ETV Bharat / bharat

ਰਾਸ਼ਟਰਪਤੀ ਵੱਜੋਂ ਪ੍ਰਣਬ ਮੁਖਰਜੀ ਦੇ ਚੁੱਕੇ ਗਏ ਮੁੱਖ ਕਦਮ - pranab mukherjee

ਪ੍ਰਣਬ ਮੁਖਰਜੀ ਨੇ 25 ਜੁਲਾਈ 2012 ਨੂੰ ਭਾਰਤ ਦੇ 13ਵੇਂ ਰਾਸ਼ਟਰਪਤੀ ਵੱਜੋਂ ਸਹੁੰ ਚੁੱਕੀ। ਰਾਸ਼ਟਰਪਤੀ ਅਹੁਦੇ 'ਤੇ ਰਹਿੰਦੇ ਹੋਏ ਉਨ੍ਹਾਂ ਨੇ ਭਾਰਤੀ ਰਾਜਨੀਤੀ ਵਿੱਚ ਕਈ ਅਹਿਮ ਯੋਗਦਾਨ ਦਿੱਤੇ। ਆਓ ਇੱਕ ਝਾਤ ਮਾਰਦੇ ਹਾਂ ਰਾਸ਼ਟਰਪਤੀ ਵੱਜੋਂ ਉਨ੍ਹਾਂ ਦੇ ਜ਼ਿਕਰਯੋਗ ਕੰਮਾਂ 'ਤੇ...

ਰਾਸ਼ਟਰਪਤੀ ਵੱਜੋਂ ਪ੍ਰਣਬ ਮੁਖਰਜੀ ਦੇ ਚੁੱਕੇ ਗਏ ਮੁੱਖ ਕਦਮ

author img

By

Published : Aug 31, 2020, 10:38 PM IST

ਹੈਦਰਾਬਾਦ: ਪ੍ਰਣਬ ਮੁਖਰਜੀ ਨੇ 25 ਜੁਲਾਈ 2012 ਨੂੰ ਭਾਰਤ ਦੇ 13ਵੇਂ ਰਾਸ਼ਟਰਪਤੀ ਵੱਜੋਂ ਸਹੁੰ ਚੁੱਕੀ। ਰਾਸ਼ਟਰਪਤੀ ਅਹੁਦੇ 'ਤੇ ਰਹਿੰਦੇ ਹੋਏ ਉਨ੍ਹਾਂ ਨੇ ਭਾਰਤੀ ਰਾਜਨੀਤੀ ਵਿੱਚ ਕਈ ਅਹਿਮ ਯੋਗਦਾਨ ਦਿੱਤੇ। ਆਓ ਇੱਕ ਝਾਤ ਮਾਰਦੇ ਹਾਂ ਰਾਸ਼ਟਰਪਤੀ ਵੱਜੋਂ ਉਨ੍ਹਾਂ ਦੇ ਜ਼ਿਕਰਯੋਗ ਕੰਮਾਂ 'ਤੇ...

ਹੁਕਮ ਅਤੇ ਰਹਿਮ ਅਰਜ਼ੀਆਂ

ਪ੍ਰਣਬ ਮੁਖਰਜੀ ਨੇ ਆਪਣੇ ਕਾਰਜਕਾਲ ਦੌਰਾਨ 26 ਨੋਟੀਫ਼ਿਕੇਸ਼ਨਾਂ ਨੂੰ ਰੱਦ ਜਾਂ ਮੁੜ ਲਾਗੂ ਕੀਤਾ। ਪੰਜਵੇਂ ਸਾਲ ਦੌਰਾਨ, ਉਨ੍ਹਾਂ ਨੇ ਪੰਜ ਨੋਟੀਫ਼ਿਕੇਸ਼ਨਾਂ ਦਾ ਐਲਾਨ ਕੀਤਾ। ਇਸ ਸਮੇਂ ਵਿੱਚ ਉਨ੍ਹਾਂ ਨੇ ਚਾਰ ਰਹਿਮ ਅਰਜ਼ੀਆਂ ਨੂੰ ਬਦਲ ਦਿੱਤਾ ਅਤੇ 30 ਨੂੰ ਖ਼ਾਰਜ ਕਰ ਦਿੱਤਾ, ਜੋ ਸਿਰਫ਼ ਆਰ. ਵੇਂਕਟਰਮਨ ਤੋਂ ਬਾਅਦ ਦੂਜੀ ਸਭ ਤੋਂ ਜ਼ਿਆਦਾ ਹਨ। ਆਰ. ਵੇਂਕਟਰਮਨ, ਜਿਨ੍ਹਾਂ ਨੇ 45 ਰਹਿਮ ਅਰਜ਼ੀਆਂ ਨੂੰ ਖ਼ਾਰਜ ਕਰ ਦਿੱਤਾ ਸੀ।

