹਾਲ ਹੀ ਵਿੱਚ ਮ੍ਰਿਤਕ ਸੱਸ ਸਮੇਤ), ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਮ ਤੇ ਇਹ ਕੰਪਨੀਆਂ ਚਲਾ ਰਹੀ ਸੀ।

ਸਗੀਲਾ ਐੱਮ ਦੀ ਕੰਪਨੀ ਐੱਮਐੱਸ ਟ੍ਰੈਡਜ਼ ਅਤੇ ਹੋਰਨਾਂ ਦੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਚੇਨੱਈ ’ਚ ਮਹਿਲਾ ਦੇ ਅੱਠ ਕੈਂਪਸ ’ਚ ਤਲਾਸ਼ੀ ਅਭਿਆਨ ਦੌਰਾਨ, ਟੈਕਸ ਅਧਿਕਾਰੀਆਂ ਨੇ ਦੇਖਿਆ ਕਿ ਉਸਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਇਸ ਮਾਮੂਲੀ ਜਿਹੀ ਮਾਸਿਕ ਰਾਸ਼ੀ ਦੇ ਭੁਗਤਾਨ ਬਦਲੇ ਪਹਿਚਾਣ ਦਸਤਾਵੇਜ਼ਾਂ ਦੀ ਖਰੀਦ-ਫਰੋਕਤ ਕੀਤੀ ਸੀ।

ਉੱਥੇ ਹੀ ਉੱਤਰ ’ਚ DGGI ਦੀ ਮੇਰਠ ਜ਼ੋਨਲ ਇਕਾਈ ਦੇ ਅਧਿਕਾਰੀਆਂ ਨੇ ਦਮਨ ਠੁਕਰਾਲ ਨੂੰ ਗ੍ਰਿਫ਼ਤਾਰ ਕੀਤਾ। ਠੁਕਰਾਲ ਨੇ ਆਪਣੇ ਕਰਮਚਾਰੀਆਂ ਦੇ ਨਾਮ ’ਤੇ ਤਿੰਨ ਜਾਅਲੀ ਕੰਪਨੀਆਂ ਨਾਗਪਾਲ ਬ੍ਰਦਜ਼, ਕੁਮਾਰ ਐਂਡ ਸੰਨਜ਼ ਅਤੇ ਨੰਦੀ ਸੇਲਜ਼ ਚਲਾ ਰਿਹਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਦਾ ਇਸਤੇਮਾਲ ਫਰਜ਼ੀ ਜੀਐੱਸਟੀ ਚਲਾਨ ਦੇ ਆਧਾਰ ’ਤੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ’ਤੇ ਪਾਸ ਕਰਨ ਲਈ ਕੀਤਾ ਗਿਆ ਸੀ। ਇਹ ਜੀਐੱਸਟੀ ਚਲਾਨ ਵੱਖ-ਵੱਖ ਸਮਾਨ ’ਤੇ ਜਾਰੀ ਕੀਤੇ ਗਏ ਸਨ। ਜਿਵੇਂ ਕਿ ਲੋਹੇ ਦੀ ਚਾਦਰ, ਐੱਮਐੱਸ ਇਨਗਾਟ, ਐੱਮਐੱਸ ਚੈਨੱਲ, ਪੀਵੀਸੀ ਕਣਿਕਾਵਾਂ, ਕਾਗਜ਼, ਇਲੈਕਟ੍ਰਾਨਿਕ ਆਇਟਮ (ਦੀਪਕ ਅਤੇ ਪ੍ਰਕਾਸ਼ ਫਿਟਿੰਗ), ਲੋਹਾ ਅਤੇ ਐਲੂਮੀਨੀਅਮ ਸਕ੍ਰੈਪ ਆਦਿ।

ਇੱਕ ਅਧਿਕਾਰੀ ਨੇ ਦੱਸਿਆ, 'ਆਈਟੀਸੀ ਨੂੰ ਮਾਸਟਰਮਾਈਂਡ ਅਤੇ ਉਸਦੇ ਭਰਾ ਦੇ ਨਾਮ ’ਤੇ ਰਜਿਸਟਰਡ ਚਾਰ ਹੋਰ ਕੰਪਨੀਆਂ ਦੁਆਰਾ ਵਰਤਿਆ ਜਾਂਦਾ ਸੀ।

