ETV Bharat / bharat

ਜਾਣੋ, ਨਿਰਭਯਾ ਮਾਮਲੇ 'ਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਾ ਘਟਨਾਕ੍ਰਮ - ਨਿਰਭਯਾ ਮਾਮਲਾ

ਨਿਰਭਯਾ ਸਮੂਹਿਕ ਜਬਰ-ਜਨਾਹ ਅਤੇ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਆਓ ਇੱਕ ਝਾੜ ਮਾਰੀਏ ਇਸ ਪੂਰੇ ਘਟਨਾਕ੍ਰਮ ਉੱਤੇ...

ਫ਼ੋਟੋ।
ਫ਼ੋਟੋ।
author img

By

Published : Mar 20, 2020, 10:49 AM IST

ਨਵੀਂ ਦਿੱਲੀ: ਰਾਜਧਾਨੀ ਵਿੱਚ 2012 ਵਿੱਚ ਹੋਏ ਸਮੂਹਿਕ ਜਬਰ-ਜਨਾਹ ਅਤੇ ਕਤਲ ਮਾਮਲੇ ਵਿੱਚ ਆਖਰਕਾਰ ਸੱਤ ਸਾਲ ਬਾਅਦ ਇਨਸਾਫ਼ ਮਿਲ ਹੀ ਗਿਆ ਹੈ। ਚਾਰਾਂ ਦੋਸ਼ੀਆਂ ਮੁਕੇਸ਼ ਸਿੰਘ, ਵਿਨੇ ਸ਼ਰਮਾ, ਪਵਨ ਗੁਪਤਾ ਅਤੇ ਅਕਸ਼ੇ ਠਾਕੁਰ ਨੂੰ ਫਾਂਸੀ ਦੇ ਦਿੱਤੀ ਗਈ ਹੈ। ਇਨ੍ਹਾਂ ਸੱਤਾਂ ਸਾਲਾਂ ਵਿੱਚ ਕਦੋਂ-ਕਦੋਂ ਤੇ ਕੀ-ਕੀ ਵਾਪਰਿਆ ਉਸ ਉੱਤੇ ਨਜ਼ਰ ਮਾਰਦੇ ਹਾਂ...

16 ਦਸੰਬਰ 2012

ਇਸ ਦਿਨ ਪੈਰਾਮੈਡੀਕਲ ਵਿਦਿਆਰਥਣ ਨਾਲ 6 ਲੋਕਾਂ ਨੇ ਇੱਕ ਨਿੱਜੀ ਬੱਸ ਵਿੱਚ ਸਮੂਹਿਕ ਜਬਰ-ਜਨਾਹ ਕੀਤਾ ਅਤੇ ਬੱਸ ਵਿੱਚੋਂ ਬਾਹਰ ਸੁੱਟ ਦਿੱਤਾ। ਉਸ ਤੋਂ ਬਾਅਦ ਪੀੜਤਾ ਨੂੰ ਸਫਦਰਗੰਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੀੜਤਾ ਆਪਣੇ ਦੋਸਤ ਨਾਲ ਬੱਸ ਵਿੱਚ ਜਾ ਰਹੀ ਸੀ।

17 ਦਸੰਬਰ 2012

ਇਸ ਦਿਨ ਦਹਿਲਾਉਣ ਵਾਲੀ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਵਿਰੋਧ ਕੀਤਾ। ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਪਛਾਣ ਬੱਸ ਚਾਲਕ ਰਾਮ ਸਿੰਘ, ਉਸ ਦੇ ਭਰਾ ਮੁਕੇਸ਼, ਵਿਨੇ ਸ਼ਰਮਾ ਅਤੇ ਪਵਨ ਗੁਪਤਾ ਵਜੋਂ ਕੀਤਾ।

18 ਦਸੰਬਰ 2012

ਬੱਸ ਚਾਲਕ ਰਾਮ ਸਿੰਘ ਅਤੇ 3 ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

20 ਦਸੰਬਰ 2012

ਪੁਲਿਸ ਨੇ ਨਿਰਭਯਾ ਦੇ ਦੋਸਤ ਦਾ ਬਿਆਨ ਦਰਜ ਕੀਤਾ।

21 ਦਸੰਬਰ 2012

ਇਸ ਘਟਨਾ ਦੇ ਇੱਕ ਨਾਬਾਲਗ ਦੋਸ਼ੀ ਨੂੰ ਦਿੱਲੀ ਦੇ ਆਨੰਦ ਵਿਹਾਰ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿਸ ਤੋਂ ਬਾਅਦ ਨਿਰਭਯਾ ਦੇ ਦੋਸਤ ਨੇ ਮੁਕੇਸ਼ ਦੀ ਪਛਾਣ ਕੀਤੀ।