ਅਧਿਆਪਕ ਪ੍ਰਣਬ ਮੁਖਰਜੀ

ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇਸ਼ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਸਨ, ਜਿਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਪੜ੍ਹਾਇਆ ਅਤੇ ਰਿਕਾਰਡ ਬਣਾਇਆ। ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਆਖ਼ਰੀ ਦੋ ਸਾਲਾਂ ਵਿੱਚ ਉਨ੍ਹਾਂ ਨੇ ਉਹ ਕੀਤਾ, ਜਿਹੜਾ ਉਹ 50 ਸਾਲ ਪਹਿਲਾਂ ਕਰਦੇ ਸਨ। ਇਹ ਕੰਮ ਸੀ ਪੜ੍ਹਾਉਣ ਦਾ। ਉਨ੍ਹਾਂ ਨੇ ਰਾਸ਼ਟਰਪਤੀ ਭਵਨ ਦੇ ਵਿਹੜੇ ਅੰਦਰ ਸਕੂਲ ਦੀਆਂ ਕਲਾਸਾਂ ਲਗਾਈਆਂ। ਇਤਿਹਾਸ, ਰਾਜਨੀਤੀ ਵਿਗਿਆਨ ਅਤੇ ਕਾਨੂੰਨ ਵਿੱਚ ਮਾਸਟਰ ਡਿਗਰੀ ਹਾਸਲ ਮੁਖਰਜੀ ਨੇ ਲਗਭਗ 80 ਵਿਦਿਆਰਥੀਆਂ ਨੂੰ ਪੜ੍ਹਾਇਆ। ਰਾਸ਼ਟਰਪਤੀ ਦੇ ਰਾਜਿੰਦਰ ਪ੍ਰਸਾਦ ਸਰਵੋਦਯ ਵਿਦਿਆਲਾ ਵਿੱਚ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਭਾਰਤੀ ਰਾਜਨੀਤੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਦੇਸ਼ ਤੇ ਬਾਹਰੀ ਅੱਤਵਾਦ ਦੇ ਵਧਦੇ ਖ਼ਤਰੇ ਬਾਰੇ ਵੀ ਦੱਸਿਆ।

ਟਵਿੱਟਰ 'ਤੇ ਰਾਸ਼ਟਰਪਤੀ ਭਵਨ

ਰਾਸ਼ਟਰਪਤੀ ਭਵਨ ਨਾਲ ਸਿੱਧਾ ਜੁੜਨ ਲਈ ਰਾਸ਼ਟਰਪਤੀ ਭਵਨ ਦਾ ਟਵਿੱਟਰ ਖਾਤਾ 1 ਜੁਲਾਈ 2014 ਨੂੰ ਸ਼ੁਰੂ ਕੀਤਾ ਗਿਆ। ਇਸ ਰਾਹੀਂ ਲੋਕਾਂ ਵਿੱਚ ਰਾਸ਼ਟਰਪਤੀ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਾ ਪ੍ਰਸਾਰ ਕੀਤਾ ਗਿਆ। ਖਾਤੇ ਨੂੰ 20 ਦਿਨਾਂ ਅੰਦਰ 1,02,000 ਲੋਕਾਂ ਨੇ ਫਾਲੋ ਕੀਤਾ। ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਕਾਰਜਕਾਲ ਦੇ ਰੂਪ ਵਿੱਚ, ਰਾਸ਼ਟਰਪਤੀ ਭਵਨ ਦੇ ਟਵਿੱਟਰ 'ਤੇ 32,97,391 ਫਾਲੋਅਰ ਹਨ।

