ਵਾਰਾਣਸੀ: ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਬਾਜ਼ਾਰਾਂ ਵਿੱਚ ਲੱਡੂ ਗੋਪਾਲ ਦੇ ਅਨੋਖੇ ਰੂਪ ਵੇਖਣ ਨੂੰ ਮਿਲ ਰਹੇ ਹਨ। ਇੱਥੇ ਲੱਡੂ ਗੋਪਾਲ ਨੂੰ ਹੈਲਮਟ ਪਵਾਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਮਥੁਰਾ ਹੋਵੇ ਜਾਂ ਕਾਸ਼ੀ ਹਰ ਜਗ੍ਹਾ ਬਾਜ਼ਾਰ ਵਿੱਚ ਸ਼੍ਰੀ ਕ੍ਰਿਸ਼ਣ ਜਨਮ ਅਸ਼ਟਮੀ ਲਈ ਸੱਜਿਆ ਹੋਇਆ ਹੈ। ਕਾਸ਼ੀ ਦੇ ਬਾਜ਼ਾਰਾਂ ਵਿੱਚ ਲੱਡੂ ਗੋਪਾਲ ਦਾ ਇੱਕ ਵੱਖਰਾ ਰੂਪ ਦੇਖਣ ਨੂੰ ਮਿਲ ਰਿਹਾ ਹੈ।
ਲੱਡੂ ਗੋਪਾਲ ਦਾ ਵੱਖਰਾ ਰੂਪ
- ਸਿਰ ਉੱਤੇ ਹੈਲਮਟ ਅਤੇ ਟੀ-ਸ਼ਰਟ ਦੇ ਨਾਲ ਪੈਂਟ ਪਾਏ ਹੋਏ ਨੰਦਲਾਲ ਦਾ ਇਹ ਰੂਪ ਸਭ ਤੋਂ ਅਲੱਗ ਹੈ।
- ਹੈਟ ਪਾ ਕੇ ਬ੍ਰਿਟਿਸ਼ ਲੁੱਕ ਵਿੱਚ ਵੀ ਨਟਖੱਟ ਬਾਲ ਗੋਪਾਲ ਨਜ਼ਰ ਆ ਰਹੇ ਹਨ।
- ਬਾਲ ਗੋਪਾਲ ਦਾ ਇਹ ਰੂਪ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਬਣਾਇਆ ਗਿਆ ਹੈ।
ਦੁਕਾਨਦਾਰ ਦਾ ਕਹਿਣਾ ਹੈ ਕਿ ਹਰ ਸਾਲ ਕੁੱਝ ਵੱਖਰੇ ਅੰਦਾਜ਼ ਵਿੱਚ ਗੋਪਾਲ ਜੀ ਨਜ਼ਰ ਆਉਂਦੇ ਹਨ। ਪਿਛਲੀ ਵਾਰ ਸਰਜੀਕਲ ਸਟ੍ਰਾਈਕ ਦਾ ਸਮਾਂ ਸੀ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਆਰਮੀ ਲੁੱਕ ਵਿੱਚ ਵੀ ਨਜ਼ਰ ਆਏ ਸਨ।
ਵੀਡੀਓ ਵੇਖਣ ਲਈ ਕਲਿੱਕ ਕਰੋ
ਲੱਡੂ ਗੋਪਾਲ ਲਈ ਖਿਡੌਣਿਆਂ ਦੀ ਖਰੀਦਦਾਰੀ
ਸ਼ਰਧਾਲੂ ਬਾਲ ਗੋਪਾਲ ਲਈ ਸਜਾਵਟੀ ਸਮਾਨ ਅਤੇ ਖਿਡੌਣੇ ਵੀ ਖਰੀਦ ਕੇ ਲੈ ਜਾ ਰਹੇ ਹਨ। ਇਸ ਤੋਂ ਇਲਾਵਾ ਲੱਡੂ ਗੋਪਾਲ ਲਈ ਕੱਪੜੇ, ਬੈੱਡ, ਮੱਛਰਦਾਨੀ ਆਦਿ ਵੀ ਲੋਕ ਖਰੀਦ ਕੇ ਲੈ ਕੇ ਜਾ ਰਹੇ ਹਨ। ਭਗਵਾਨ ਨੂੰ ਗਰਮੀ ਨਾ ਲੱਗੇ, ਇਸ ਲਈ ਪੱਖੇ ਅਤੇ ਲਾਈਟ ਦਾ ਪ੍ਰਬੰਧ ਵੀ ਹੈ।