21-22 ਦਸੰਬਰ 2012

ਪੁਲਿਸ ਨੇ ਇਸ ਮਾਮਲੇ ਦੇ ਛੇਵੇਂ ਦੋਸ਼ੀ ਅਕਸ਼ੇ ਕੁਮਾਰ ਠਾਕੁਰ ਨੂੰ ਬਿਹਾਰ ਦੇ ਔਰੰਗਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ।

25 ਦਸੰਬਰ 2012

ਪੀੜਤਾ ਦੀ ਹਾਲਤ ਕਾਫ਼ੀ ਖ਼ਰਾਬ ਹੋ ਗਈ।

26 ਦਸੰਬਰ 2012

ਪੀੜਤਾ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਸ ਨੂੰ ਏਅਰ ਐਂਬੁਲੈਂਸ ਰਾਹੀਂ ਸਿੰਗਾਪੁਰ ਦੇ ਮਾਊਂਟ ਐਲੀਜ਼ਾਬੈਥ ਹਸਪਤਾਲ ਲੈ ਕੇ ਜਾਇਆ ਗਿਆ।

29 ਦਸੰਬਰ 2012

ਪੀੜਤਾ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਐਫਆਈਆਰ ਵਿੱਚ ਕਤਲ ਦਾ ਦੋਸ਼ ਵੀ ਜੋੜਿਆ।

3 ਜਨਵਰੀ 2013

ਦਿੱਲੀ ਪੁਲਿਸ ਨੇ ਪੰਜ ਦੋਸ਼ੀਆਂ ਵਿਰੁੱਧ ਸਾਕੇਤ ਕੋਰਟ ਵਿੱਚ ਕਤਲ, ਸਮੂਹਿਕ ਜਬਰ-ਜਨਾਹ, ਕਤਲ ਦੀ ਕੋਸ਼ਿਸ਼, ਅਗਵਾ, ਅਣਮਨੁੱਖੀ ਕਾਰਾ ਅਤੇ ਡਕੈਤੀ ਦਾ ਦੋਸ਼ ਲਗਾਉਂਦਿਆਂ ਚਾਰਜਸ਼ੀਟ ਦਾਖਲ ਕੀਤੀ।