ਪ੍ਰਧਾਨਗੀ ਅਹੁਦੇ ਦੀ ਲੋਕਤੰਤਰਤਾ

ਪ੍ਰਣਬ ਮੁਖਰਜੀ ਦੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ 'ਤੇ ਰਾਸ਼ਟਰਪਤੀ ਭਵਨ ਨੇ ਸੰਸਥਾ ਦੇ ਲੋਕਤੰਤਰੀਕਰਨ ਲਈ ਕਈ ਐਲਾਨ ਕੀਤੇ। ਰਾਸ਼ਟਰਪਤੀ ਭਵਨ ਵਿੱਚ ਸੱਦੇ ਮਹਿਮਾਨਾਂ ਲਈ ਪ੍ਰੋਟੋਕੋਲ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਢਿੱਲ ਦਿੱਤੀ ਗਈ। ਪ੍ਰਣਬ ਮੁਖਰਜੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਵਾਲੀਆਂ ਕਈ ਗਤੀਵਿਧੀਆਂ ਵਿੱਚ ਭਾਗ ਲੈਂਦੇ ਸਨ। ਹਾਲਾਂਕਿ ਜਿਸ ਨਾਲ ਆਮ ਆਦਮੀ ਨੂੰ ਪ੍ਰੇਸ਼ਾਨੀ ਹੋਵੇ, ਇਸ ਤਰ੍ਹਾਂ ਦੇ ਕੰਮਾਂ ਤੋਂ ਬਚਣ ਲਈ ਕਈ ਫੈਸਲੇ ਲਏ ਗਏ।

ਅਜਾਇਬ ਘਰ

ਸੰਸਦ ਭਵਨ ਦੇ ਹੈਰੀਟੇਜ਼ ਭਵਨ ਵਿੱਚ ਇੱਕ ਨਵਾਂ ਅਜਾਇਬ ਘਰ-ਕੈਰਿਜ ਹਾਲ ਤੇ ਅਸਤਬਲ, ਜਿਹੜਾ ਪਹਿਲਾਂ ਘੋੜਿਆਂ ਤੇ ਘਰ ਦੀਆਂ ਬੱਗੀਆਂ ਲਈਆਂ ਉਪਯੋਗ ਕੀਤਾ ਜਾਂਦਾ ਸੀ, ਉਸ ਨੂੰ ਇੱਕ ਆਧੁਨਿਕ ਅਜਾਇਬ ਘਰ ਵਿੱਚ ਬਦਲ ਦਿੱਤਾ ਗਿਆ। ਇਹ 1911 ਦੇ ਦਿੱਲੀ ਦਰਬਾਰ ਤੋਂ ਸ਼ੁਰੂ ਹੋਣ ਵਾਲੇ ਇਤਿਹਾਸਕ ਕੰਮਾਂ ਤੋਂ ਲੈ ਕੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਦੇ ਸਹੁੰ ਚੁੱਕਣ ਤੱਕ ਰੌਸ਼ਨੀ ਪਾਉਂਦਾ ਹੈ। ਅਜਾਇਬ ਘਰ ਵਿੱਚ ਹਥਿਆਰਾਂ ਦੇ ਸੰਗ੍ਰਹਿ ਦਾ ਇੱਕ ਹਿੱਸਾ, ਲੁਟੀਅੰਸ ਵੱਲੋਂ ਬਣਾਇਆ ਕੁੱਝ ਫਰਨੀਚਰ, ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ਦੀਆਂ ਗਤੀਵਿਧੀਆਂ ਅਤੇ ਭਾਰਤੀ-ਵਿਦੇਸ਼ੀ ਸਤਿਕਾਰਯੋਗ ਵਿਅਕਤੀਆਂ ਵੱਲੋਂ ਰਾਸ਼ਟਰਪਤੀ ਨੂੰ ਭੇਂਟ ਕੀਤੇ ਗਏ ਤੋਹਫ਼ਿਆਂ ਦਾ ਇੱਕ ਪੂਰਨ ਸੰਗ੍ਰਹਿ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। 10 ਹਜ਼ਾਰ ਵਰਗ ਮੀਟਰ ਦੇ ਅਜਾਇਬ ਘਰ ਨੂੰ ਇੱਕ ਉਚ ਤਕਨੀਕ ਵਿੱਚ ਰਾਸ਼ਟਰਪਤੀ ਭਵਨ ਦੇ ਇਤਿਹਾਸ ਦਾ ਚਿਤਰਨ ਕਰਨ ਲਈ ਭੂਮੀਗਤ ਰੂਪ ਤੋਂ ਵਿਕਸਤ ਕੀਤਾ ਗਿਆ ਹੈ।

