ਹੈਦਰਾਬਾਦ: ਪਾਕਿਸਤਾਨੀ ਫੌਜੀਆਂ ਨੇ 1999 ਵਿਚ ਕਾਰਗਿਲ ਵਿਚ ਕੰਟਰੋਲ ਰੇਖਾ ਪਾਰ ਕਰਦਿਆਂ ਭਾਰਤ ਦੀ ਧਰਤੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਪਾਕਿਸਤਾਨ ਸ਼ੁਰੂ ਤੋਂ ਹੀ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਕਿ ਉਹ ਕਾਰਗਿਲ ‘ਤੇ ਕਬਜਾ ਕਰਨਾ ਚਾਹੁੰਦਾ ਸੀ। ਇੱਕ ਟੈਲੀਫੋਨ ਗੱਲਬਾਤ ਅਤੇ ਕੁਝ ਦਸਤਾਵੇਜ਼ਾਂ ਨੇ ਪਾਕਿਸਤਾਨ ਦੇ ਇਸ ਝੂਠ ਨੂੰ ਹਰ ਇੱਕ ਦੇ ਸਾਹਮਣੇ ਉਜਾਗਰ ਕਰ ਦਿੱਤਾ। ਪਾਕਿਸਤਾਨ ਨੇ ਨਵੰਬਰ 1998 ਵਿਚ ਲਾਹੌਰ ਸੰਮੇਲਨ ਤੋਂ ਪਹਿਲਾਂ ਹੀ ਕਾਰਗਿਲ ਵਿਚ ਘੁਸਪੈਠ ਕਰਨ ਦੀ ਯੋਜਨਾ ਬਣਾਈ ਸੀ।
ਅਗਸਤ-ਸਤੰਬਰ 1998 ਵਿਚ, ਸਿਆਚਿਨ ਵਿਵਾਦ ਸਬੰਧੀ ਭਾਰਤ-ਪਾਕਿ ਗੱਲਬਾਤ ਖ਼ਤਮ ਹੋ ਗਈ। ਫਿਰ ਅਕਤੂਬਰ 1998 ਵਿਚ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੁਸ਼ੱਰਫ ਨੂੰ ਸੈਨਾ ਮੁਖੀ ਨਿਯੁਕਤ ਕੀਤਾ ਸੀ।
ਖੇਤਰ ਅਤੇ ਪੋਸਟ ਜਿਨ੍ਹਾਂ ‘ਤੇ ਪਾਕਿਸਤਾਨ ਨੇ ਕਬਜ਼ਾ ਕੀਤਾ
ਕਾਰਗਿਲ ਯੁੱਧ ਦੌਰਾਨ, ਪਾਕਿਸਤਾਨੀਆਂ ਨੇ ਉੱਚੀਆਂ ਚੋਟੀਆਂ ‘ਤੇ ਕਬਜ਼ਾ ਕਰ ਲਿਆ ਸੀ। ਪਾਕਿ ਫੌਜਾਂ ਨੇ ਜ਼ੋਜ਼ਿਲਾ ਅਤੇ ਲੇਹ ਦੇ ਵਿਚਕਾਰ ਮੁਸ਼ਕੋਹ, ਦ੍ਰਾਸ, ਕਾਰਗਿਲ, ਬਟਾਲਿਕ ਅਤੇ ਤੁਰਤੁਕ ਉਪ-ਖੇਤਰਾਂ ਵਿੱਚ ਘੁਸਪੈਠ ਕੀਤੀ ਸੀ। ਪਾਕਿ ਫੌਜਾਂ ਕੰਟਰੋਲ ਰੇਖਾ ਪਾਰ ਕਰਕੇ 4-10 ਕਿਲੋਮੀਟਰ ਤੱਕ ਭਾਰਤੀ ਖੇਤਰ' ਚ ਦਾਖ਼ਲ ਹੋ ਗਈਆਂ। ਪਾਕਿ ਫੌਜਾਂ ਨੇ 130 ਚੌਕੀਆਂ 'ਤੇ ਕਬਜ਼ਾ ਕਰ ਲਿਆ ਸੀ।