5 ਜਨਵਰੀ 2013

ਸਾਕੇਤ ਕੋਰਟ ਨੇ ਚਾਰਜਸ਼ੀਟ ਉੱਤੇ ਨੋਟਿਸ ਲਿਆ।

7 ਜਨਵਰੀ 2013

ਕੋਰਟ ਨੇ ਇੰਨ ਕੈਮਰਾ ਸੁਣਵਾਈ ਦੇ ਹੁਕਮ ਦਿੱਤਾ।

17 ਜਨਵਰੀ 2013

ਅਦਾਲਤ ਨੇ ਟ੍ਰਾਇਲ ਸ਼ੁਰੂ ਕੀਤਾ।

28 ਜਨਵਰੀ 2013

ਜੁਵੇਲਾਈਨ ਜਸਟਿਸ ਬੋਰਡ ਨੇ ਇੱਕ ਦੋਸ਼ੀ ਨੂੰ ਨਾਬਾਲਗ ਐਲਾਨ ਦਿੱਤਾ।

2 ਫਰਵਰੀ 2013

ਅਦਾਲਤ ਨੇ ਪੰਜਾਂ ਦੋਸ਼ੀਆਂ ਵਿਰੁੱਧ ਦੋਸ਼ ਤੈਅ ਕੀਤੇ।

11 ਮਾਰਚ 2013

ਬੱਸ ਚਾਲਕ ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ।

22 ਮਾਰਚ 2013

ਦਿੱਲੀ ਹਾਈ ਕੋਰਟ ਨੇ ਨੈਸ਼ਨਲ ਮੀਡੀਆ ਨੂੰ ਟ੍ਰਾਇਲ ਅਦਾਲਤ ਦੀ ਰਿਪੋਰਟਿੰਗ ਦੀ ਇਜਾਜ਼ਤ ਦਿੱਤੀ।

8 ਜੁਲਾਈ 2013

ਅਦਾਲਤ ਨੇ ਬਚਾਅ ਪੱਖ ਦੇ ਸਾਰੇ ਗਵਾਹਾਂ ਦੇ ਬਿਆਨ ਦਰਜ ਕੀਤੇ।

22 ਅਗਸਤ 2013

ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨੀਆਂ ਸ਼ੁਰੂ ਕੀਤੀਆਂ।

31 ਅਗਸਤ 2013

ਜਵੇਲਾਈਨ ਜਸਟਿਸ ਬੋਰਡ ਨੇ ਨਾਬਾਲਗ ਦੋਸ਼ੀ ਨੂੰ ਸਮੂਹਿਕ ਜਬਰ-ਜਨਾਹ ਅਤੇ ਕਤਲ ਮਾਮਲੇ ਦਾ ਦੋਸ਼ੀ ਪਾਏ ਜਾਣ ਉੱਤੇ ਤਿੰਨ ਸਾਲ ਦੀ ਸਜ਼ਾ ਦਿੱਤੀ।

3 ਸਤੰਬਰ 2013

ਸਾਕੇਤ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ।

10 ਸਤੰਬਰ 2013

ਅਦਾਲਤ ਨੇ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ।

13 ਸਤੰਬਰ 2013

ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦਾ ਸਜ਼ਾ ਸੁਣਾਈ।

23 ਸਤੰਬਰ 2013

ਹਾਈ ਕੋਰਟ ਨੇ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਉੱਤੇ ਸੁਣਵਾਈ ਸ਼ੁਰੂ ਕੀਤੀ।

3 ਜਨਵਰੀ 2014

ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ।

13 ਮਾਰਚ 2014

ਹਾਈ ਕੋਰਟ ਨੇ ਚਾਰਾਂ ਦੀ ਫਾਂਸੀ ਦੀ ਸਜ਼ਾ ਉੱਤੇ ਮੋਹਰ ਲਗਾ ਦਿੱਤੀ।

15 ਮਾਰਚ 2014

ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਫਾਂਸੀ ਉੱਤੇ ਰੋਕ ਲਗਾ ਦਿੱਤੀ ਜਿਸ ਤੋਂ ਬਾਅਦ 27 ਮਾਰਚ 2017 ਨੂੰ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ।

5 ਮਈ 2017

ਸੁਪਰੀਮ ਕੋਰਟ ਨੇ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਉੱਤੇ ਮੋਹਰ ਲਗਾ ਦਿੱਤੀ।

8 ਨਵੰਬਰ 2017

ਦੋਸ਼ੀ ਪਵਨ ਗੁਪਤਾ ਅਤੇ ਵਿਨੇ ਸ਼ਰਮਾ ਨੇ ਰਿਵਿਊ ਪਟੀਸ਼ਨ ਦਾਖਲ ਕੀਤੀ।

4 ਮਈ 2018

ਸੁਪਰੀਮ ਕੋਰਟ ਨੇ ਰਿਵਿਊ ਪਟੀਸ਼ਨ ਉੱਤੇ ਫੈਸਲਾ ਸੁਰੱਖਿਅਤ ਰੱਖ ਲਿਆ।

9 ਜੁਲਾਈ 2018

ਸੁਪਰੀਮ ਕੋਰਟ ਨੇ ਰਿਵਿਊ ਪਟੀਸ਼ਨ ਖਾਰਜ ਕਰ ਦਿੱਤੀ।

14 ਫਰਵਰੀ 2019

ਨਿਰਭਯਾ ਦੇ ਮਾਤਾ-ਪਿਤਾ ਨੇ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਕਾਇਰ ਕਰਕੇ ਦੋਸ਼ੀਆਂ ਨੂੰ ਛੇਤੀ ਡੈਥ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ।

10 ਦਸੰਬਰ 2019

ਇੱਕ ਦੋਸ਼ੀ ਅਕਸ਼ੇ ਕੁਮਾਰ ਨੇ ਸਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਖਲ ਕਰ ਦਿੱਤੀ।

18 ਦਸੰਬਰ 2019

ਸੁਪਰੀਮ ਕੋਰਟ ਨੇ ਅਕਸ਼ੇ ਦੀ ਰਿਵਿਊ ਪਟੀਸ਼ਨ ਖਾਰਜ ਕਰ ਦਿੱਤੀ।

19 ਦਸੰਬਰ 2019

ਦਿੱਲੀ ਹਾਈ ਕੋਰਟ ਨੇ ਦੋਸ਼ੀ ਪਵਨ ਗੁਪਤਾ ਦੀ ਉਸ ਪਟੀਸ਼ਨ ਨੂੰ ਖਾਰਜ ਦਿੱਤਾ ਜਿਸ ਵਿੱਚ ਉਸ ਨੇ ਘਟਨਾ ਦੌਰਾਨ ਨਾਬਾਲਗ ਹੋਣ ਦੀ ਗੱਲ ਆਖੀ ਸੀ।

