ETV Bharat / bharat

ਜਾਣੋ ਕਿਉਂ ਵਧੇਰੇ ਲਾਭਦਾਇਕ ਹੈ ਕਾਲੇ ਚੌਲਾਂ ਦੀ ਖੇਤੀ

ਪੱਛਮੀ ਅਸਾਮ ਦੇ ਗੋਲਪੜਾ ਜ਼ਿਲ੍ਹੇ ਦੇ ਉਪੇਂਦਰ ਰਾਭਾ ਵਿੱਚ ਕਾਲੇ ਚਾਵਲ ਦੀ ਕਾਸ਼ਤ ਦੀ ਪਰੰਪਰਾ ਦੀ ਅਗਵਾਈ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਇਨ੍ਹਾਂ ਦੀਆਂ ਨਵੀਨ ਤਕਨੀਕਾਂ ਲਈ ਵੀ ਜਾਣਿਆ ਜਾਂਦਾ ਹੈ।

ਜਾਣੋ ਕਿਉਂ ਵਧੇਰੇ ਲਾਭਦਾਇਕ ਹੈ ਕਾਲੇ ਚੌਲਾਂ ਦੀ ਖੇਤੀ
ਜਾਣੋ ਕਿਉਂ ਵਧੇਰੇ ਲਾਭਦਾਇਕ ਹੈ ਕਾਲੇ ਚੌਲਾਂ ਦੀ ਖੇਤੀ
author img

By

Published : Sep 9, 2020, 12:02 PM IST

ਅਸਾਮ: ਅਸੀਂ ਸਾਰਿਆਂ ਨੇ ਵੱਖ-ਵੱਖ ਕਿਸਮਾਂ ਦੇ ਚਿੱਟੇ ਚਾਵਲ ਖਾਦੇ ਹੋਣਗੇ, ਪਰ ਤੁਸੀਂ ਕਦੇ ਕਾਲੇ ਚਾਵਲ ਖਾਣ ਬਾਰੇ ਸੋਚਿਆ ਹੈ? ਪੱਛਮੀ ਅਸਾਮ ਦੇ ਗੋਲਪੜਾ ਜ਼ਿਲ੍ਹੇ ਦੇ ਇੱਕ ਕਿਸਾਨ ਉਪੇਂਦਰ ਅਸਾਮ ਵਿੱਚ ਕਾਲੇ ਚਾਵਲ ਦੀ ਕਾਸ਼ਤ ਦੀ ਪਰੰਪਰਾ ਦੀ ਅਗਵਾਈ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਇਨ੍ਹਾਂ ਦੀਆਂ ਨਵੀਨ ਤਕਨੀਕਾਂ ਲਈ ਵੀ ਜਾਣਿਆ ਜਾਂਦਾ ਹੈ।

ਸਾਲ 2016 ਵਿੱਚ ਉਪੇਂਦਰ ਨੂੰ ਇੱਕ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਪਿਛਲੇ ਸਾਲ ਉਨ੍ਹਾਂ ਨੇ ਅਸਾਮ ਦੇ 15 ਹੋਰ ਕਿਸਾਨਾਂ ਨਾਲ ਵੀਅਤਨਾਮ ਦਾ ਦੌਰਾ ਕੀਤਾ ਸੀ। ਅਸਾਮ ਦੇ ਮੁੱਖ ਮੰਤਰੀ, ਖੇਤੀਬਾੜੀ ਮੰਤਰੀ ਅਤੇ ਰਾਜ ਦੇ 13 ਹੋਰ ਵਿਧਾਇਕ ਵੀਅਤਨਾਮ ਦੇ ਵਫ਼ਦ ਵਿੱਚ ਮੌਜੂਦ ਸਨ।