ਘੁਸਪੈਠ ਦੀ ਯੋਜਨਾ
ਪਾਕਿਸਤਾਨ ਦੀ ਘੁਸਪੈਠ ਦੀ ਯੋਜਨਾ ਭਾਰਤੀ ਫੌਜ ਲਈ ਹੈਰਾਨੀ ਵਾਲੀ ਗੱਲ ਸੀ। ਯੋਜਨਾ ਦੇ ਹਿੱਸੇ ਵਜੋਂ, ਪਾਕਿਸਤਾਨ ਨੇ ਪਹਿਲਾਂ ਦ੍ਰਾਸ-ਮਸ਼ਕੋਹ ਘਾਟੀ ਅਤੇ ਬਟਾਲਿਕ-ਯਲਦੋਰ-ਚੋਰਬਤਲਾ ਸੈਕਟਰ ਅਤੇ ਤੁਰਤੁਕ ਵਿਚ ਘੁਸਪੈਠ ਕੀਤੀ। ਦ੍ਰਾਸ ਅਤੇ ਮਸ਼ਕੋਹ ਘਾਟੀ ਕੰਟਰੋਲ ਰੇਖਾ ਦੇ ਸਭ ਤੋਂ ਨਜ਼ਦੀਕ ਸਨ ਅਤੇ ਇਸ ਖੇਤਰ ਦੀਆਂ ਉਚਾਈਆਂ ਦਾ ਫਾਇਦਾ ਲੈਂਦਿਆਂ ਪਾਕਿਸਤਾਨੀ ਫੌਜਾਂ ਨੇ ਕਬਜ਼ਾ ਕਰ ਲਿਆ ਸੀ।
ਪਾਕਿਸਤਾਨ ਨੇ ਕਸ਼ਮੀਰ ਵਾਦੀ, ਕਿਸ਼ਤਵਾੜ-ਭਦਰਵਾਹ ਅਤੇ ਹਿਮਾਚਲ ਪ੍ਰਦੇਸ਼ ਦੇ ਨੇੜਲੇ ਇਲਾਕਿਆਂ ਵਿਚ ਘੁਸਪੈਠ ਕਰਨ ਦੇ ਉਦੇਸ਼ ਨਾਲ ਮਸਕੋਹ ਚੌਕੀ 'ਤੇ ਕਬਜ਼ਾ ਕਰ ਲਿਆ ਸੀ। ਉਸੇ ਸਮੇਂ, ਬਟਾਲਿਕ-ਯਲਦੋਰ ਸੈਕਟਰ ਵਿੱਚ, ਪਾਕਿਸਤਾਨੀ ਫੌਜ ਨੇ ਸਿੰਧ ਨਦੀ ਦੇ ਆਲੇ ਦੁਆਲੇ ਦੀਆਂ ਉਚਾਈਆਂ ਨੂੰ ਕਬਜ਼ੇ ਵਿੱਚ ਲਿਆ ਤਾਂ ਜੋ ਇਸ ਖੇਤਰ ਨੂੰ ਲੇਹ ਤੋਂ ਵੱਖ ਕਰ ਦਿੱਤਾ ਜਾਏ।
ਚੋਰਬਤਲਾ-ਤੁਰਤੁਕ ਚੌਕੀ ‘ਤੇ ਕਬਜ਼ਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਇਸ ਖੇਤਰ 'ਤੇ ਪੂਰਾ ਕਬਜ਼ਾ ਹੋ ਸਕੇ ਅਤੇ ਇਥੇ ਰਹਿਣ ਵਾਲੇ ਲੋਕਾਂ ਨੂੰ ਅੱਤਵਾਦ ਵੱਲ ਧੱਕਿਆ ਜਾ ਸਕੇ। ਇਨ੍ਹਾਂ ਅਹਿਮ ਪੋਸਟਾਂ 