ਸਮਾਰਟ ਪਿੰਡਾਂ ਦੀ ਪਹਿਲ

ਰਾਸ਼ਟਰਪਤੀ ਪ੍ਰਣਬ ਮੁਖਰੀ ਨੇ 2 ਜੁਲਾਈ 2016 ਨੂੰ ਸਮਾਰਟ ਪਿੰਡ ਪਹਿਲ ਦੀ ਸ਼ੁਰੂਆਤ ਕੀਤੀ। ਇਸਦਾ ਉਦੇਸ਼ ਪਿੰਡਾਂ ਨੂੰ ਖੁ਼ਸ਼ ਅਤੇ ਹਾਈਟੈਕ ਸ਼ਹਿਰ ਟਾਊਨਸ਼ਿਪ ਵਿੱਚ ਵਿਕਸਤ ਕਰਨਾ ਸੀ। ਇਸ ਪਹਿਲ ਤਹਿਤ, ਹਰਿਆਣਾ ਵਿੱਚ ਗੁਰੂਗ੍ਰਾਮ ਅਤੇ ਮੇਵਾਤ ਜ਼ਿਲ੍ਹਿਆਂ ਦੇ ਪੰਜ ਪਿੰਡਾਂ ਨੂੰ ਕੇਂਦਰ, ਹਰਿਆਣਾ ਸਰਕਾਰ, ਜਨਤਕ ਅਤੇ ਨਿੱਜੀ ਖੇਤਰ ਦੇ ਸੰਗਠਨਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਵਿਅਕਤੀਆਂ ਦੇ ਸਮਰਥਨ ਨਾਲ ਇੱਕ ਮਾਡਲ ਦੇ ਆਧਾਰ 'ਤੇ ਵੱਖ ਵੱਖ ਕੰਮਾਂ ਨੂੰ ਲਾਗੂ ਕਰਨ ਲਈ ਚੁਣਿਆ ਗਿਆ ਸੀ। ਇਨ੍ਹਾਂ ਪਿੰਡਾਂ ਵਿੱਚ ਸਿੱਖਿਆ, ਕੌਸ਼ਲ ਵਿਕਾਸ, ਬੁਨਿਆਦੀ ਢਾਂਚੇ ਦੇ ਵਿਕਾਸ, ਖੇਤੀ, ਸਿਹਤ ਅਤੇ ਸਾਫ ਊਰਜਾ ਦੇ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਲਾਗੂ ਕੀਤੇ ਗਏ।

