ETV Bharat / bharat

ਚੀਨ ਨੇ ਫ਼ੌਜ ਪੱਧਰ 'ਤੇ ਬਣੀ ਸਹਿਮਤੀ ਦਾ ਪਾਲਣ ਨਹੀਂ ਕੀਤਾ: ਭਾਰਤ

ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫ਼ੌਜੀਆਂ ਦੇ ਵਿਚਕਾਰ ਹਿੰਸਕ ਝੜਪ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਸਰਹੱਦ ਉੱਤੇ ਯੁੱਧ ਦੀ ਸਥਿਤੀ ਪੈਦਾ ਹੋ ਗਈ ਹੈ। ਭਾਰਤ ਨੇ ਚੀਨ ਉੱਤੇ ਗਲਵਾਨ ਘਾਟੀ ਵਿੱਚ ਸਥਿਤੀ ਨੂੰ ਇੱਕ ਪਾਸੜ ਬਦਲਣ ਦੀ ਕੋਸ਼ਿਸ਼ ਕਰਨ ਅਤੇ ਫ਼ੌਜੀ ਪੱਧਰ ਉੱਤੇ ਬਣੀ ਸਹਿਮਤੀ ਦਾ ਪਾਲਣ ਨਾ ਕਰਨ ਕਰਨ ਦੇ ਦੋਸ਼ ਲਾਏ ਹਨ। ਪੜ੍ਹੋ ਪੂਰੀ ਖ਼ਬਰ....

ਚੀਨ ਨੇ ਫ਼ੌਜ ਪੱਧਰ 'ਤੇ ਬਣੀ ਸਹਿਮਤੀ ਦਾ ਪਾਲਣ ਨਹੀਂ ਕੀਤਾ: ਭਾਰਤ
ਚੀਨ ਨੇ ਫ਼ੌਜ ਪੱਧਰ 'ਤੇ ਬਣੀ ਸਹਿਮਤੀ ਦਾ ਪਾਲਣ ਨਹੀਂ ਕੀਤਾ: ਭਾਰਤ
author img

By

Published : Jun 18, 2020, 5:39 PM IST

ਨਵੀਂ ਦਿੱਲੀ: ਲੱਦਾਖ ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਕਾਰ ਹਿੰਸਕ ਝੜਪ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿਚਕਾਰ ਸਰਹੱਦ ਉੱਤੇ ਸੰਘਰਸ਼ ਦੀ ਸਥਿਤੀ ਪੈਦਾ ਹੋ ਗਈ ਹੈ। ਭਾਰਤ ਨੇ ਚੀਨ ਉੱਤੇ ਗਲਵਾਨ ਘਾਟੀ ਵਿੱਚ ਸਥਿਤੀ ਨੂੰ ਇੱਕ ਪਾਸੜ ਬਦਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਹਨ, ਜਿਸ ਦੇ ਕਾਰਨ ਦੋਵੇਂ ਦੇਸ਼ਾਂ ਦੇ ਫ਼ੌਜੀਆਂ ਦੇ ਵਿਚਕਾਰ ਝੜਪ ਹੋਈ।

ਵਿਦੇਸ਼ ਮੰਤਰਾਲੇ ਵੱਲੋਂ ਮੰਗਲਵਾਰ ਦੇਰ ਸ਼ਾਮ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੋਮਵਾਰ ਦੀ ਰਾਤ ਨੂੰ ਹੋਈ ਹਿੰਸਕ ਝੜਪ ਵਿੱਚ ਦੋਵੇਂ ਦੇਸ਼ਾਂ ਦੇ ਫ਼ੌਜੀ ਜ਼ਖ਼ਮੀ ਹੋਏ ਹਨ।