'ਤੇ ਕਬਜ਼ਾ ਕਰਨ ਤੋਂ ਬਾਅਦ, ਦ੍ਰਾਸ-ਮਸ਼ਕੋਹ-ਕਾਕਸਰ ਸੈਕਟਰਾਂ ਵਿਚ ਘੁਸਪੈਠ ਨੂੰ ਅੰਤਮ ਰੂਪ ਦਿੱਤਾ ਜਾਣਾ ਸੀ ਤਾਂ ਜੋ ਸ੍ਰੀਨਗਰ ਅਤੇ ਲੇਹ ਨੂੰ ਜੋੜਨ ਵਾਲੇ ਹਾਈਵੇਅ ਨੂੰ ਬੰਦ ਕੀਤਾ ਜਾ ਸਕੇ।
ਫ਼ੌਜਾਂ ਦੀ ਤਾਇਨਾਤੀ
ਫੌਜਾਂ ਦੀ ਘੱਟੋ ਘੱਟ ਗਿਣਤੀ ਨੂੰ ਯਕੀਨੀ ਬਣਾਉਣ ਲਈ, ਸ਼ੁਰੂਆਤੀ ਘੁਸਪੈਠ ਫੋਰਸ ਕਮਾਂਡ ਉੱਤਰੀ ਖੇਤਰ ਐਫਸੀਐਨਏ ਦੇ ਸਿਪਾਹੀਆਂ ਨੇ ਕੀਤੀ ਸੀ। ਨਾਰਦਰਨ ਲਾਈਟ ਇਨਫੈਂਟਰੀ ਬਟਾਲੀਅਨ ਦੇ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ, ਹੋਰ ਬਟਾਲੀਅਨ ਦੇ ਸਿਪਾਹੀ ਘੁਸਪੈਠ ਵਾਲੇ ਖੇਤਰ ਵਿੱਚ ਤਾਇਨਾਤ ਕੀਤੇ ਗਏ ਸਨ।
ਤੋਪਾਂ ਦਾ ਨਿਰਮਾਣ ਇੱਕ ਸਸਤਾ ਅਤੇ ਅਸਾਨ ਕਾਰਜ ਹੈ, ਇਸ ਲਈ ਪਾਕਿਸਤਾਨ ਕੋਲ ਕੰਟਰੋਲ ਰੇਖਾ ਪਾਰ ਕਰ, ਭਾਰਤੀ ਸੈਨਿਕਾਂ ਉੱਤੇ ਹਮਲਾ ਕਰਨ ਲਈ ਤੋਪਾਂ ਅਤੇ ਹਥਿਆਰ ਬਣਾਉਣ ਲਈ ਕਾਫ਼ੀ ਸਮਾਂ ਸੀ। ਨਾਲ ਹੀ, ਸਮੇਂ ਸਮੇਂ 'ਤੇ ਹਥਿਆਰ ਉਪਲਬਧ ਕਰਾਉਣ ਦਾ ਸਮਾਂ ਸੀ। ਇਸਦੇ ਨਾਲ, ਰੇਡੀਓ ਅਤੇ ਲਾਈਨ ਸੰਚਾਰ ਵੀ ਵਰਤੇ ਗਏ ਸਨ।
ਹਾਲਾਂਕਿ, ਜਦੋਂ ਵੀ ਪਾਕਿਸਤਾਨੀ ਸੈਨਿਕ ਇਨ੍ਹਾਂ ਮਾਧਿਅਮ ਰਾਹੀਂ ਗੱਲ ਕਰਦੇ ਸਨ, ਤਾਂ ਭਾਰਤੀ ਸੈਨਿਕ ਉਨ੍ਹਾਂ ਦੀਆਂ ਗੱਲਾਂ ਨੂੰ ਇੰਟਰਸੈਪਟ ਕਰ ਲੈਂਦੇ ਸਨ ਪਰ ਵੱਖ-ਵੱਖ ਬੋਲੀਆਂ ਕਾਰਨ, ਪਾਕਿਸਤਾਨੀ ਸੈਨਿਕਾਂ ਦੀ ਗੱਲਬਾਤ ਨੂੰ ਸਮਝ ਨਹੀਂ ਸਕਦੇ ਸਨ।
