ਚੰਡੀਗੜ੍ਹ: ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ 'ਚ ਰੁਕਾਵਟਾਂ ਜਾਰੀ। ਰਾਹ 'ਚ ਮੰਦਰ ਤੇ ਦਰਗਾਹ ਕਾਰਨ ਲਾਂਘੇ ਦਾ ਕੰਮ ਰੁਕ ਗਿਆ ਸੀ, ਸਥਾਨਕ ਲੋਕਾਂ ਨੇ ਲਾਂਘੇ ਦਾ ਵਿਰੋਧ ਕੀਤਾ, ਪਰ ਪ੍ਰਸ਼ਾਸਨ ਦੇ ਭਰੋਸੇ ਮਗਰੋਂ 2 ਦਿਨ ਬਾਅਦ ਕੰਮ ਸ਼ੁਰੂ ਹੋਇਆ।
ਇਸ ਤੋਂ ਪਹਿਲਾਂ ਜ਼ਮੀਨ ਦਾ ਸਹੀ ਮੁਆਵਜ਼ਾ ਨਾ ਮਿਲਣ 'ਤੇ ਕਿਸਾਨਾਂ ਨੇ ਲਾਂਘੇ ਦਾ ਨਿਰਮਾਣ ਰੋਕਿਆ ਸੀ, ਕਿਸਾਨਾਂ ਨੇ ਰਾਹ 'ਚ ਧਰਨਾ ਲਾਇਆ ਸੀ ਤੇ ਢੁਕਵੇਂ ਮੁਆਵਜ਼ੇ ਦੇ ਭਰਸੋਂ ਮਗਰੋਂ ਹੀ ਮੰਨੇ ਸਨ।
ਡੇਰਾ ਬਾਬਾ ਨਾਨਕ 'ਚ ਅਗਸਤ ਦੇ ਆਖਿਰ ਤੱਕ ਨਿਰਮਾਣ ਪੂਰਾ ਹੋ ਜਾਵੇਗਾ। 11-14 ਜੁਲਾਈ ਦਰਮਿਆਨ ਭਾਰਤ-ਪਾਕਿਸਤਾਨ ਵਿਚਾਲੇ ਗੱਲਬਾਤ ਮੁੜ ਹੋ ਸਕਦੀ ਹੈ। ਇਸੇ ਸਾਲ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਦੋਵੇਂ ਮੁਲਕਾਂ ਦੀ ਸੰਗਤ 'ਚ ਭਾਰੀ ਉਤਸ਼ਾਹ ਹੈ।