ਦੇਹਰਾਦੂਨ ਵਿੱਚ ਹੈਰੀਟੇਜ਼ ਇਮਾਰਤ ਦਾ ਨਵੀਨੀਕਰਨ

ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਸਮੇਂ ਵਿੱਚ ਹੈਰੀਟੇਜ਼ ਇਮਾਰਤਾਂ ਦਾ ਪ੍ਰੀ-ਨਿਰਮਾਣ ਅਤੇ ਨਵੀਨੀਕਰਨ ਕੀਤਾ ਗਿਆ ਸੀ। ਆਸ਼ਿਆਨਾ ਜਿਸ ਨੂੰ ਪਹਿਲਾਂ ਕਮਾਂਡੈਂਟ ਦੇ ਬੰਗਲੇ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਅਤੇ 217.14 ਏਕੜ ਜ਼ਮੀਨ ਸੀ, ਨੂੰ 1836 ਵਿੱਚ ਉਸ ਸਮੇਂ ਦੇ ਵਾਇਸਰਾਏ ਦੇ ਸੁਰੱਖਿਆ ਗਾਰਡ ਨੇ ਲੀਜ਼ 'ਤੇ ਲਿਆ ਸੀ। 1975 ਵਿੱਚ, ੲਸ ਨੂੰ ਰਾਸ਼ਟਰਪਤੀ ਆਸ਼ਿਆਨਾ ਵੱਜੋਂ ਮੁੜ ਨਾਮਜ਼ਦ ਕੀਤਾ ਗਿਆ।

ਰਾਸ਼ਟਰਪਤੀ ਭਵਨ ਵਿੱਚ ਲੋਕ

ਰਾਸ਼ਟਰਪਤੀ ਭਵਨ ਨੂੰ ਭਾਰਤ ਦੇ ਇੱਕ ਪ੍ਰਮੁੱਖ ਸੈਰ ਸਪਾਟਾ ਸਥਾਨ ਵੱਜੋਂ ਵਿਕਸਤ ਕਰਨ ਲਈ, ਤਿੰਨ ਸੈਰ ਸਪਾਟਾ ਸਰਕਿਟ ਰਾਸ਼ਟਰਪਤੀ ਭਵਨ, ਮੁਗ਼ਲ ਗਾਰਡਨ ਅਤੇ ਰਾਸ਼ਟਰਪਤੀ ਭਵਨ ਅਜਾਇਬ ਘਰ, 25 ਜੁਲਾਈ 2016 ਨੂੰ ਖੋਲ੍ਹੇ ਗਏ। ਪ੍ਰਣਬਲ ਮੁਖਰਜੀ ਨੇ ਰਾਸ਼ਟਰਪਤੀ ਅਹੁਦੇ ਦੇ ਪੰਜਵੇਂ ਸਾਲ ਦੌਰਾਨ 94,360 ਤੋਂ ਜ਼ਿਆਦਾ ਲੋਕਾਂ ਨੇ ਰਾਸ਼ਟਰਪਤੀ ਭਵਨ ਦਾ ਦੌਰਾ ਕੀਤਾ। ਤਿਉਹਾਰਾਂ ਦੇ ਮੌਕੇ ਰਿਕਾਰਡ 6.95 ਲੱਖ ਤੋਂ ਜ਼ਿਆਦਾ ਲੋਕਾਂ ਨੇ ਭਵਨ ਦਾ ਦੌਰਾ ਕੀਤਾ। ਨਾਲ ਹੀ 30,866 ਤੋਂ ਵੱਧ ਲੋਕਾਂ ਨੇ ਪੰਜਵੇਂ ਸਾਲ ਦੌਰਾਨ ਆਨਲਾਈਨ ਬੁਕਿੰਗ ਪ੍ਰਕਿਰਿਆ ਦੀ ਵਰਤੋਂ ਨਾਲ ਭਵਨ ਦੀ ਯਾਤਰਾ ਕੀਤੀ।