ਸੀਏ, ਜੀਐੱਮ ਫਾਇਨਾਂਸ (ਵਿੱਤ) ਤੇਲੰਗਾਨਾ ’ਚ ਗ੍ਰਿਫ਼ਤਾਰ

ਤੇਲੰਗਾਨਾ: ਹੈਦਰਾਬਾਦ ਵਿੱਚ, DGGI ਦੀ ਜ਼ੋਨਲ ਇਕਾਈ ਨੇ ਕਿੰਤਾ ਗਲੋਬਲ ਲਿਮਿਟਡ ਦੇ ਖ਼ਿਲਾਫ਼ ਇੱਕ ਫਰਜ਼ੀ ਚਲਾਨ ਦੀ ਸਹਾਇਤਾ ਨਾਲ ਧੋਖਾਧੜੀ ਇਕਰਾਰਨਾਮੇ ਦੀ ਤਰਜ਼ ’ਤੇ ITC ਦਾ ਲਾਭ ਉਠਾਉਣ ਲਈ ਮਾਮਲਾ ਦਰਜ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਕੰਪਨੀ ਦੇ ਲੋਕਾਂ, ਵੈਂਕਟੇਸ਼ਰਲੂ, ਜੀਐੱਮ (ਵਿੱਤ ਅਤੇ ਅਕਾਊਂਟ) ਅਤੇ ਬੀ ਸ੍ਰੀਨਿਵਾਸ ਰਾਓ ਨੂੰ ਗ੍ਰਿਫ਼ਤਾਰ ਕੀਤਾ ਜੋ ਇੱਕ ਚਾਰਟਡ ਅਕਾਊਟੈਂਟ ਹੈ।

ਉੱਥੇ ਹੀ ਦਿੱਲੀ ’ਚ ਸੀਜੀਐੱਸਟੀ ਦਿੱਲੀ ਜ਼ੋਨ ਦੇ ਅਧਿਕਾਰੀਆਂ ਨੇ ਚੱਲ ਰਹੀ ਜਾਂਚ ਵਿੱਚ ਨਕਲੀ ਜੀਐੱਸਟੀ ਚਲਾਨ ਦੇ ਇੱਕ ਹੋਰ ਲਾਭਪਾਤਰੀ ਦਾ ਪਤਾ ਲਗਾਇਆ, ਜਿਸ ਵਿੱਚ 46 ਜਾਅਲੀ ਕੰਪਨੀਆਂ ਸ਼ਾਮਲ ਸਨ, ਜੋ ਲਗਭਗ 194 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ ਨੂੰ ਫਰਜ਼ੀ ਤਰੀਕੇ ਨਾਲ ਪਾਸ ਕਰ ਰਹੇ ਸਨ।

ਇਸ ਮਾਮਲੇ ’ਚ ਅਧਿਕਾਰੀਆਂ ਨੇ ਪਹਿਲਾਂ ਤੋਂ ਹੀ ਦੋ ਲਾਭਪਾਤਰੀ ਕੰਪਨੀਆਂ ਦੇ ਸੰਚਾਲਕਾਂ ਅਤੇ ਮਾਲਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਅੱਗੇ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਹਾਰਡਵੇਅਰ ਮਾਲ ਦੇ ਇੱਕ ਵਪਾਰੀ, ਰਾਘਵ ਅਗਰਵਾਲ, ਜੋ ਕਿ ਡ੍ਰੀਮਜ਼ ਇੰਟਰਨੈਸ਼ਨਲ ਦੇ ਮਾਲਕ ਹਨ, ਨੇ ਵੀ ਇਨ੍ਹਾਂ ਕੰਪਨੀਆਂ ਤੋਂ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਉਠਾਇਆ। ਉੱਥੇ ਹੀ ਮਾਮਲੇ ’ਚ ਡ੍ਰੀਮਜ਼ ਇੰਟਰਨੈਸ਼ਨਲ ਦੇ ਖ਼ਿਲਾਫ਼ ਵੀ ਮਾਮਲ ਦਰਜ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.