ਜਾਣੋ ਕਿਉਂ ਵਧੇਰੇ ਲਾਭਦਾਇਕ ਹੈ ਕਾਲੇ ਚੌਲਾਂ ਦੀ ਖੇਤੀ

ਉਪੇਂਦਰ ਨੂੰ ਸਾਲ 2011 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਇੱਕ ਕਿਲੋਗ੍ਰਾਮ ਕਾਲੇ ਚਾਵਲ ਦਾ ਬੀਜ ਮਿਲਿਆ ਸੀ, ਇਸ ਨਾਲ ਉਨ੍ਹਾਂ ਪਹਿਲੇ ਸਾਲ 150 ਕਿੱਲੋ ਚਾਵਲ ਦੀ ਕਾਸ਼ਤ ਕੀਤੀ ਅਤੇ ਅਗਲੇ ਹੀ ਸਾਲ ਉਨ੍ਹਾਂ 48 ਕਿੱਲੋ ਚਾਵਲ ਦੀ ਕਾਸ਼ਤ ਕੀਤੀ ਅਤੇ ਹੁਣ ਉਹ ਲਗਭਗ 800 ਏਕੜ ਜ਼ਮੀਨ 'ਤੇ ਕਾਲੇ ਚਾਵਲ ਦੀ ਖੇਤੀ ਕਰਦੇ ਹਨ।

ਉਪੇਂਦਰ ਨੇ ਦੱਸਿਆ ਕਿ ਉਨ੍ਹਾਂ ਨੇ ਕਾਲੇ ਚੌਲਾਂ ਤੋਂ ਵੱਖ-ਵੱਖ ਉਤਪਾਦ ਵੀ ਬਣਾਏ ਹਨ। ਪਹਿਲਾਂ ਉਨ੍ਹਾਂ ਕਾਲੇ ਚੌਲਾਂ ਦਾ ਕੇਕ ਬਣਾਇਆ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਇਆ। ਬਾਅਦ ਵਿੱਚ ਉਨ੍ਹਾਂ ਕਾਲੇ ਚੌਲਾਂ ਰਾਈਸ ਕੇਕ, ਮਿੱਠੇ ਲੱਡੂ, ਪਫਡ ਰਾਈਸ, ਆਦਿ ਚੀਜ਼ਾਂ ਬਣਾਉਣ ਦਾ ਫੈਸਲਾ ਕੀਤਾ।

ਆਦਿਵਾਸੀਆਂ 'ਚ ਚੌਲਾਂ ਨਾਲ ਬੀਅਰ ਬਣਾਉਣ ਦੀ ਇੱਕ ਪਰੰਪਰਾ ਹੈ ਅਤੇ ਉਨ੍ਹਾਂ ਚੌਲਾਂ ਦੀ ਬੀਅਰ ਬਣਾਉਣ ਵਿੱਚ ਵੀ ਵਰਤੋਂ ਕੀਤੀ ਜਾ ਰਹੀ ਹੈ। ਕਾਲੇ ਚਾਵਲ ਨਾਲ ਬਣੀ ਬੀਅਰ ਚਿੱਟੇ ਚੌਲਾਂ ਨਾਲ ਬਣੀ ਬੀਅਰ ਨਾਲੋਂ ਵਧੀਆ ਹੁੰਦੀ ਹੈ। ਹੁਣ ਉਹ ਕੱਚੇ ਕਾਲੇ ਚੌਲਾਂ ਦੇ ਮੁਕਾਬਲੇ ਕਾਲੇ ਚੌਲਾਂ ਨਾਲ ਬਣੇ ਪੀਠੇ, ਪਫਡ ਰਾਈਸ ਵਧੇਰੇ ਵੇਚਦੇ ਹਨ।”