ਵੈਲਫ਼ੇਅਰ ਗਤੀਵਿਧੀਆਂ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 4ਐਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਵਿੱਚ 7 ਤੋਂ 15 ਸਾਲ ਉਮਰ ਦੇ ਬੱਚਿਆਂ ਅਤੇ ਉਨ੍ਹਾਂ ਦੇ ਸੰਪੂਰਨ ਵਿਕਾਸ ਲਈ ਸੰਸਕ੍ਰਿਤੀ ਦੀ ਪਹਿਲ ਕੀਤੀ। ਇਸ ਵਿੱਚ ਪੇਂਟਿੰਗ, ਸਟੋਰੀਟੈਲਿੰਗ, ਯੋਗਾ, ਗਾਇਨ, ਨਾਟਕ ਆਦਿ ਦੀਆਂ ਕਲਾਸਾਂ ਲਈਆਂ ਜਾਂਦੀਆਂ ਸਨ। ਇਸਤੋਂ ਇਲਾਵਾ ਉਨ੍ਹਾਂ ਨੇ ਸਮਾਗਮ ਸਮੂਹ ਬਣਾਇਆ, ਜਿਹੜਾ ਰਾਸ਼ਟਰਪਤੀ ਭਵਨ ਵਿੱਚ ਰਹਿਣ ਵਾਲੇ ਸੀਨੀਅਰ ਨਾਗਰਿਕਾਂ ਲਈ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਰ ਦੁਪਹਿਰ ਇੱਕੱਠੇ ਰਹਿਣ ਦਾ ਮੌਕਾ ਪ੍ਰਦਾਨ ਕਰਦੀ ਸੀ। ਇਸਤੋਂ ਇਲਾਵਾ ਯੋਗ ਕਲਾਸਾਂ, ਸਮੂਹਿਕ ਗਾਇਨ, ਸਲਾਹ ਸੇਵਾਵਾਂ, ਮੁਫ਼ਤ ਸਿਹਤ ਜਾਂਚ ਅਤੇ ਬੋਰਡ ਗੇਮਾਂ ਵਰਗੀਆਂ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ। ਵਿਸ਼ੇਸ਼ ਬੱਚਿਆਂ ਲਈ ਪਹਿਲ ਕਰਦੇ ਹੋਏ 'ਸਪਰਸ਼' ਅਧੀਨ ਇੱਕ ਰਾਹਤ ਕੇਂਦਰ ਖੋਲ੍ਹਿਆ ਗਿਆ ਹੈ। ਉਥੇ ਹੀ 'ਸੰਸਕਾਰ' ਦਾ ਉਦੇਸ਼ ਰਾਸ਼ਟਰਪਤੀ ਭਵਨ ਪਲੇਅ ਸਕੂਲ ਵਿੱਚ ਬੱਚਿਆਂ ਦੇ ਪੋਸ਼ਣ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ।

ਸੌਰ ਊਰਜਾ ਪੈਨਲਾਂ ਦੀ ਸਥਾਪਨਾ

ਪ੍ਰਣਬ ਮੁਖਰਜੀ ਦੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਭਵਨ ਨੂੰ ਵਾਧੂ ਊਰਜਾ ਕੁਸ਼ਲ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ। ਉਨ੍ਹਾਂ ਦੇ ਪੰਜਵੇਂ ਸਾਲ ਦੌਰਾਨ, ਲਗਭਗ 508 ਕਿੱਲੋਵਾਟ ਦੀ ਸਮਰੱਥਾ ਵਾਲੇ ਰੂਫਟਾਪ ਸੌਰ ਊਰਜਾ ਪੈਨਲ, ਗ੍ਰਾਮੀਣ ਬਿਜਲੀ ਨਿਗਮ ਲਿਮਟਿਡ ਅਤੇ ਟਾਟਾ ਪਾਵਰ ਦਿੱਲੀ ਡਿਸਟ੍ਰੀਬਿਊਸ਼ਨ ਲਿਮਟਿਡ ਦੇ ਸਹਿਯੋਗ ਨਾਲ ਸਥਾਪਤ ਕੀਤੇ ਗਏ।

ਰਿਹਾਇਸ਼ 'ਤੇ ਪ੍ਰੋਗਰਾਮ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੱਡੇ ਪੱਧਰ 'ਤੇ ਲੋਕਾਂ ਲਈ ਰਾਸ਼ਟਰਪਤੀ ਭਵਨ ਦੇ ਦਰਵਾਜ਼ੇ ਖੋਲ੍ਹੇ। ਇਹ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਪਹਿਲ ਵਿੱਚੋਂ ਸਭ ਤੋਂ ਮਹੱਤਵਪੂਰਨ ਪਹਿਲ ਸੀ। ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੇ ਪ੍ਰੋਗਰਾਮ ਰਾਹੀਂ ਉਨ੍ਹਾਂ ਨੇ ਲੋਕਾਂ ਦੀਆਂ ਰਚਨਾਤਮਕ ਅਤੇ ਅਦਭੁੱਤ ਸਮਰਥਾ ਨੂੰ ਉਤਸ਼ਾਹਤ ਕੀਤਾ।