ਘੁਸਪੈਠ ‘ਚ ਸ਼ਾਮਲ ਬਟਾਲੀਅਨ
ਦ੍ਰਾਸ-ਮਸ਼ਕੋਹ ਸੈਕਟਰਾਂ ਵਿੱਚ ਘੁਸਪੈਠ ਕਰਨ ਲਈ ਪੰਜ ਐਨਐਲਆਈ ਬਟਾਲੀਅਨਾਂ ਨੂੰ ਭੇਜਿਆ ਗਿਆ ਸੀ ਅਤੇ ਪਾਕਿਸਤਾਨ ਦੀ ਤਰਫੋਂ ਕੰਟਰੋਲ ਰੇਖਾ ਤੋਂ ਇੱਕ ਸੜਕ ਖੋਲ੍ਹਣ ਤੋਂ ਬਾਅਦ ਇੱਕ ਫਰੰਟੀਅਰ ਫੋਰਸ ਬਟਾਲੀਅਨ ਤਾਇਨਾਤ ਕੀਤੀ ਗਈ ਸੀ। ਇਸ ਘੁਸਪੈਠ ਨੂੰ ਇਕ ਜਿਹਾਦੀ ਸਰੂਪ ਦੇਣ ਲਈ, ਇਨ੍ਹਾਂ ਬਟਾਲੀਅਨਾਂ ਨੂੰ ਕਾਫ਼ੀ ਵਧਾ ਦਿੱਤਾ ਗਿਆ ਸੀ ਅਤੇ ਵੱਖ-ਵੱਖ ਤਨਜ਼ੀਮਾਂ ਦੇ ਅੱਤਵਾਦੀਆਂ ਨਾਲ ਸਮੂਹ ਕੀਤਾ ਗਿਆ ਸੀ। ਆਮ ਲੋਕ ਜਿਵੇਂ ਕਿ ਕੁਲੀਆਂ ਦੇ ਰੂਪ ‘ਚ ਤਾਇਨਾਤ ਕੀਤਾ ਗਿਆ ਸੀ।
ਇਸ ਯੁੱਧ ਵਿਚ ਵੱਡੀ ਗਿਣਤੀ ਵਿਚ ਮਿਜ਼ਾਈਲਾਂ, ਰਾਕੇਟ, ਮੋਰਟਾਰ, ਮਸ਼ੀਨ ਗਨ ਅਤੇ ਬੰਬ ਵਰਤੇ ਗਏ ਸਨ। ਪਾਕਿਸਤਾਨ ਦੀ ਫੌਜ ਵਾਧੂ ਫੌਜੀ ਬਲਾਂ ਦੀ ਤਾਇਨਾਤੀ ਅਤੇ ਸਮੇਂ ਸਿਰ ਹਥਿਆਰ ਮੁਹੱਈਆ ਕਰਾਉਣ ਲਈ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੀ ਸੀ। ਇਸ ਸਮੇਂ ਦੌਰਾਨ, ਪਾਕਿਸਤਾਨੀ ਇਕਾਈਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸਮਰਥਨ ਕੀਤਾ ਗਿਆ ਅਤੇ ਵਿਸ਼ੇਸ਼ ਸੇਵਾ ਸਮੂਹ ਵੀ ਇਸ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਸਨ।
ਤਕਰੀਬਨ ਦੋ ਮਹੀਨਿਆਂ ਤੱਕ ਚੱਲੇ ਕਾਰਗਿਲ ਯੁੱਧ ਵਿਚ ਭਾਰਤੀ ਸੈਨਾ ਨੇ 26 ਜੁਲਾਈ 1999 ਨੂੰ ਜਿੱਤ ਪ੍ਰਾਪਤ ਕੀਤੀ ਸੀ।