ਪੱਛਮੀ ਦੇਸ਼ਾਂ ਵਿਚ ਕਾਲੇ ਚਾਵਲ ਦੇ ਪੌਸ਼ਟਿਕ ਮੁੱਲ ਕਾਰਨ ਮੰਗ ਨਾਟਕੀ ਢੰਗ ਨਾਲ ਵਧ ਗਈ ਹੈ। ਇਸ ਤੋਂ ਪ੍ਰੇਰਿਤ ਹੋ ਕੇ ਉਪੇਂਦਰ ਅਤੇ ਉਸ ਦੇ ਸਾਥੀ ਕਿਸਾਨ ਇਨ੍ਹਾਂ ਮਸ਼ਹੂਰ ਕਾਲੇ ਚਾਵਲ ਦੀ ਬਿਹਤਰ ਗੁਣਵੱਤਾ ਦੇ ਨਾਲ ਕਾਸ਼ਤ ਕਰ ਉਸਦਾ ਨਿਰਯਾਤ ਕਰਦੇ ਹਨ।

ਕਾਲੇ ਚਾਵਲ ਵਿੱਚ ਭੂਰੇ ਚਾਵਲ ਨਾਲੋਂ ਵਧੇਰੇ ਪੌਸ਼ਟਿਕ ਮੁੱਲ ਹੁੰਦਾ ਹੈ, ਜੋ ਹੋਰ ਚਾਵਲ ਦੇ ਮੁਕਾਬਲੇ ਸਭ ਤੋਂ ਵੱਧ ਐਂਟੀ-ਆਕਸੀਡੈਂਟ ਅਤੇ ਪ੍ਰੋਟੀਨ ਪ੍ਰਦਾਨ ਕਰਦੇ ਹਨ ਅਤੇ ਭਾਰ ਘਟਾਉਣ ਵਿੱਚ ਸਹਾਇਤਾ ਕਰਦੇ ਹਨ। ਇਹ ਵਧੇਰੇ ਰੇਸ਼ੇਦਾਰ ਹੁੰਦਾ ਹੈ ਅਤੇ ਕੁੱਝ ਕਿਸਮਾਂ ਦੇ ਕੈਂਸਰ ਤੋਂ ਬਚਾਅ ਵਿੱਚ ਮਦਦ ਕਰਦਾ ਹੈ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਲਾਭਦਾਇਕ ਹੈ।

ਪੁਰਾਣੇ ਚੀਨ ਵਿੱਚ ਕਾਲੇ ਚਾਵਲ ਨੂੰ ਸੁਆਦ ਵਿੱਚ ਭਰਪੂਰ ਅਤੇ ਉੱਚ ਪੌਸ਼ਟਿਕ ਤੱਤਾਂ ਨਾਲ ਭਰੇ ਹੋਣ ਕਾਰਨ ਇੱਕ ਰਾਇਲਟੀ ਗੌਰਵ ਮੰਨਿਆ ਜਾਂਦਾ ਸੀ ਅਤੇ ਸਿਰਫ ਸ਼ਾਹੀ ਪਰਿਵਾਰ ਹੀ ਇਸਦਾ ਸੇਵਨ ਕਰਦੇ ਸੀ।

ਖੇਤੀਬਾੜੀ ਵਿਭਾਗ ਨੇ ਉਨ੍ਹਾਂ ਨੂੰ ਉਪੇਂਦਰ ਚਾਵਲ ਦਾ ਨਾਂਅ ਦਿੱਤਾ ਹੈ।

ਉਪੇਂਦਰ ਸਫਲਤਾਪੂਰਵਕ ਗੇਮ ਚੇਂਜਰ ਬਣੇ ਹਨ ਅਤੇ ਬਹੁਤ ਸਾਰੇ ਸਥਾਨਕ ਕਿਸਾਨਾਂ ਲਈ ਇੱਕ ਪ੍ਰੇਰਣਾ ਸ੍ਰੋਤ ਵੀ ਬਣੇ ਹੋਏ ਹਨ। ਉਨ੍ਹਾਂ ਦੀ ਕਹਾਣੀ ਭਾਰਤ ਦੇ ਕਈ ਹਿੱਸਿਆਂ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਕਿਸਾਨਾਂ ਨੂੰ ਵੀ ਉਤਸ਼ਾਹਤ ਕਰ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.