ਹਰਿਦੁਆਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸਾਰੇ ਦੇਸ਼ ਵਿੱਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਿਥੇ ਜਨਮ ਅਸ਼ਟਮੀ ਮੌਕੇ ਪੂਰੇ ਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਤਿਆਰੀਆਂ ਜਾਰੀ ਹਨ, ਉਥੇ ਹੀ ਉਤਰਾਖੰਡ ਦੀ ਧਰਮਨਗਰੀ ਮੰਨੇ ਜਾਣ ਵਾਲੇ ਹਰਿਦੁਆਰ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਗਹਿਰਾ ਸਬੰਧ ਰਿਹਾ ਹੈ। ਕ੍ਰਿਸ਼ਨ ਦੇ ਮੱਥੇ 'ਤੇ ਸਜਾਇਆ ਜਾਣ ਵਾਲਾ ਮੋਰ ਪੰਖ ਹਰਿਦੁਆਰ ਦੀ ਇੱਕ ਪਹਾੜੀ ਨਾਲ ਸਬੰਧਤ ਹੈ। ਇਥੋਂ ਹੀ ਪੂਰੀ ਜ਼ਿੰਦਗੀ ਭਗਵਾਨ ਸ਼੍ਰੀ ਕ੍ਰਿਸ਼ਨ ਲਈ ਮੋਰ ਪੰਖ ਜਾਂਦਾ ਰਿਹਾ ਅਤੇ ਇਸ ਮੋਰ ਪੰਖ ਕਾਰਨ ਹੀ ਉਨ੍ਹਾਂ ਦੀ ਕੁੰਡਲੀ ਵਿੱਚੋਂ ਨਾਗ ਵੱਲੋਂ ਡੱਸੇ ਜਾਣ ਦਾ ਦੋਸ਼ ਖ਼ਤਮ ਹੋ ਗਿਆ ਸੀ।
ਕਿਸ ਖ਼ਾਸ ਪਹਾੜੀ ਤੋਂ ਆਉਂਦਾ ਸੀ ਕ੍ਰਿਸ਼ਨ ਲਈ ਮੋਰ ਪੰਖ?
ਇੰਝ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਰਾਤ 12 ਵਜੇ ਰੋਹਿਣੀ ਨਕਸ਼ੱਤਰ ਵਿੱਚ ਹੋਇਆ ਸੀ। ਉਨ੍ਹਾਂ ਦੇ ਨਾਂਅ ਰੱਖਣ ਦੇ ਸਮਾਗਮ 'ਚ ਰਿਸ਼ੀ ਕਾਤਿਆਯਾਨ ਉਥੇ ਮੌਜ਼ੂਦ ਸਨ। ਰਿਸ਼ੀ ਕਾਤਿਆਯਾਨ ਨੇ ਕ੍ਰਿਸ਼ਨ ਦੀ ਮਾਂ ਯਸ਼ੋਦਾ ਨੂੰ ਦੱਸਿਆ ਕਿ ਕ੍ਰਿਸ਼ਨ ਦੀ ਕੁੰਡਲੀ ਵਿੱਚ ਕਦੇ ਨਾ ਕਦੇ ਨਾਗ ਦੇ ਡੱਸੇ ਜਾਣ ਦਾ ਦੋਸ਼ ਹੈ ਜੇਕਰ ਉਹ ਆਪਣੇ ਪੁੱਤਰ ਦੀ ਸੁਰੱਖਿਤ ਰੱਖਣਾ ਚਾਹੁੰਦੇ ਹਨ ਤਾਂ ਉਹ ਹਰਿਦੁਆਰ ਦੇ ਬਿੱਲਵ ਪਹਾੜੀ ਤੋਂ ਮੋਰ ਪੰਖ ਲਿਆ ਕੇ ਕ੍ਰਿਸ਼ਨ ਦੇ ਮੱਥੇ 'ਤੇ ਸਜਾਉਣ।
ਕੀ ਹੈ ਇਸ ਪਹਾੜੀ ਦਾ ਮਹੱਤਵ
ਇਸ ਪਹਾੜੀ ਦਾ ਮਹੱਤਵ ਇਸ ਲਈ ਵੀ ਹੈ ਕਿਉਂਕਿ ਇੰਝ ਮੰਨਿਆ ਜਾਂਦਾ ਹੈ ਕਿ ਇਸ ਪਹਾੜੀ 'ਤੇ ਨਾਗ ਪੁੱਤਰੀ ਮਾਤਾ ਮਨਸਾਦੇਵੀ ਦਾ ਮੰਦਰ ਹੈ। ਪਹਿਲੀ ਵਾਰ ਇਸੇ ਪਹਾੜੀ ਤੋਂ ਮੋਰ ਪੰਖ ਲਿਜਾ ਕੇ ਭਗਵਾਨ ਕ੍ਰਿਸ਼ਨ ਦੇ ਮੱਥੇ 'ਤੇ ਸਜਾਇਆ ਗਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਨੇ ਪੂਰੀ ਜ਼ਿੰਦਗੀ ਸਿਰਫ਼ ਇਸੇ ਪਹਾੜੀ ਤੋਂ ਲਿਆਂਦੇ ਹੋਏ ਮੋਰ ਪੰਖ ਨੂੰ ਧਾਰਨ ਕੀਤਾ। ਸੂਬੇ ਭਰ 'ਚ ਅੱਜ ਵੀ ਇਸੇ ਪਹਾੜੀ 'ਤੇ ਸਭ ਤੋਂ ਵੱਧ ਗਿਣਤੀ ਵਿੱਚ ਮੋਰ ਪਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਭਗਵਾਨ ਵਿਰੰਦਾਵਨ ਤੋਂ ਬਾਅਦ ਹਰਿਦੁਆਰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪਸੰਦੀਦਾ ਥਾਂ ਸੀ। ਇਸ ਪਹਾੜੀ ਨੂੰ ਨਾਗ ਪਹਾੜੀ ਵੀ ਮੰਨਿਆ ਜਾਂਦਾ ਹੈ ,ਇਸ ਬਾਰੇ ਕਾਲਿਕਾ ਪੁਰਾਣ ਵਿੱਚ ਵੀ ਦੱਸਿਆ ਗਿਆ ਹੈ।