ਭਾਰਤ-ਚੀਨ ਸਰਹੱਦ ਉੱਤੇ 1975 ਤੋਂ ਬਾਅਦ ਪਹਿਲੀ ਵਾਰ ਹੋਈ ਹਿੰਸਾ ਵਿੱਚ ਸਾਡੇ ਫ਼ੌਜੀ ਸ਼ਹੀਦ ਹੋਏ ਹਨ। ਦੋਵੇਂ ਫ਼ੌਜਾਂ ਦੇ ਵਿਚਕਾਰ ਕਈ ਹਫ਼ਤਿਆਂ ਤੋਂ ਤਣਾਅ ਜਾਰੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤ ਅਤੇ ਚੀਨ, ਫ਼ੌਜ ਅਤੇ ਡਿਪਲੋਮੈਟ ਪੱਧਰ ਉੱਤੇ ਪੂਰਬੀ ਲੱਦਾਖ ਵਿੱਚ ਸੀਮਾ ਉੱਤੇ ਸਥਿਤੀ ਨੂੰ ਸਮਾਨ ਕਰਨ ਉੱਤੇ ਚਰਚਾ ਕਰ ਰਹੇ ਸਨ। ਦੋਵੇਂ ਦੇਸ਼ਾਂ ਦੇ ਸੀਨੀਅਰ ਕਮਾਂਡਰਾਂ ਨੇ 6 ਜੂਨ 2020 ਨੂੰ ਇੱਕ ਮਹੱਤਰਵਪੂਰਨ ਬੈਠਕ ਕੀਤੀ ਅਤੇ ਤਣਾਅ ਨੂੰ ਘੱਟ ਕਰਨ ਦੇ ਲਈ ਸਹਿਮਤੀ ਪ੍ਰਗਟਾਈ ਸੀ। ਇਸ ਤੋਂ ਬਾਅਦ ਜ਼ਮੀਨੀ ਪੱਧਰ ਉੱਤੇ ਕਮਾਂਡਰਾਂ ਨੇ ਉੱਚ ਪੱਧਰ ਉੱਤੇ ਬਣੀ ਸਹਿਮਤੀ ਨੂੰ ਲਾਗੂ ਕਰਨ ਦੇ ਲਈ ਕਈ ਬੈਠਕਾਂ ਕੀਤੀਆਂ।

ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਸੌਖਿਆਂ ਹੀ ਸਭ ਕੁੱਝ ਆਮ ਹੋ ਜਾਵੇਗਾ, ਚੀਨੀ ਫ਼ੌਜ ਸਰਬਸੰਮਤੀ ਨਾਲ ਗਲਵਾਨ ਘਾਟੀ ਵਿੱਚ ਅਸਲ ਕੰਟਰੋਲ ਰੇਖਾ ਦਾ ਸਨਮਾਨ ਕਰਦੇ ਹੋਏ ਪਿੱਛੇ ਹੱਟ ਗਈ ਸੀ। 15 ਜੂਨ, 2020 ਦੀ ਦੇਰ ਸ਼ਾਮ ਅਤੇ ਰਾਤ ਵਿੱਚ ਚੀਨ ਵੱਲੋਂ ਇੱਕ-ਤਰਫ਼ਾ ਉੱਥੋਂ ਦੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਦੇ ਫ਼ਲਸਰੂਪ ਫ਼ੌਜੀਆਂ ਵਿਚਕਾਰ ਹਿੰਸਕ ਝੜਪ ਹੋਈ। ਦੋਵੇਂ ਪੱਖਾਂ ਨੂੰ ਜਾਨੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਚਿਆ ਜਾ ਸਕਦਾ ਸੀ, ਜੇ ਚੀਨੀ ਪੱਖ ਨੇ ਗੰਭੀਰਤਾ ਨਾਲ ਸਮਝੌਤੇ ਦਾ ਪਾਲਣ ਕੀਤਾ ਹੁੰਦਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸੀਮਾ ਪ੍ਰਬੰਧਨ ਉੱਤੇ ਜ਼ਿੰਮੇਦਾਰਾਨਾ ਦ੍ਰਿਸ਼ਟੀਕੋਣ ਜ਼ਾਹਿਰ ਕਰਦੇ ਹੋਏ ਭਾਰਤ ਦਾ ਸਪੱਸ਼ਟ ਤੌਰ ਉੱਤੇ ਮੰਨਣਾ ਹੈ ਕਿ ਸਾਡੀਆਂ ਸਾਰੀਆਂ ਗਤੀਵਿਧੀਆਂ ਹਮੇਸ਼ਾ ਐੱਲਏਸੀ ਦੇ ਭਾਰਤੀ ਹਿੱਸਿਆਂ ਦੇ ਵੱਲ ਹੋਈਆਂ ਹਨ। ਅਸੀਂ ਚੀਨ ਤੋਂ ਵੀ ਅਜਿਹੀ ਹੀ ਉਮੀਦ ਕਰਦੇ ਹਾਂ।