6 ਜਨਵਰੀ 2020

ਪਟਿਆਲਾ ਹਾਊਸ ਕੋਰਟ ਨੇ ਪਵਨ ਗੁਪਤਾ ਦੇ ਪਿਤਾ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਉਸ ਨੇ ਇੱਕ ਮਾਤਰ ਚਮਸ਼ਦੀਦ ਗਵਾਹ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।

7 ਜਨਵਰੀ 2020

ਪਟਿਆਲਾ ਹਾਊਸ ਕੋਰਟ ਨੇ ਚਾਰਾਂ ਖਿਲਾਫ ਮੌਤ ਦਾ ਵਾਰੰਟ ਜਾਰੀ ਕੀਤਾ। ਅਦਾਲਤ ਨੇ 22 ਜਨਵਰੀ, ਸਵੇਰੇ 7 ਵਜੇ ਚਾਰਾਂ ਨੂੰ ਫਾਂਸੀ ਦੇਣ ਦੇ ਹੁਕਮ ਦਿੱਤੇ।

17 ਜਨਵਰੀ 2020

ਪਟਿਆਲਾ ਹਾ ਹਾਊਸ ਕੋਰਟ ਨੇ ਦੂਜਾ ਮੌਤ ਵਾਰੰਟ ਜਾਰੀ ਕੀਤਾ। ਅਦਾਲਤ ਨੇ 1 ਫਰਵਰੀ ਨੂੰ ਸਵੇਰੇ ਸਾਢੇ ਛੇ ਵਜੇ ਫਾਂਸੀ ਦਿੱਤੇ ਜਾਣ ਦੇ ਹੁਕਮ ਦਿੱਤੇ।

31 ਜਨਵਰੀ 2020

ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਦੇ ਦੋਸ਼ੀਆਂ ਦੀ ਪਟੀਸ਼ਨ 'ਤੇ 1 ਫਰਵਰੀ ਦੇ ਡੈਥ ਵਾਰੰਟ ਉੱਤੇ ਰੋਕ ਲਗਾ ਦਿੱਤੀ। ਵਿਨੇ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਪੈਂਡਿੰਗ ਸੀ।

1 ਫਰਵਰੀ 2020

ਕੇਂਦਰ ਸਰਕਾਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਦੋਸ਼ੀਆਂ ਨੂੰ ਵੱਖ-ਵੱਖ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ।

5 ਫਰਵਰੀ 2020

ਹਾਈ ਕੋਰਟ ਨੇ ਕੇਂਦਰ ਦੀ ਅਪੀਲ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਨਿਰਭਯਾ ਦੇ ਦੋਸ਼ੀਆਂ ਨੂੰ ਵੱਖ-ਵੱਖ ਫਾਂਸੀ ਨਹੀਂ ਦਿੱਤੀ ਜਾ ਸਕਦੀ।

6 ਫਰਵਰੀ 2020

ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਪਟਿਆਲਾ ਹਾਊਸ ਕੋਰਟ ਵਿੱਚ ਅਰਜ਼ੀ ਦਾਖਲ ਕਰਕੇ ਚਾਰਾਂ ਦੋਸ਼ੀਆਂ ਖ਼ਿਲਾਫ਼ ਨਵੇਂ ਡੈਥ ਵਾਰੰਟ ਦੀ ਮੰਗ ਕੀਤੀ।

7 ਫਰਵਰੀ 2020

ਪਟਿਆਲਾ ਹਾਊਸ ਕੋਰਟ ਨੇ ਜੈਥ ਵਾਰੰਟ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ।

11 ਫਰਵਰੀ 2020

ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਨੂੰ ਡੈਥ ਵਾਰੰਟ ਜਾਰੀ ਕਰਨ ਦੀ ਇਜਾਜ਼ਤ ਦਿੱਤੀ।