ਈ-ਸ਼ਾਸਨ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਈ ਤਕਨੀਕਾਂ ਅਤੇ ਨਿਪਟਾਰਿਆਂ ਨੂੰ ਅਪਨਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ। ਬਾਰ ਕੋਡਿੰਗ ਅਤੇ ਕਿਤਾਬਾਂ ਦੀ ਕੈਟਲਾਗਿੰਗ ਲਈ ਈ-ਕਿਤਾਬ ਘਰ ਯੋਜਨਾ ਸ਼ੁਰੂ ਕੀਤੀ ਗਈ। ਈ-ਗ੍ਰੰਥਾਲਯ ਸਾਫ਼ਟਵੇਅਰ ਦੀ ਵਰਤੋਂ ਕਰਕੇ ਰਾਸ਼ਟਰਪਤੀ ਸਕੱਤਰ ਦੀ ਸਵੈ-ਚਾਲੂ ਲਾਇਬ੍ਰੇਰੀ ਨਾਲ ਸਬੰਧਿਤ, ਲਗਭਗ 8310 ਈ-ਕਿਤਾਬਾਂ ਅਪਲੋਡ ਕੀਤੀਆਂ ਗਈਆਂ ਹਨ ਅਤੇ 34,117 ਤੋਂ ਵੱਧ ਕਿਤਾਬਾਂ ਨੂੰ ਈ-ਕੈਟਲਾਗ ਕੀਤਾ ਗਿਆ ਹੈ। ਇਹ ਕਿ ਈ-ਦਫ਼ਤਰ ਪਲੇਟਫਾਰਮ ਤਹਿਤ ਮੁਹੱਈਾ ਹਨ। ਅਗਸਤ 2015 ਵਿੱਚ ਲਾਗੂ ਡਿਜ਼ੀਟਲ ਫੋਟੋ ਲਾਇਬ੍ਰੇਰੀ (ਡੀਪੀਐਲ) ਜ਼ਰੀਏ, ਲਗਭਗ 3.75 ਲੱਖ ਫੋਟੋਆਂ ਦੇ ਨੈਗੇਟਿਵ ਸਕੈਨ ਕੀਤੇ ਗਏ ਹਨ। ਦਸੰਬਰ 1996 ਤੋਂ ਲਗਭਗ 92,105 ਡਿਜ਼ੀਟਲ ਤਸਵੀਰਾਂ ਨੂੰ ਡੀਪੀਐਲ ਸਰਵਰ 'ਤੇ ਅਪਲੋਡ ਕੀਤਾ ਗਿਆ ਹੈ। ਵਿਜ਼ੀਟਰ ਸਿਸਟਮ (ਈ-ਐਮਵੀਐਸ) ਦੇ ਈ-ਪ੍ਰਬੰਧਨ ਅਧੀਨ, ਸਿਸਟਮ ਦੀ ਆਨਲਾਈਨ ਨਿਗਰਾਨੀ ਕੀਤੀ ਜਾਂਦੀ ਹੈ। ਹੁਣ ਤੱਕ 3.75 ਲੱਖ ਲੋਕਾਂ ਨੇ ਰਾਸ਼ਟਰਪਤੀ ਭਵਨ ਦਾ ਦੌਰਾ ਕੀਤਾ ਹੈ। ਆਨਲਾਈਨ ਪ੍ਰਕਿਰਿਆ ਦੀ ਵਰਤੋਂ ਕਰਕੇ ਅਜਾਇਬ ਘਰ ਵਿਹੜੇ ਈ-ਐਮਵੀਐਸ ਨੂੰ ਮਹਾਰਾਸ਼ਟਰ, ਉਤਰਾਖੰਡ ਅਤੇ ਤਾਮਿਲਨਾਡੂ ਦੇ ਰਾਜ ਭਵਨ ਨੇ ਵੀ ਅਪਣਾਇਆ ਹੈ।