ਉੱਥੇ ਚੀਨ ਦੀ ਸਰਕਾਰੀ ਮੀਡਿਆ ਨੇ ਚੀਨੀ ਫ਼ੌਜ ਦੇ ਹਵਾਲੇ ਤੋਂ ਦਾਅਵਾ ਕੀਤਾ ਕਿ ਗਲਵਾਨ ਘਾਟੀ ਉੱਤੇ ਉਸ ਦੀ ਹਮੇਸ਼ਾ ਪ੍ਰਭੂਸੱਤਾ ਰਹੀ ਹੈ ਅਤੇ ਦੋਸ਼ ਲਾਏ ਹਨ ਕਿ ਭਾਰਤੀ ਫ਼ੌਜੀਆਂ ਨੇ ਜਾਣ-ਬੁੱਝ ਕੇ ਉਕਸਾਉਣ ਵਾਲੇ ਹਮਲੇ ਕੀਤੇ, ਜਿਸ ਕਾਰਨ ਗੰਭੀਰ ਸੰਘਰਸ਼ ਹੋਇਆ ਅਤੇ ਫ਼ੌਜੀ ਜਾਨੀ ਨੁਕਸਾਨ ਹੋਇਆ।

ਗਲਵਾਨ ਘਾਟੀ ਵਿੱਚ ਹੋਈਆਂ ਹਿੰਸਕ ਝੜਪਾਂ ਵਿੱਚ ਭਾਰਤੀ ਜਾਨੀ ਨੁਕਸਾਨ ਦੀ ਗਿਣਤੀ ਵਧਣ ਦੇ ਡਰ ਵਿਚਕਾਰ ਨਵੀਂ ਦਿੱਲੀ ਨੇ ਆਪਾਤਕਾਲੀਨ ਬੈਠਕਾਂ ਕੀਤੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਦੁਪਹਿਰ ਲਗਭਗ 75 ਮਿੰਟ ਤੱਕ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਸੀਡੀਐੱਸ ਬਿਪਨ ਰਾਵਤ ਅਤੇ ਤਿੰਨੋਂ ਫ਼ੌਜਾਂ ਦੇ ਮੁਖੀਆਂ ਨਾਲ ਇੱਕ ਬੈਠਕ ਕੀਤੀ। ਸ਼ਾਮ ਨੂੰ ਵੀ ਰਾਜਨਾਥ ਸਿੰਘ, ਬਿਪਨ ਰਾਵਤ, ਐੱਸ. ਜੈਸ਼ੰਕਰ ਅਤੇ ਫ਼ੌਜ ਮੁਖੀ ਨਰਵਾਨੇ ਦੇ ਵਿਚਕਾਰ ਬੈਠਕ ਹੋਈ ਸੀ।

ਭਾਰਤੀ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਸੀਮਾ ਉੱਤੇ ਸ਼ਾਂਤੀ ਬਰਕਰਾਰ ਰੱਖਣ ਅਤੇ ਗੱਲਬਾਤ ਦੇ ਮਾਧਿਅਮ ਨਾਲ ਮੱਤਭੇਦਾਂ ਦੇ ਹੱਲ ਦੀ ਜ਼ਰੂਰਤ ਦੇ ਬਾਰੇ ਵਿੱਚ ਦ੍ਰਿੜਤਾ ਤੋਂ ਜਾਣੂ ਹਾਂ। ਨਾਲ ਹੀ, ਅਸੀਂ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਨਿਸ਼ਚਿਤ ਕਰਨ ਦੇ ਲਈ ਵੀ ਦ੍ਰਿੜਤਾ ਅਤੇ ਵਚਨਬੱਧ ਹੈ।

ਤਣਾਅ ਦੇ ਵਿਚਕਾਰ ਉਮੀਦ ਕੀਤੀ ਜਾ ਰਹੀ ਹੈ ਕਿ ਪੀਐੱਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚਕਾਰ ਉੱਚ ਪੱਧਰ ਉੱਤੇ ਗੱਲੀ ਸੰਵਾਦ ਜਾਂ ਫ਼ੋਨ ਉੱਤੇ ਗੱਲਬਾਤ ਨਾਲ ਤਣਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। ਦੱਸ ਦਈਏ ਕਿ ਡੋਕਲਾਮ ਨੂੰ ਲੈ ਕੇ 73 ਦਿਨਾਂ ਤੱਕ ਵਿਰੋਧ ਚੱਲਣ ਤੋਂ ਬਾਅਦ ਮੋਦੀ ਅਤੇ ਸ਼ੀ ਨੇ ਬੈਠਕਾਂ ਸ਼ੁਰੂ ਕੀਤੀਆਂ ਸਨ, ਜੋ ਵੁਹਾਨ ਵਿੱਚ ਅਤੇ ਬਾਅਦ ਵਿੱਚ ਮਮੱਲਾਪੁਰਮ (ਤਾਮਿਲਨਾਡੂ) ਵਿੱਚ ਕੀਤੀ ਗਈ ਸੀ।

ਸਮਿਤਾ ਸ਼ਰਮਾ, ਸੀਨੀਅਰ ਪੱਤਰਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.