11 ਫਰਵਰੀ 2020

ਨਿਰਭਯਾ ਦੇ ਮਾਪਿਆਂ ਅਤੇ ਕੇਂਦਰ ਸਰਕਾਰ ਨੇ ਪਟਿਆਲਾ ਹਾਊਸ ਕੋਰਟ ਵਿੱਚ ਦੋਸ਼ੀਆਂ ਵਿਰੁੱਧ ਨਵਾਂ ਡੈਥ ਵਾਰੰਟ ਜਾਰੀ ਕਰਨ ਲਈ ਪਟੀਸ਼ਨ ਦਾਖਲ ਕੀਤੀ।

13 ਫਰਵਰੀ 2020

ਪਟਿਆਲਾ ਹਾਊਸ ਕੋਰਟ ਡੈਥ ਵਾਰੰਟ ਜਾਰੀ ਨਹੀਂ ਕਰ ਸਕੀ।

17 ਫਰਵਰੀ 2020

ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈਥ ਵਾਰੰਟ ਜਾਰੀ ਕੀਤਾ। 3 ਮਾਰਚ ਸਵੇਰੇ ਛੇ ਵਜੇ ਫਾਂਸੀ ਦਿੱਤੇ ਜਾਣ ਦੇ ਆਦੇਸ਼।

28 ਫਰਵਰੀ 2020

ਪਵਨ ਨੇ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਖਲ ਕੀਤੀ।

29 ਫਰਵਰੀ 2020

2 ਦੋਸ਼ੀਆਂ ਨੇ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ 3 ਮਾਰਚ ਨੂੰ ਹੋਣ ਵਾਲੀ ਫਾਂਸੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ।

2 ਮਾਰਚ 2020

ਸੁਪਰੀਮ ਕੋਰਟ ਨੇ ਪਵਨ ਦੀ ਕਿਊਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ। ਇਸ ਦੇ ਨਾਲ ਹੀ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਦੇ ਦੋਸ਼ੀਆਂ ਦੀ 3 ਮਾਰਚ ਨੂੰ ਹੋਣ ਵਾਲੀ ਫਾਂਸੀ ਉੱਤੇ ਰੋਕ ਲਗਾ ਦਿੱਤੀ। ਇਹ ਰੋਕ ਪਵਨ ਕੁਮਾਰ ਦੀ ਰਾਸ਼ਟਰਪਤੀ ਕੋਲ ਰਹਿਮ ਪਟੀਸ਼ਨ ਪੈਂਡਿੰਗ ਹੋਣ ਕਾਰਨ ਲਗਾਈ ਗਈ।

4 ਮਾਰਚ 2020

ਦਿੱਲੀ ਸਰਕਾਰ ਨੇ ਪਟਿਆਲਾ ਹਾਊਸ ਕੋਰਟ ਨੂੰ ਨਵੇਂ ਡੈਥ ਵਾਰੰਟ ਜਾਰੀ ਕਰਨ ਲਈ ਪਟੀਸ਼ਨ ਦਾਖਲ ਕੀਤੀ।

5 ਮਾਰਚ 2020

ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਖਿਲਾਫ ਨਵਾਂ ਡੈਥ ਵਾਰੰਟ ਜਾਰੀ ਕੀਤਾ। ਚਾਰਾਂ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਫਾਂਸੀ ਦੇਣ ਦੇ ਹੁਕਮ ਦਿੱਤੇ ਗਏ।

6 ਮਾਰਚ 2020

ਮੁਕੇਸ਼ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਉਸ ਦੀ ਸਾਬਕਾ ਵਕੀਲ ਵਰਿੰਦਾ ਗਰੋਵਰ ਨੇ ਉਸ ਉੱਤੇ ਦਬਾਅ ਪਾਇਆ ਅਤੇ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ।

9 ਮਾਰਚ 2020

ਵਿਨੇ ਸ਼ਰਮਾ ਨੇ ਦਿੱਲੀ ਦੇ ਉਪ-ਰਾਜਪਾਲ ਸਾਹਮਣੇ ਅਰਜ਼ੀ ਦਾਖਲ ਕਰਕੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕੀਤੀ।

11 ਮਾਰਚ 2020

ਪਵਨ ਨੇ ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਮੰਡੋਲੀ ਜੇਲ੍ਹ ਦੋ 2 ਪੁਲਿਸ ਅਧਿਕਾਰੀਆਂ ਵਿਰੁੱਧ ਕੁੱਟਮਾਰ ਕਰਨ ਦਾ ਦੋਸ਼ ਲਗਾਉਂਦਿਆਂ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।

