ਤਿਰੂਵਨੰਤਪੁਰਮ: ਇਕ ਬੱਚੇ ਅਤੇ ਇੱਕ ਹਾਥੀ ਵਿਚਾਲੇ ਦੋਸਤੀ ਦੀ ਇੱਕ ਟਿੱਕ-ਟੋਕ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤੇ ਲੋਕਾਂ ਵੱਲੋਂ ਇਸ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।
ਵੀਡੀਓ ਕੇਰਲ ਦੇ ਤਿਰੂਵਨੰਤਪੁਰਮ ਦੀ ਹੈ। ਇੱਕ ਸਥਾਨਕ ਵਿਅਕਤੀ ਨੇ ਦੱਸਿਆ, "ਉਮਾਦੇਵੀ ਦੇ ਨਾਂਅ ਹਾਥੀ ਨੂੰ ਅੱਠ ਸਾਲ ਪਹਿਲਾਂ ਕੇ. ਮਹੇਸ਼ ਨੇ ਖਰੀਦਿਆ ਸੀ ਤੇ ਉਦੋਂ ਤੋਂ ਉਹ ਇਸ ਦੀ ਦੇਖਭਾਲ ਕਰ ਰਿਹਾ ਹੈ।"
ਇਸ ਬਾਰੇ ਦੱਸਦੇ ਹੋਏ ਪਸ਼ੂ ਪ੍ਰੇਮੀ ਮਹੇਸ਼ ਨੇ ਕਿਹਾ ਕਿ ਮੈਂ 8 ਸਾਲ ਪਹਿਲਾਂ ਇਸ ਹਾਥੀ ਨੂੰ ਖ਼ਰੀਦ ਕੇ ਲਿਆਇਆ ਸੀ, "ਮੇਰੀ ਧੀ ਭਾਮਾ ਨੂੰ ਹਾਥੀ ਦੀ ਸਾਥ ਬੇਹਦ ਪਸੰਦ ਹੈ ਅਤੇ ਦੋਵੇਂ ਬੇਹਦ ਚੰਗੀ ਤਰ੍ਹਾਂ ਨਾਲ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ।
ਮਹੇਸ਼ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੇ ਜਾਣ ਤੋਂ ਬਾਅਦ ਉਸ ਦੇ ਬੇਟੀ ਭਾਮਾ ਤੇ ਹਾਥੀ ਦੀ ਦੋਸਤੀ ਦੀ ਵੀਡੀਓ ਬੇਹਦ ਵਾਇਰਲ ਹੋ ਗਈ। ਮਹੇਸ਼ ਨੇ ਆਖਿਆ, "ਮੈਨੂੰ ਸੱਚਮੁੱਚ ਨਹੀਂ ਪਤਾ ਸੀ ਕਿ ਇਹ ਵੀਡੀਓ ਵਾਇਰਲ ਹੋ ਜਾਵੇਗੀ ਤੇ ਲੋਕ ਇਸ ਨੂੰ ਬੇਹਦ ਪਸੰਦ ਕਰਨਗੇ।"