ਬੱਘੀ

ਆਧੁਨਿਕ ਭਾਰਤੀ ਇਤਿਹਾਸ ਅਤੇ ਇਸਦੇ ਵੱਖਰੇ ਗਵਾਹ ਦੇ ਰੂਪ ਵਿੱਚ ਰਾਸ਼ਟਰਪਤੀ ਭਵਨ ਦੀ ਭੂਮਿਕਾ 'ਤੇ ਰੌਸ਼ਨੀ ਪਾਉਣ ਅਤੇ ਵਿਰਾਸਤ ਭਵਨ ਦੇ ਰੂਪ ਵਿੱਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬੱਘੀ ਦੀ ਵਰਤੋਂ ਕਰਨ ਦੀ ਪਰੰਪਰਾ ਨੂੰ ਮੁੜ ਸੁਰਜੀਤ ਕੀਤੀ। ਲਗਭਗ 30 ਸਾਲਾਂ ਦੇ ਵਕਫ਼ੇ ਪਿੱਛੋਂ ਪਹਿਲੀ ਵਾਰ ਬੱਘੀ ਦੀ ਵਰਤੋਂ 29 ਜਨਵਰੀ 2014 ਨੂੰ ਬੀਟਿੰਗ ਸਟਰੀਟ ਸਮਾਗਮ ਲਈ ਕੀਤਾ ਗਿਆ ਸੀ।

ਪ੍ਰਣਬ ਮੁਖਰਜੀ ਜਨਤਕ ਕਿਤਾਬ ਘਰ

ਰਾਸ਼ਟਰਪਤੀ ਭਵਨ ਦੀ ਸੂਚੀ ਵਿੱਚ ਇੱਕ ਖਸਤਾ ਹਾਲਤ ਇਮਾਰਤ ਵੀ ਸ਼ਾਮਲ ਸੀ, ਜਿਸਨੂੰ ਪ੍ਰਣਬ ਮੁਖਰਜੀ ਪਬਲਿਕ ਲਾਇਬ੍ਰੇਰੀ ਦੇ ਰੂਪ ਵਿੱਚ ਬਦਲ ਦਿੱਤਾ ਗਿਆ। ਇਹ ਕੰਮ ਪੰਜ ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਹੋਇਆ ਅਤੇ 25 ਜੁਲਾਈ 2013 ਨੂੰ ਉਦਘਾਟਨ ਕੀਤਾ ਗਿਆ।

ਰਾਸ਼ਟਰਪਤੀ ਦੀ ਜਾਇਦਾਦ ਵਿੱਚ ਸੁਧਾਰ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਗਰੀਨ ਇਮਾਰਤ ਦੇ ਮਾਪਦੰਡਾਂ ਦੀ ਪਾਲਣਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਰਾਸ਼ਟਰਪਤੀ ਭਵਨ ਦੇ ਮੁਲਾਜ਼ਮਾਂ ਲਈ ਨਰਮਦਾ ਆਵਾਸ ਪਰਿਸਰ ਵਿੱਚ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਮੀਂਹ ਦੇ ਪਾਣੀ ਦੀ ਕਟਾਈ, ਊਰਜਾ ਕੁਸ਼ਲ ਐਲਈਡੀ ਲਾਈਟਾਂ ਦੀ ਵਰਤੋਂ, ਗੰਦੇ ਪਾਣੀ ਦੀ ਰੀਸਾਈਕਲਿੰਗ, ਕੰਧਾਂ ਵਿੱਚ ਵਧੀਆ ਇੱਟਾਂ ਦੀ ਵਰਤੋਂ ਅਤੇ ਸੌਰ ਊਰਜਾ ਤਾਪ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.