ਗੁਵਹਾਟੀ:ਤ੍ਰਿਪੁਰਾ ਦੀ ਪ੍ਰਿਯੰਕਾ ਦਾਸਗੁਪਤਾ ਅਤੇ ਉਤਰ ਪ੍ਰਦੇਸ਼ ਦੇ ਜਤਿਨ ਕੁਮਾਰ ਕਨੋਜੀਆ ਨੇ ਸ਼ੁੱਕਰਵਾਰ ਨੂੰ ਸ਼ੁਰੂ ਹੋਈਆਂ ਖੇਲੋ ਇੰਡੀਆ ਯੂਥ ਖੇਡਾਂ-2020 ਦੇ ਪਹਿਲੇ ਦਿਨ ਅੰਡਰ-17( ਮਹਿਲਾ/ ਪੁਰਸ਼) ਦੇ ਜਿਮਨਾਸਟਿਕਸ ਵਿੱਚ ਸੋਨ ਤਗ਼ਮੇ ਜਿੱਤ ਕੇ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਕੀਤਾ। ਇਸ ਤੋਂ ਪਹਿਲਾ ਕੇਂਦਰੀ ਖੇਡ ਮੰਤਰੀ ਕਿਰਨ ਰਜਿਜੂ ਤੇ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਰੰਗਾਰੰਗ ਪ੍ਰੋਗਰਾਮ ਦੌਰਾਨ ਤੀਸਰੀਆਂ ਖੋਲੋ ਇੰਡੀਆ ਖੇਡਾਂ ਦੀ ਸ਼ੁਰੂਆਤ ਕਰਵਾਈ।
ਪ੍ਰਿਯੰਕਾ ਨੇ ਕੁੜੀਆਂ ਦੇ ਅੰਡਰ-17 ਜਿਮਾਨਸਟਿਕ ਵਿੱਚ ਹਰਫ਼ਨਮੌਲਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਇਸ ਉਮਰ ਵਰਗ ਵਿੱਚ ਉਤਰ ਪ੍ਰਦੇਸ਼ ਦੇ ਜਤਿਨ ਨੇ ਵੀ ਅਵੱਲ ਸਥਾਨ ਹਾਸਲ ਕੀਤਾ।
ਕੁੜੀਆਂ ਦੇ ਰਿਦਮਿਕ ਜਿਮਨਾਸਟਿਕ ਵਿੱਚ ਮਹਾਰਾਸ਼ਟਰ ਦੀ ਆਸਮੀ ਅੰਕੁਸ਼ ਬੀ ਅਤੇ ਸ਼੍ਰੇਆ ਪ੍ਰਵੀਨ ਭੰਗਾਲੇ ਨੇ ਪਹਿਲਾ ਤੇ ਦੂਜਾ, ਜਦੋਕਿ ਉਪਾਸ਼ਾ ਤਾਲੁਕਦਾਰ ਨੇ ਇਨ੍ਹਾਂ ਖੇਡਾਂ ਵਿੱਚ ਕਾਂਸੀ ਦੀ ਤਗ਼ਮਾ ਹਾਸਲ ਕੀਤਾ।
-
Watching a gymnast in action is like poetry in motion. The moves displayed by them were a treat to the eye in the Khelo India Youth Games 2020! Here are some glimpses.#KheloIndia #KIYG2020 #TheGrandOpening #ChaloGuwahati@KirenRijiju @sarbanandsonwal @RijijuOffice @PMOIndia pic.twitter.com/ZmFVrE9QmI
— Khelo India (@kheloindia) January 10, 2020 " class="align-text-top noRightClick twitterSection" data="
">Watching a gymnast in action is like poetry in motion. The moves displayed by them were a treat to the eye in the Khelo India Youth Games 2020! Here are some glimpses.#KheloIndia #KIYG2020 #TheGrandOpening #ChaloGuwahati@KirenRijiju @sarbanandsonwal @RijijuOffice @PMOIndia pic.twitter.com/ZmFVrE9QmI
— Khelo India (@kheloindia) January 10, 2020Watching a gymnast in action is like poetry in motion. The moves displayed by them were a treat to the eye in the Khelo India Youth Games 2020! Here are some glimpses.#KheloIndia #KIYG2020 #TheGrandOpening #ChaloGuwahati@KirenRijiju @sarbanandsonwal @RijijuOffice @PMOIndia pic.twitter.com/ZmFVrE9QmI
— Khelo India (@kheloindia) January 10, 2020
ਗੁਜਰਾਤ ਦੀ ਪ੍ਰਮੀਲਾਬੇਲ ਬਾਰੀਆ ਨੇ ਕੁੜੀਆਂ ਦੇ ਅੰਡਰ-21 ਰਿਕਰਵ ਤੀਰਅੰਦਾਜ਼ੀ ਦੇ ਕੁਆਲੀਫਾਈਗ ਮੁਕਾਬਲੇ ਵਿੱਚ 648 ਅੰਕ ਹਾਸਲ ਕਰਕੇ ਚੋਟੀ 'ਤੇ ਰਹੀ। ਹਿਮਾਮੀ ਕੁਮਾਰੀ 643 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ, ਜਦੋਕਿ ਵਿਸ਼ਵ ਕੈਡੇਟ ਚੈਪੀਅਨ ਕੋਮੋਲਿਕਾ ਬਾਰੀ(ਝਾਰਖੰਡ) ਤੀਜੇ ਸਥਾਨ 'ਤੇ ਰਹੀ।
ਇਹ ਵੀ ਪੜੋ: 10 ਜਨਵਰੀ 2020 ਤੋਂ ਨਾਗਰਿਕਤਾ ਸੋਧ ਕਾਨੂੰਨ ਹੋਇਆ ਲਾਗੂ: ਕੇਂਦਰ ਸਰਕਾਰ
ਇਸ ਉਮਰ ਵਰਗ ਦੇ ਮੁੰਡਿਆਂ ਦੇ ਰਿਕਰਵ ਤੀਰਅੰਦਾਜ਼ੀ ਦੇ ਕੁਆਲੀਫਾਈਗ ਮੁਕਾਬਲੇ ਵਿੱਚ ਹਰਿਆਣਾ ਦੇ ਸਚਿਨ ਗੁਪਤਾ ਅਤੇ ਸੰਨੀ ਕੁਮਾਰ ਚੋਟੀ 'ਤੇ ਰਹੇ, ਜਦੋਕਿ ਅੰਡਰ -17 ਕੰਪਾਊਡ ਵਿੱਚ ਆਂਧਰਾ ਪ੍ਰਦੇਸ਼ ਦਾ ਕੁੰਦਰੂ ਵੈਂਕਟ ਅਤੇ ਰਾਜਸਥਾਨ ਦੀ ਪ੍ਰੀਆ ਗੁਰਜਰ ਮੁੰਡੇ ਅਤੇ ਕੁੜੀਆਂ ਵਿੱਚੋਂ ਕ੍ਰਮਵਾਰ ਪਹਿਲੇ ਸਥਾਨ 'ਤੇ ਰਹੇ।