16 ਮਾਰਚ 2020

ਸੁਪਰੀਮ ਕੋਰਟ ਨੇ ਦੋਸ਼ੀ ਮੁਕੇਸ਼ ਦੀ ਪਟੀਸ਼ਨ ਖਾਰਜ ਕਰ ਦਿੱਤੀ।

17 ਮਾਰਚ 2020

ਮੁਕੇਸ਼ ਨੇ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਦਾਖਲ ਕਰਦਿਆਂ ਕਿਹਾ ਕਿ ਉਹ ਘਟਨਾ ਵਾਲੇ ਦਿਨ ਦਿੱਲੀ ਵਿੱਚ ਨਹੀਂ ਸੀ। ਉਸੇ ਦਿਨ ਪਵਨ ਗੁਪਤਾ ਨੇ ਫਾਂਸੀ ਤੋਂ ਬਚਣ ਲਈ ਸੁਪਰੀਮ ਕੋਰਟ ਵਿਚ ਇਕ ਨਵੀਂ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ। 17 ਮਾਰਚ ਨੂੰ ਹੀ ਅਕਸ਼ੇ ਨੇ ਦੂਜੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਦਾਇਰ ਕੀਤੀ।

18 ਮਾਰਚ 2020

ਮੁਕੇਸ਼ ਨੇ ਟ੍ਰਾਇਲ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਮੰਗ ਨੂੰ ਖਾਰਜ ਕੀਤੇ ਜਾਣ ਨੂੰ ਹਾਈ ਕੋਰਟ ਨੂੰ ਚੁਣੌਤੀ ਦਿੱਤੀ ਜਿਸ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ। ਇਸੇ ਦਿਨ ਦੋਸ਼ੀ ਵਿਨੇ, ਅਕਸ਼ੇ ਅਤੇ ਪਵਨ ਨੇ 20 ਮਾਰਚ ਦੇ ਡੈਥ ਵਾਰੰਟ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ।

19 ਮਾਰਚ 2020

ਦੋਸ਼ੀ ਪਵਨ ਕੁਮਾਰ ਦੀ ਨਵੀਂ ਕਿਊਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ ਗਈ। ਸੁਪਰੀਮ ਕੋਰਟ ਨੇ ਨਿਰਭਯਾ ਦੇ ਦੋਸ਼ੀ ਅਕਸ਼ੇ ਦੀ ਰਾਸ਼ਟਰਪਤੀ ਵੱਲੋਂ ਦੂਜੀ ਰਹਿਮ ਪਟੀਸ਼ਨ ਖਾਰਜ ਕੀਤੇ ਜਾਣ ਵਿਰੁੱਧ ਦਾਇਰ ਕੀਤੀ ਪਟੀਸ਼ਨ ਖਾਰਜ ਕਰ ਦਿੱਤੀ। ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਮਾਮਲੇ ਦੇ ਦੋਸ਼ੀਆਂ ਦੇ ਡੈਥ ਵਾਰੰਟ ਉੱਤੇ ਰੋਕ ਲਗਾਉਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ।

19 ਮਾਰਚ 2020

ਸੁਪਰੀਮ ਕੋਰਟ ਨੇ ਨਿਰਭਯਾ ਮਾਮਲੇ ਦੇ ਦੋਸ਼ੀ ਅਕਸ਼ੇ ਵੱਲੋਂ ਰਾਸ਼ਟਰਪਤੀ ਦੁਆਰਾ ਰੱਦ ਕੀਤੀ ਗਈ ਦੂਜੀ ਰਹਿਮਤ ਪਟੀਸ਼ਨ ਵਿਰੁੱਧ ਪਾਈ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤੀ।

19 ਮਾਰਚ 2020

ਹਾਈ ਕੋਰਟ ਨੇ ਰਾਤ ਲਗਭਗ ਸਵਾ ਘੰਟੇ ਦੀ ਸੁਣਵਾਈ ਤੋਂ ਬਾਅਦ ਡੈਥ ਵਾਰੰਟ ਉੱਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ।

20 ਮਾਰਚ 2020

ਸੁਪਰੀਮ ਕੋਰਟ ਦੇ ਅੱਧੀ ਰਾਤ ਤੋਂ ਬਾਅਦ 1 ਘੰਟੇ ਦੀ ਸੁਣਵਾਈ ਤੋਂ ਬਾਅਦ ਡੈਥ ਵਾਰੰਟ ਰੋਕਣ ਤੋਂ ਇਨਕਾਰ ਕਰ ਦਿੱਤਾ। ਸਵੇਰੇ 5.30 ਵਜੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.